ਪ੍ਰੈਸ ਕਾਨਫੰਰਸ ਦੌਰਾਨ ਪੱਤਰਕਾਰ ਦੇ ਤਸਮੇ ਬੰਨ੍ਹਦੀ ਨਜ਼ਰ ਆਈ ਅਭਿਨੇਤਰੀ ਦੀਪਿਕਾ (ਦੇਖੋ ਤਸਵੀਰਾਂ)

12/06/2015 2:58:12 PM

ਨਵੀਂ ਦਿੱਲੀ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਸ਼ੁਰੂ ਤੋਂ ਹੀ ਆਪਣੇ ਚੰਗੇ ਵਿਵਹਾਰ ਅਤੇ ਸਾਦਗੀ ਵਜੋਂ ਜਾਣੀ ਜਾਂਦੀ ਹੈ ਪਰ ਹਾਲ ''ਚ ਹੀ ਉਸ ਨੇ ਕੁਝ ਇਸ ਤਰ੍ਹਾਂ ਦਾ ਕੀਤਾ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਸਲ ਵਿਚ ਹਾਲ ਹੀ ''ਚ ਰਿਲੀਜ਼ ਹੋਈ ਫਿਲਮ ''ਤਮਾਸ਼ਾ'' ਦੇ ਪ੍ਰਚਾਰ ਦੌਰਾਨ ਦੀਪਿਕਾ ਇਕ ਔਰਤ ਪੱਤਰਕਾਰ ਦੀ ਜੁੱਤੀ ਦੇ ਤਸਮੇ ਬੰਨ੍ਹਦੀ ਵੇਖੀ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਫਿਲਮ ਦੇ ਦੋਵੇਂ ਸਟਾਰ ਆਪਣੀ ਫਿਲਮ ਦੇ ਪ੍ਰਚਾਰ ਦੌਰਾਨ ਚੰਡੀਗੜ੍ਹ ਪਹੁੰਚੇ ਸਨ। 
ਇਥੇ ਹੋਏ ਇਕ ਪ੍ਰੈੱਸ-ਕਾਨਫਰੰਸ ਦੌਰਾਨ ਦੀਪਿਕਾ ਨੇ ਦੇਖਿਆ ਕਿ ਇਕ ਪੱਤਰਕਾਰ ਦੀ ਜੁੱਤੀ ਦੇ ਤਸਮੇ ਖੁੱਲ੍ਹੇ ਹੋਏ ਸਨ। ਉਸ ਨੂੰ ਲੱਗਾ ਕਿ ਉਹ ਪੱਤਰਕਾਰ ਕਦੇ ਵੀ ਡਿੱਗ ਸਕਦਾ ਹੈ। ਇਸ ਕਾਰਨ ਉਸ ਨੇ ਬਗੈਰ ਕੁਝ ਬੋਲੇ ਥੱਲੇ ਝੁੱਕ ਕੇ ਪੱਤਰਕਾਰ ਦੇ ਤਸਮੇ ਬੰਨ੍ਹ ਦਿੱਤੇ। ਇਹ ਸਾਰਾ ਕੁਝ ਇੰਨੀ ਜਲਦੀ ਹੋਇਆ ਕਿ ਪੱਤਰਕਾਰ ਨੂੰ ਕੁਝ ਸਮਝ ਨਹੀਂ ਆਇਆ ਅਤੇ ਦੀਪਿਕਾ ਦੀ ਇਸ ਹਰਕਤ ਤੋਂ ਹੈਰਾਨ ਹੋ ਗਈ। ਬਾਅਦ ਵਿਚ ਪੱਤਰਕਾਰ ਨੇ ਦੀਪਿਕਾ ਦਾ ਧੰਨਵਾਦ ਕੀਤਾ, ਜਿਸ ਤੋਂ ਬਾਅਦ ਦੀਪਿਕਾ ਨੇ ਪੱਤਰਕਾਰ ਨੂੰ ਗਲੇ ਲਾ ਲਿਆ ਅਤੇ ਬਹੁਤ ਸਾਰੀਆਂ ਗੱਲ੍ਹਾ ਵੀ ਕੀਤੀਆਂ।


Related News