ਗਰਭਵਤੀ ਦੀਪਿਕਾ ਨੂੰ ਪ੍ਰੋਟੈਕਟ ਕਰਦੇ ਦਿਸੇ ਰਣਵੀਰ, ਏਅਰਪੋਰਟ 'ਤੇ ਜੋੜੇ ਦਾ ਹੋਇਆ ਅਜਿਹਾ ਸਵਾਗਤ

Friday, Mar 01, 2024 - 10:39 AM (IST)

ਗਰਭਵਤੀ ਦੀਪਿਕਾ ਨੂੰ ਪ੍ਰੋਟੈਕਟ ਕਰਦੇ ਦਿਸੇ ਰਣਵੀਰ, ਏਅਰਪੋਰਟ 'ਤੇ ਜੋੜੇ ਦਾ ਹੋਇਆ ਅਜਿਹਾ ਸਵਾਗਤ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਹੌਟ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਲਗਾਤਾਰ ਸੁਣਨ ਨੂੰ ਮਿਲ ਰਹੀਆਂ ਹਨ। ਪਿਛਲੇ ਕੁਝ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਅਦਾਕਾਰਾ ਪ੍ਰੈਗਨੈਂਟ ਹੈ ਤੇ ਆਪਣੇ ਪਹਿਲੇ ਬੱਚੇ ਦੇ ਸਵਾਗਤ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਹੁਣ ਦੀਪਿਕਾ ਪਾਦੂਕੋਣ ਨੇ ਇਨ੍ਹਾਂ ਅਫਵਾਹਾਂ 'ਤੇ ਆਪਣੀ ਚੁੱਪੀ ਤੋੜ ਕੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਹੁਣ ਤੱਕ ਪ੍ਰੈਗਨੈਂਸੀ ਨੂੰ ਲੈ ਕੇ ਚੁੱਪੀ ਧਾਰੀ ਹੋਈ ਸੀ। ਜਨਤਕ ਥਾਵਾਂ 'ਤੇ ਵੀ ਦੀਪਿਕਾ ਨੂੰ ਅਕਸਰ ਢਿੱਲੇ ਕੱਪੜਿਆਂ 'ਚ ਦੇਖਿਆ ਜਾਂਦਾ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਖੁਦ ਹੀ ਦੁਨੀਆ ਨੂੰ ਆਪਣੀਆਂ ਭਾਵਨਾਵਾਂ ਦੱਸ ਦਿੱਤੀਆਂ ਹਨ।

PunjabKesari

ਦੀਪਿਕਾ ਨੇ ਕੀਤਾ ਐਲਾਨ
ਬੀਤੇ ਦਿਨੀਂ ਦੀਪਿਕਾ ਪਾਦੂਕੋਣ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਵੀਂ ਪੋਸਟ ਸ਼ੇਅਰ ਕੀਤੀ ਹੈ। ਪੋਸਟ 'ਤੇ ਇਕ ਕਾਰਡ ਬਣਿਆ ਹੋਇਆ ਹੈ, ਜਿਸ 'ਤੇ ਬੱਚਿਆਂ ਦੇ ਕੱਪੜਿਆਂ, ਖਿਡੌਣਿਆਂ ਅਤੇ ਜੁੱਤੀਆਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਨਾਂ ਲਿਖਿਆ ਹੋਇਆ ਹੈ।

PunjabKesari

ਦੀਪਿਕਾ ਦੀ ਪੋਸਟ 'ਤੇ ਲਿਖੀ ਤਰੀਕ ਨੇ ਸਭ ਤੋਂ ਵੱਧ ਧਿਆਨ ਖਿੱਚਿਆ। ਜੋੜੇ ਦੇ ਨਾਵਾਂ ਦੇ 'ਤੇ ਸਤੰਬਰ 2024 ਲਿਖਿਆ ਹੋਇਆ ਹੈ। ਕੈਪਸ਼ਨ 'ਚ ਬਿਨਾਂ ਕੁਝ ਕਹੇ ਦੀਪਿਕਾ ਨੇ ਧੰਨਵਾਦ ਅਦਾ ਕਰਨ ਵਾਲੀ ਤੇ ਨਜ਼ਰ ਨਾ ਲੱਗਣ ਵਾਲੀ ਇਮੋਜ਼ੀ ਬਣਾਈ।

PunjabKesari

ਸਿਤਾਰਿਆਂ ਨੇ ਦਿੱਤੀਆਂ ਵਧਾਈਆਂ
ਦੀਪਿਕਾ ਪਾਦੂਕੋਣ ਦੀ ਇਸ ਪੋਸਟ 'ਤੇ ਸਿਤਾਰਿਆਂ ਨੇ ਵੀ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਖੁਸ਼ਖਬਰੀ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੂੰ ਵਧਾਈ ਦਿੰਦੇ ਹੋਏ ਲਿਖਿਆ, 'ਓਐਮਜੀ, ਤੁਹਾਨੂੰ ਦੋਵਾਂ ਨੂੰ ਵਧਾਈਆਂ।' ਗਲੇ ਅਤੇ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ। ਅਦਾਕਾਰਾ ਸੋਨਮ ਕਪੂਰ ਨੇ ਵੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਵਧਾਈ ਦਿੱਤੀ ਹੈ।

PunjabKesari

ਏਅਰਪੋਰਟ 'ਤੇ ਰਣਵੀਰ ਨੇ ਦੀਿਪਕਾ ਨੂੰ ਕੀਤਾ ਪ੍ਰੋਟੈਕਟ 
ਦੀਪਿਕਾ ਰਣਵੀਰ ਨੂੰ ਬੀਤੀ ਸ਼ਾਮ ਮੁੰਬਈ ਏਅਰਪੋਰਚ 'ਤੇ ਦੇਖਿਆ ਗਿਆ। ਹਮੇਸ਼ਾ ਵਾਂਗ ਇਸ ਵਾਰ ਵੀ ਇਹ ਜੋੜੀ ਇਕ-ਦੂਜੇ ਦੇ ਹੱਥਾਂ 'ਚ ਹੱਥ ਪਾਈਂ ਨਜ਼ਰ ਆਈ। ਇਸ ਮੌਕੇ ਰਣਵੀਰ ਆਪਣੀ ਪਤਨੀ ਦੀਪਿਕਾ ਦਾ ਪੂਰਾ ਧਿਆਨ ਰੱਖਦੇ ਨਜ਼ਰ ਆਏ। ਦਰਅਸਲ, ਅਨੰਤ ਅੰਬਾਨੀ ਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਦੀਪਿਕਾ-ਰਣਵੀਰ ਜਾਮਨਗਰ ਪਹੁੰਚੇ।

PunjabKesari

ਜਾਮਨਗਰ ਜਦੋਂ ਪਪਰਾਜੀ ਜੋੜੇ ਦੀਆਂ ਤਸਵੀਰਾਂ ਲੈਣ ਲੱਗੇ ਤਾਂ ਫੈਨਜ਼ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਰਣਵੀਰ ਨੇ ਦੀਪਿਕਾ ਦਾ ਪੂਰਾ ਧਿਆਨ ਰੱਖਿਆ। ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari


author

sunita

Content Editor

Related News