ਦੀਪਿਕਾ ਪਾਦੁਕੋਣ ਅਤੇ ਰਣਵੀਰ ਨੇ ਰਿਲੇਸ਼ਨਸ਼ਿਪ ’ਚ ਰਹਿਣ ਦੇ ਦੋ ਸਾਲ ਬਾਅਦ ਕਰ ਲਈ ਸੀ ਮੰਗਣੀ

Wednesday, Mar 03, 2021 - 05:02 PM (IST)

ਦੀਪਿਕਾ ਪਾਦੁਕੋਣ ਅਤੇ ਰਣਵੀਰ ਨੇ ਰਿਲੇਸ਼ਨਸ਼ਿਪ ’ਚ ਰਹਿਣ ਦੇ ਦੋ ਸਾਲ ਬਾਅਦ ਕਰ ਲਈ ਸੀ ਮੰਗਣੀ

ਮੁੰਬਈ: ਬਾਲੀਵੁੱਡ ਦਾ ਰੋਮਾਂਟਿਕ ਜੋੜਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਅੱਜ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਪਾਉਂਦਾ। ਦੋਵਾਂ ਦਾ ਰੋਮਾਂਸ ਕਿਸੇ ਤੋਂ ਲੁੱਕਿਆ ਨਹੀਂ ਪਰ ਕੀ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਦੋਵਾਂ ਨੇ ਵਿਆਹ ਦੇ 4 ਸਾਲ ਪਹਿਲਾਂ ਹੀ ਮੰਗਣੀ ਕਰ ਲਈ ਸੀ। ਤੁਹਾਨੂੰ ਦੱਸ ਦੇਈਏ ਕਿ ਦੋਵਾਂ ਦੀ ਮੁਲਾਕਾਤ 2012 ’ਚ ਜੀ ਸਿਨੇ ਐਵਾਰਡਸ ’ਚ ਹੋਈ ਸੀ। ਇਸ ਐਵਾਰਡਸ ਸਮਾਰੋਹ ’ਚ ਰਣਵੀਰ ਨੇ ਪਹਿਲੀ ਵਾਰ ਦੀਪਿਕਾ ਨੂੰ ਸਾਹਮਣੇ ਤੋਂ ਦੇਖਿਆ ਸੀ ਅਤੇ ਰਣਵੀਰ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਦੇਖਦੇ ਹੀ ਉਸ ’ਤੇ ਦਿਲ ਹਾਰ ਬੈਠੇ ਸਨ।

PunjabKesari
ਇਕ ਇੰਟਰਵਿਊ ’ਚ ਦੀਪਿਕਾ ਨੇ ਦੱਸਿਆ ਸੀ ਕਿ ਮੈਂ ਅਤੇ ਰਣਵੀਰ ਸਿੰਘ ਉਸ ਸਮੇਂ ਆਪਣੇ-ਆਪਣੇ ਕੈਰੀਅਰ ’ਚ ਸੰਘਰਸ਼ ਕਰ ਰਹੇ ਸੀ ਪਰ ਅਸੀਂ ਉਸ ਸਮੇਂ ਵੀ ਇਕ-ਦੂਜੇ ਦਾ ਸਾਥ ਨਹੀਂ ਛੱਡਿਆ। ਮੇਰੇ ਅਤੇ ਰਣਵੀਰ ਦੇ ਰਿਲੇਸ਼ਨਸ਼ਿਪ ਨੂੰ 2 ਸਾਲ ਪੂਰੇ ਹੋ ਗਏ ਸਨ ਤਾਂ ਅਸੀਂ ਪ੍ਰਾਈਵੇਟ ਤੌਰ ’ਤੇ ਮੰਗਣੀ ਕਰ ਲਈ ਸੀ ਪਰ ਇਸ ਗੱਲ ਨੂੰ ਕੋਈ ਨਹੀਂ ਜਾਣਦਾ ਸੀ। ਅਸੀਂ ਵਿਆਹ ਦੇ ਚਾਰ ਸਾਲ ਪਹਿਲਾਂ ਹੀ ਮੰਗਣੀ ਕਰ ਲਈ ਸੀ। ਇਸ ਗੱਲ ਨੂੰ ਸਾਡੇ ਦੋਵਾਂ ਦੇ ਮਾਤਾ-ਪਿਤਾ ਜਾਣਦੇ ਸਨ।

PunjabKesari
ਦੋਵਾਂ ਨੂੰ ਇਕੱਠੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣ ਦੀ ਲੋੜ ਸੀ ਕਿ ਉਹ ਇਕੱਠੇ ਕੰਮ ਕਰਨ ਅਤੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਫ਼ਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ। ਫ਼ਿਲਮ ਦਾ ਨਾਂ ਸੀ ‘ਗੋਲੀਓਂ ਕੀ ਰਾਸਲੀਲਾ-ਰਾਮਲੀਲਾ’। ਇਸ ਫ਼ਿਲਮ ’ਚ ਦੋਵਾਂ ਦੇ ਵਿਚਕਾਰ ਕਮਾਲ ਦੀ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਦੋਵੇਂ ਆਪਣੇ ਰਿਸ਼ਤੇ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਨ੍ਹਾਂ ਦੀਆਂ ਤਸਵੀਰਾਂ ਸਭ ਕੁਝ ਦੱਸ ਰਹੀਆਂ ਸਨ। 


author

Aarti dhillon

Content Editor

Related News