ਦੀਪਿਕਾ ਚਿਖਲੀਆ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਧੀਆਂ ਨਾਲ ਕਰ ਰਹੀ ਹੈ ਮਸਤੀ

Saturday, Aug 14, 2021 - 01:23 PM (IST)

ਦੀਪਿਕਾ ਚਿਖਲੀਆ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਧੀਆਂ ਨਾਲ ਕਰ ਰਹੀ ਹੈ ਮਸਤੀ

ਮੁੰਬਈ : ਟੀਵੀ ਦੇ ਚਰਚਿਤ ਧਾਰਮਿਕ ਸ਼ੋਅ ‘ਰਾਮਾਇਣ’ ਨੂੰ ਅੱਜ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਰਾਮਾਨੰਦ ਸਾਗਰ ਦੇ ਇਸ ਸ਼ੋਅ ’ਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਖਲੀਆ ਨੂੰ ਲੋਕ ਅੱਜ ਵੀ ਮਾਂ ਦੀ ਤਰ੍ਹਾਂ ਹੀ ਮੰਨਦੇ ਹਨ। ਸੀਤਾ ਦਾ ਕਿਰਦਾਰ ਨਿਭਾ ਕੇ ਦੀਪਿਕਾ ਨੂੰ ਘਰ-ਘਰ ’ਚ ਇਕ ਅਲੱਗ ਪਛਾਣ ਮਿਲੀ ਹੈ। ਦੀਪਿਕਾ ਅੱਜ ਵੀ ਫੈਨਜ਼ ਵਿਚਕਾਰ ਕਾਫੀ ਹਰਮਨ ਪਿਆਰੀ ਹੈ। ਦੀਪਿਕਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਖ਼ੁਦ ਦੀਆਂ ਲੇਟੈਸਟ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ। ਉਥੇ ਹੀ ਫੈਨਜ਼ ਵੀ ਉਨ੍ਹਾਂ ਦੇ ਹਰ ਅਪਡੇਟਸ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸੀ ਦੌਰਾਨ ਦੀਪਿਕਾ ਨੇ ਇਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਉਹ ਆਪਣੀਆਂ ਦੋਵੇਂ ਖ਼ੂਬਸੂਰਤ ਬੇਟੀਆਂ ਨਾਲ ਨਜ਼ਰ ਆ ਰਹੀ ਹੈ। ਇਥੇ ਦੇਖੋ ਫੋਟੋਜ਼....

PunjabKesari
ਦੀਪਿਕਾ ਚਿਖਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਧੀਆਂ ਨਾਲ ਇਕ ਬੇਹੱਦ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਉਹ ਆਪਣੀਆਂ ਦੋਵੇਂ ਧੀਆਂ ਜੂਹੀ ਟੋਪੀਵਾਲਾ ਅਤੇ ਨਿਧੀ ਟੋਪੀਵਾਲਾ ਦੇ ਨਾਲ ਖ਼ਾਸ ਪਲ਼ ਬਿਤਾਉਂਦੀ ਨਜ਼ਰ ਆ ਰਹੀ ਹੈ। ਤਸਵੀਰ ’ਚ ਤੁਸੀਂ ਦੇਖ ਸਕਦੋ ਹੋ ਕਿ ਦੀਪਿਕਾ ਵ੍ਹਾਈਟ ਕਲਰ ਦੀ ਡਰੈੱਸ ’ਚ ਬੇਹੱਦ ਪਿਆਰੀ ਲੱਗ ਰਹੀ ਹੈ। ਉਨ੍ਹਾਂ ਦੇ ਵਾਲ਼ ਖੁੱਲ੍ਹੇ ਹਨ। ਉਥੇ ਹੀ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀਆਂ ਦੋਵੇਂ ਧੀਆਂ ਮਾਂ ਦੇ ਨਾਲ ਪੋਜ਼ ਦਿੰਦੀਆਂ ਦਿਸ ਰਹੀਆਂ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ ਨੇ ਕੈਪਸ਼ਨ ਲਿਖੀ, ‘ਜਦੋਂ ਤੁਹਾਡੀ ਸਪੋਰਟ ’ਚ ਰਾਕ ਸਾਲਿਡ ਹੋਵੇ ਤਾਂ ਡਰਨ ਦੀ ਕੋਈ ਗੱਲ ਨਹੀਂ ਹੈ।’ ਦੀਪਿਕਾ ਦੀ ਇਸ ਤਸਵੀਰ ਨੂੰ ਫੈਨਜ਼ ਹਮੇਸ਼ਾ ਦੀ ਤਰ੍ਹਾਂ ਢੇਰ ਸਾਰਾ ਪਿਆਰ ਦੇ ਰਹੇ ਹਨ।

टीवी की सीता' दीपिका चिखलिया ने बताया कौन हो बॉलीवुड की रामायण में राम-सीता  - Ek Bihari Sab Par Bhari
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਦੀਪਿਕਾ ਚਿਖਲੀਆ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਪਤੀ ਹੇਮੰਤ ਟੋਪੀਵਲਾ ਨਾਲ ਕਈ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ’ਚ ਦੋਵੇਂ ਆਪਣੇ ਦੋਸਤਾਂ ਨਾਲ ਖ਼ੂਬ ਇੰਜੁਆਏ ਕਰ ਰਹੇ ਹਨ।


author

Aarti dhillon

Content Editor

Related News