ਦੀਪ ਸਿੱਧੂ ਦੇ ਐਕਸੀਡੈਂਟ ਦਾ ਪ੍ਰੇਮਿਕਾ ਰੀਨਾ ਰਾਏ ਨੇ ਪਹਿਲੀ ਵਾਰ ਕੀਤਾ ਜ਼ਿਕਰ, ਦੱਸਿਆ ਕੀ ਹੋਇਆ ਸੀ ਉਸ ਦਿਨ

Wednesday, Feb 08, 2023 - 11:38 AM (IST)

ਦੀਪ ਸਿੱਧੂ ਦੇ ਐਕਸੀਡੈਂਟ ਦਾ ਪ੍ਰੇਮਿਕਾ ਰੀਨਾ ਰਾਏ ਨੇ ਪਹਿਲੀ ਵਾਰ ਕੀਤਾ ਜ਼ਿਕਰ, ਦੱਸਿਆ ਕੀ ਹੋਇਆ ਸੀ ਉਸ ਦਿਨ

ਜਲੰਧਰ (ਬਿਊਰੋ) : ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਨੂੰ ਕੁੱਝ ਹੀ ਦਿਨਾਂ 'ਚ ਇੱਕ ਸਾਲ ਹੋ ਜਾਵੇਗਾ। ਅਜਿਹੇ 'ਚ ਕਈ ਲੋਕਾਂ ਦੇ ਮਨਾਂ ਵਿਚ ਹੁਣ ਤੱਕ ਇਹੀ ਸਵਾਲ ਉੱਠ ਰਹੇ ਹਨ ਕਿ ਆਖ਼ਿਰ ਦੀਪ ਸਿੱਧੂ ਨਾਲ ਹਾਦਸੇ ਵਾਲੇ ਦਿਨ ਹੋਇਆ ਕੀ ਸੀ ਤੇ ਉਹ ਕੀ ਕਰ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਹੁਣ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਹਾਦਸੇ ਵਾਲੇ ਦਿਨ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ ਹਨ। ਉਸ ਨੇ ਆਪਣੇ ਯੂਟਿਊਬ ਚੈਨਲ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਸ ਵਿਸਥਾਰਪੂਰਵਕ ਦੱਸਿਆ ਹੈ ਕਿ ਹਾਦਸੇ ਵਾਲੇ ਦਿਨ ਦੀਪ ਸਿੱਧੂ ਨਾਲ ਕੀ ਵਾਪਰਿਆ ਸੀ। ਰੀਨਾ ਨੇ ਦੱਸਿਆ ਕਿ ਉਹ 13 ਫਰਵਰੀ 2022 ਨੂੰ ਦਿੱਲੀ ਪਹੁੰਚੀ ਸੀ। ਇਸ ਦੌਰਾਨ ਦੀਪ ਸਿੱਧੂ ਨੇ ਦਿੱਲੀ ਏਅਰਪੋਰਟ ਤੋਂ ਮੈਨੂੰ ਪਿੱਕ ਕੀਤਾ। ਇਸ ਤੋਂ ਬਾਅਦ ਅਸੀਂ ਦੋਵਾਂ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਸੀ। 15 ਫਰਵਰੀ ਨੂੰ ਸਵੇਰ ਦੀਪ ਨੇ ਨਾਸ਼ਤਾ ਕੀਤਾ, ਜਿਸ ਤੋਂ ਬਾਅਦ ਅਸੀਂ ਦੋਵਾਂ ਨੇ ਪੰਜਾਬ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਤੋਂ ਬਾਅਦ ਮੈਂ ਪੈਕਿੰਗ ਸ਼ੁਰੂ ਕੀਤੀ ਅਤੇ ਦੀਪ ਜਿੰਮ ਰਵਾਨਾ ਹੋ ਗਏ। ਅਸੀਂ ਦੋਵੇਂ ਸ਼ਾਮ ਦੇ ਸਮੇਂ ਦਿੱਲੀ ਤੋਂ ਪੰਜਾਬ ਲਈ ਸਕੋਰਪੀਓ ਕਾਰ 'ਚ ਰਵਾਨਾ ਹੋਏ। 10 ਮਿੰਟ ਦੇ ਸ਼ਫਰ ਦੌਰਾਨ ਦੀਪ ਸਿੱਧੂ ਨੇ ਫੈਸਲਾ ਕੀਤਾ ਕਿ ਮੁੰਬਈ ਵਾਪਸ ਚਲਦੇ ਹਾਂ। ਅੱਗੇ ਰੀਨਾ ਨੇ ਦੱਸਿਆ ਕਿ ਉਸ ਨੇ ਗੱਡੀ ਮੁੰਬਈ ਦੇ ਰਾਹ 'ਤੇ ਪਾ ਲਈ ਪਰ ਫਿਰ ਉਸ ਨੇ ਕਿਹਾ ਕਿ ਪੰਜਾਬ 'ਚ ਉਸ ਨੂੰ ਥੋੜ੍ਹਾ ਕੰਮ ਹੈ ਅਤੇ 15 ਮਿੰਟਾਂ ਦੇ ਸਫਰ ਤੋਂ ਬਾਅਦ ਮੁੜ ਉਹ ਪੰਜਾਬ ਵੱਲ ਤੁਰ ਪਿਆ। 

ਦੱਸ ਦਈਏ ਕਿ ਮਾਰਚ-ਅਪ੍ਰੈਲ 'ਚ ਰੀਨਾ ਰਾਏ ਤੇ ਦੀਪ ਸਿੱਧੂ ਨੇ ਕਿਸੇ ਪ੍ਰੋਜੈਕਟ ਲਈ ਸ਼ੂਟਿੰਗ ਕਰਨੀ ਸੀ। ਇਸ ਲਈ ਉਹ ਪੰਜਾਬ ਆ ਰਹੇ ਸਨ। ਦੋਵਾਂ ਵਿਚਾਲੇ ਸਫ਼ਰ ਦੌਰਾਨ ਕਈ ਗੱਲਾਂ ਹੋਈਆਂ। ਰੀਨਾ ਨੇ ਦੱਸਿਆ ਕਿ ਦੀਪ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਮੈਨੂੰ 'ਆਈ ਲਵ ਯੂ' ਕਿਹਾ। ਇਸ ਤੋਂ ਬਾਅਦ ਮੈਂ ਸੌਂ ਗਈ ਅਤੇ ਇਸੇ ਦੌਰਾਨ ਐਕਸੀਡੈਂਟ ਹੋਇਆ। 

ਹੋਰ ਕੀ-ਕੀ ਕਿਹਾ ਰੀਨਾ ਰਾਏ ਨੇ ਦੇਖੋ ਇਸ ਵੀਡੀਓ ਵਿਚ-


ਦੱਸਣਯੋਗ ਹੈ ਕਿ ਦੀਪ ਸਿੱਧੂ ਕਿਸਾਨੀ ਅੰਦੋਲਨ ਦੌਰਾਨ ਕਾਫੀ ਸਰਗਰਮ ਰਹੇ ਸਨ। ਇਸ ਦੇ ਨਾਲ ਹੀ ਉਹ ਬੇਹਤਰੀਨ ਕਲਾਕਾਰ ਵੀ ਸੀ। ਆਉਣ ਵਾਲੀ 15 ਫਰਵਰੀ ਨੂੰ ਦੀਪ ਸਿੱਧੂ ਦੀ ਮੌਤ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News