ਗਾਇਕ ਸਿੰਗਾ ਤੇ ਦੀਪ ਚਾਹਲ ਦਾ ਗੀਤ 'ਕੀ ਤੁਸੀਂ ਜਾਣਦੇ ਹੋ?' ਰਿਲੀਜ਼, ਵੇਖੋ ਸ਼ਾਨਦਾਰ ਵੀਡੀਓ
Tuesday, Jun 01, 2021 - 05:05 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਦੀਪ ਚਾਹਲ ਤੇ ਸਿੰਗਾ ਆਪਣੇ ਨਵਾਂ ਗੀਤ 'ਕੀ ਤੁਸੀਂ ਜਾਣਦੇ ਓ ?' ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਹਨ। ਇਸ ਗੀਤ ਨੂੰ ਦੋਵਾਂ ਗਾਇਕਾਂ ਨੇ ਆਪਣੀ ਦਮਦਾਰ ਆਵਾਜ਼ ਨਾਲ ਗਾਇਆ ਹੈ। ਇਸ ਗੀਤ 'ਚ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕੀਤਾ ਹੈ। ਜਿਹੜੇ ਇਨਸਾਨ ਕਾਮਯਾਬੀ ਪਾਉਣ ਲਈ ਸੰਘਰਸ਼ ਕਰਦਾ ਹੈ ਉਹ ਸਿਰਫ਼ ਉਸ ਦੇ ਮਾਂ-ਬਾਪ ਹੀ ਜਾਣਦੇ ਹਨ। ਕਿਵੇਂ ਲੋਕੀਂ ਅੱਗੇ ਵੱਧਣ ਵਾਲਿਆਂ ਦੀਆਂ ਲੱਤਾਂ ਪਿੱਛੇ ਨੂੰ ਖਿੱਚਦੇ ਹਨ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੱਸ ਦਈਏ ਇਸ ਗੀਤ ਦੇ ਬੋਲ ਖ਼ੁਦ ਦੀਪ ਚਾਹਲ ਤੇ ਸਿੰਗਾ ਨੇ ਮਿਲ ਕੇ ਲਿਖੇ ਹਨ। ਇਸ ਤੋਂ ਇਲਾਵਾ ਵੀਡੀਓ 'ਚ ਦੋਵੇਂ ਕਲਾਕਾਰ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਮਿਊਜ਼ਿਕ Akash Jandu ਨੇ ਦਿੱਤਾ ਹੈ। ਗੀਤ ਦਾ ਸ਼ਾਨਦਾਰ ਵੀਡੀਓ Tru Bande ਵਲੋਂ ਬਣਾਇਆ ਹੈ। ਨਵ ਧੀਮਾਨ ਵੱਲੋਂ ਇਸ ਮਿਊਜ਼ਿਕ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਗੀਤ ਨੂੰ ਸਿੰਗਾ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
ਨੋਟ - ਤੁਹਾਨੂੰ ਇਹ ਗਾਣਾ ਕਿਵੇਂ ਦਾ ਲੱਗਿਆ ਕੁਮੈਂਟ ਕਰਕੇ ਜ਼ਰੂਰ ਦੱਸੋ।