ਦੇਬੀਨਾ ਨੇ ਲਿਆਨਾ ਦੇ ਪਹਿਲੇ ਸਫ਼ਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਧੀ ਨਾਲ ਮਸਤੀ ਕਰਦੀ ਆਈ ਨਜ਼ਰ

Friday, Nov 04, 2022 - 06:11 PM (IST)

ਦੇਬੀਨਾ ਨੇ ਲਿਆਨਾ ਦੇ ਪਹਿਲੇ ਸਫ਼ਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਧੀ ਨਾਲ ਮਸਤੀ ਕਰਦੀ ਆਈ ਨਜ਼ਰ

ਬਾਲੀਵੁੱਡ ਡੈਸਕ- ਅਦਾਕਾਰਾ ਦੇਬੀਨਾ ਬੈਨਰਜੀ ਦਾ ਦੂਸਰੀ ਗਰਭ ਅਵਸਥਾ ਦਾ ਸਫ਼ਰ ਹੋਰ ਵੀ ਸੁਹਾਵਣਾ ਹੈ, ਕਿਉਂਕਿ ਇਸ ਵਾਰ ਉਹ ਆਪਣੇ ਪਤੀ ਦੇ ਨਾਲ-ਨਾਲ ਆਪਣੀ ਫੁੱਲ ਵਰਗੀ ਬੱਚੀ ਲਿਆਨਾ ਨਾਲ ਖੂਬਸੂਰਤ ਦੌਰ ਦਾ ਆਨੰਦ ਲੈ ਰਹੀ ਹੈ। ਦੂਜੇ ਬੱਚੇ ਦੀ ਮਾਂ ਬਣਨ ਜਾ ਰਹੀ ਦੇਬੀਨਾ ਆਪਣੀ 8 ਮਹੀਨੇ ਦੀ ਧੀ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਹਾਲ ਹੀ ’ਚ ਉਨ੍ਹਾਂ ਨੇ ਲਿਆਨਾ ਨਾਲ ਇਕ ਖੂਬਸੂਰਤ ਫ਼ੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ- ਐਲਨ ਮਸਕ ਦੇ CEO ਬਣਨ ’ਤੇ ਹਾਲੀਵੁੱਡ ਅਦਾਕਾਰਾ ਐਂਬਰ ਹਰਡ ਨੇ ਡਿਲੀਟ ਕੀਤਾ ਟਵਿੱਟਰ ਅਕਾਊਂਟ, ਜਾਣੋ ਵਜ੍ਹਾ

ਇਹ ਤਸਵੀਰਾਂ ਲਿਆਨਾ ਦੀ ਪਹਿਲੀ ਯਾਤਰਾ ਦੀਆਂ ਹਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦੇਬੀਨਾ ਆਪਣੀ ਪਿਆਰੀ ਧੀ ਨੂੰ ਹੱਥਾਂ 'ਚ ਲੈ ਕੇ ਬੈੱਡ 'ਤੇ ਬੈਠੀ ਹੈ। ਇਸ ਦੌਰਾਨ ਉਹ ਕਾਫ਼ੀ ਖ਼ੁਸ਼ ਹੈ। ਕਈ ਤਸਵੀਰਾਂ ’ਚ ਉਹ ਲਿਆਨਾ ਨੂੰ ਬੈੱਡ ਦੇ ਹੇਠਾਂ ਬੈਠਾਉਂਦੀ ਨਜ਼ਰ ਆ ਰਹੀ ਹੈ।

PunjabKesari

ਇਸ ਦੌਰਾਨ ਜਿੱਥੇ ਦੇਬੀਨਾ ਟਾਈਗਰ ਪ੍ਰਿੰਟ ਸ਼ਾਰਟ ’ਚ ਬੋਲਡ ਨਜ਼ਰ ਆ ਰਹੀ ਹੈ, ਉੱਥੇ ਹੀ ਲਿਆਨਾ ਮਹਿਰੂਨ ਕਲਰ ਦੀ ਵੇਲਵੇਟ ਡਰੈੱਸ 'ਚ ਬੇਹੱਦ ਕਿਊਟ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝੀ ਕਰਦੇ ਹੋਏ ਦੇਬੀਨਾ ਨੇ ਕੈਪਸ਼ਨ 'ਚ ਲਿਖਿਆ- ‘Time flies.’ ਇਹ ਲਿਆਨਾ ਦੀ ਅਲੀਬਾਗ ਦੀ ਪਹਿਲੀ ਯਾਤਰਾ ਹੈ। ਮਾਂ-ਧੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ- ਕਪਿਲ ਸ਼ਰਮਾ ਨੇ ਜਾਹਨਵੀ ਦੀ ਫ਼ਿਲਮ ‘ਮਿਲੀ’ ਲਈ ਦਿੱਤੀ ਵਧਾਈ, ਕਿਹਾ- ਸ਼ਾਨਦਾਰ ਰਿਵਿਊ ਮਿਲ ਰਹੇ ਹਨ

PunjabKesari

ਦੱਸ ਦੇਈਏ ਕਿ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਦਾ ਵਿਆਹ 2011 ’ਚ ਹੋਇਆ ਸੀ। ਦੋਵਾਂ ਦੀ ਪਹਿਲੀ ਮੁਲਾਕਾਤ 2008 ’ਚ ਟੀਵੀ ਸ਼ੋਅ ਰਾਮਾਇਣ ਦੇ ਸੈੱਟ 'ਤੇ ਹੋਈ ਸੀ, ਜਿੱਥੇ ਉਨ੍ਹਾਂ ਨੇ ਰਾਮ ਅਤੇ ਸੀਤਾ ਦਾ ਕਿਰਦਾਰ ਨਿਭਾਇਆ ਸੀ। ਵਿਆਹ ਦੇ 11 ਸਾਲ ਬਾਅਦ ਇਸ ਜੋੜੇ ਨੇ ਇਸ ਸਾਲ ਅਪ੍ਰੈਲ ’ਚ ਧੀ ਲਿਆਨਾ ਦਾ ਸਵਾਗਤ ਕੀਤਾ। ਧੀ ਤੋਂ ਬਾਅਦ ਹੁਣ ਦੋਵੇਂ ਦੂਜੇ ਬੱਚੇ ਦੇ ਸਵਾਗਤ ਲਈ ਤਿਆਰ ਹਨ।


 


author

Shivani Bassan

Content Editor

Related News