ਦੇਬੀਨਾ ਨੇ ਪਤੀ ਅਤੇ ਧੀ ਨਾਲ ਸਾਂਝੀਆਂ ਕੀਤੀਆਂ ਵੀਡੀਓ, ਪਿਆਰੀ ਲਿਆਨਾ ਵੀ ਮਸਤੀ ਕਰਦੀ ਆਈ ਨਜ਼ਰ
Thursday, Jul 07, 2022 - 06:17 PM (IST)
ਬਾਲੀਵੁੱਡ ਡੈਸਕ: ਮਸ਼ਹੂਰ ਟੀ.ਵੀ. ਜੋੜਾ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਦਾ ਆਨੰਦ ਲੈ ਰਹੇ ਹਨ। ਇਹ ਜੋੜਾ ਆਪਣੀ ਤਿੰਨ ਮਹੀਨੇ ਦੀ ਧੀ ਲਿਆਨਾ ਨਾਲ ਆਪਣੀ ਪਹਿਲੀ ਯਾਤਰਾ ਅਤੇ ਛੁੱਟਿਆਂ ਦਾ ਆਨੰਦ ਲੈ ਰਹੇ ਹਨ।
ਇਹ ਵੀ ਪੜ੍ਹੋ : ਗੰਭੀਰ ਬੀਮਾਰੀ ਤੋਂ ਪੀੜਤ ਕਾਮੇਡੀਅਨ,17 ਸਾਲਾਂ ਬਾਅਦ ਜੈ ਛਨਿਆਰਾ ਨੇ ਟੀ.ਵੀ ’ਤੇ ਕੀਤੀ ਵਾਪਸੀ
ਜਿੱਥੋਂ ਉਹ ਲਗਾਤਾਰ ਪ੍ਰਸ਼ੰਸਕਾਂ ਨਾਲ ਖ਼ੂਬਸੂਰਤ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਦੇਬੀਨਾ ਨੇ ਇਕ ਵਾਰ ਫ਼ਿਰ ਆਪਣੀ ਨਵੀਂ ਪੋਸਟ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਸਾਂਝੀਆਂ ਕੀਤੀਆਂ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਦੇਬੀਨਾ ਆਪਣੀ ਪਿਆਰੀ ਧੀ ਨੂੰ ਗੋਦ ’ਚ ਲੈ ਕੇ ਜਾਨਵਰਾਂ (ਕੁੱਤਿਆਂ ਅਤੇ ਘੋੜਿਆਂ) ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਸ ਦੇ ਪਤੀ ਵੀ ਗੁਰਮੀਤ ਨਾਲ ਨਜ਼ਰ ਆ ਰਹੇ ਹਨ। ਕਈ ਤਸਵੀਰਾਂ ’ਚ ਉਹ ਕੁੱਤਿਆਂ ਨਾਲ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਦੇਬੀਨਾ ਟਾਈਗਰ ਆਊਟਫ਼ਿਟ ’ਚ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ।
ਪ੍ਰਸ਼ੰਸਕ ਇਨ੍ਹਾਂ ਦੀਆਂ ਵੀਡੀਓ ਅਤੇ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਸ ਦੇ ਨਾਲ ਪ੍ਰਸ਼ੰਸਕ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਦੱਸ ਦੇਈਏ ਕਿ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਦੀ ਧੀ ਲਿਆਨਾ ਨਾਲ ਇਹ ਪਹਿਲੀ ਪਰਿਵਾਰਕ ਛੁੱਟੀਆਂ ਹਨ।
ਇਹ ਵੀ ਪੜ੍ਹੋ : ਬੈਕਲੈੱਸ ਡਰੈੱਸ ’ਚ ਸ਼ਹਿਨਾਜ਼ ਗਿੱਲ ਦੀ ਬੋਲਡ ਲੁੱਕ, ਪ੍ਰਸ਼ੰਸਕ ਹੋਏ ਦੀਵਾਨੇ (ਦੇਖੋ ਤਸਵੀਰਾਂ)
ਇਸ ਜੋੜੇ ਨੇ ਇਸ ਸਾਲ 3 ਅਪ੍ਰੈਲ ਨੂੰ ਪਿਆਰੀ ਧੀ ਲਿਆਨਾ ਦਾ ਘਰ ’ਚ ਸਵਾਗਤ ਕੀਤਾ ਸੀ।ਜਿਸ ਤੋਂ ਬਾਅਦ ਦੋਵੇਂ ਬੇਹੱਦ ਖੁਸ਼ ਨਜ਼ਰ ਆ ਰਹੇ ਸਨ। ਵਿਆਹ ਦੇ 11 ਸਾਲ ਬਾਅਦ ਮਾਤਾ-ਪਿਤਾ ਬਣ ਕੇ ਇਹ ਜੋੜਾ ਬਹੁਤ ਖੁਸ਼ ਹੈ ਅਤੇ ਦੋਵੇਂ ਆਪਣੇ ਪਰੀ ਨਾਲ ਖੁਸ਼ੀਆਂ ਭਰੇ ਪਲ ਬਿਤਾਉਂਦੇ ਰਹਿੰਦੇ ਹਨ, ਜਿਸ ਦੀ ਝਲਕ ਉਹ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ।