ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦਾ ਦਿਹਾਂਤ
Thursday, Oct 24, 2024 - 04:59 PM (IST)
ਐਂਟਰਟੇਨਮੈਂਟ ਡੈਸਕ : ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, 'ਟਾਰਜ਼ਨ' ਅਦਾਕਾਰ ਰੌਨ ਐਲੀ ਦਾ ਦਿਹਾਂਤ ਹੋ ਗਿਆ ਹੈ, ਜਿਸ ਕਾਰਨ ਫ਼ਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਉਨ੍ਹਾਂ ਦੇ ਦਿਹਾਂਤ ਨਾਲ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਮਸ਼ਹੂਰ ਅਮਰੀਕੀ ਅਭਿਨੇਤਾ ਰੌਨ ਐਲੀ ਦੀ ਮੌਤ 'ਤੇ ਉਨ੍ਹਾਂ ਦੀ ਧੀ ਨੇ ਬਹੁਤ ਭਾਵੁਕ ਪੋਸਟ ਸ਼ੇਅਰ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'
'ਟਾਰਜ਼ਨ' ਦਾ ਕਿਰਦਾਰ ਰੌਨ ਐਲੀ ਨੇ ਨਿਭਾਇਆ
ਦਰਸ਼ਕਾਂ ਵਿਚਾਲੇ 'ਟਾਰਜ਼ਨ' ਸੀਰੀਜ਼ ਬਹੁਤ ਮਸ਼ਹੂਰ ਰਹੀ ਹੈ ਅਤੇ ਉਸ ਦੀ ਆਪਣੀ ਵੱਡੀ ਫੈਨ ਫਾਲੋਇੰਗ ਹੈ। ਇਸ ਸੀਰੀਜ਼ 'ਚ 'ਟਾਰਜ਼ਨ' ਦਾ ਕਿਰਦਾਰ ਰੋਨ ਐਲੀ ਨੇ ਨਿਭਾਇਆ ਸੀ। ਉਨ੍ਹਾਂ ਦਾ ਇਹ ਕਿਰਦਾਰ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਉਹ ਪ੍ਰਸਿੱਧੀ ਦੇ ਸੱਤਵੇਂ ਆਸਮਾਨ 'ਤੇ ਪਹੁੰਚ ਗਏ। ਹਾਲਾਂਕਿ ਜਦੋਂ ਰੌਨ ਐਲੀ ਨੇ ਇਸ ਕਿਰਦਾਰ ਨੂੰ ਨਿਭਾਇਆ ਸੀ ਤਾਂ ਉਸ ਸਮੇਂ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ ਪਰ ਫਿਰ ਵੀ ਉਨ੍ਹਾਂ ਨੇ ਆਪਣਾ ਕੰਮ ਨਹੀਂ ਛੱਡਿਆ ਅਤੇ ਜ਼ਖਮੀ ਹੋਣ ਤੋਂ ਬਾਅਦ ਵੀ ਸ਼ੂਟਿੰਗ ਜਾਰੀ ਰੱਖੀ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ
ਜ਼ਖਮੀ ਹੋਣ ਤੋਂ ਬਾਅਦ ਵੀ ਕੀਤੀ ਸ਼ੂਟਿੰਗ
ਜਦੋਂ ਰੌਨ 'ਟਾਰਜ਼ਨ' ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਉਸ ਸਮੇਂ ਸਾਰੇ ਸਟੰਟ ਕੀਤੇ ਸਨ। ਇਸ ਦੌਰਾਨ ਰੌਨ ਐਲੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਸਰੀਰ 'ਤੇ ਦੋ ਦਰਜਨ ਤੋਂ ਵੱਧ ਸੱਟਾਂ ਦੇ ਨਿਸ਼ਾਨ ਸਨ। ਇੰਨਾ ਹੀ ਨਹੀਂ ਇਸ ਦੌਰਾਨ ਉਸ ਦੇ ਦੋਵੇਂ ਮੋਢਿਆਂ 'ਤੇ ਵੀ ਸੱਟਾਂ ਲੱਗੀਆਂ ਸਨ ਅਤੇ ਸਰੀਰ 'ਤੇ ਕਈ ਥਾਵਾਂ 'ਤੇ ਸ਼ੇਰ ਦੇ ਕੱਟਣ ਦੇ ਨਿਸ਼ਾਨ ਸਨ। ਕਿਸੇ ਵੀ ਵਿਅਕਤੀ ਲਈ, ਜ਼ਖਮੀ ਹੋਣ ਤੋਂ ਬਾਅਦ ਕੰਮ ਕਰਨਾ ਆਪਣੇ ਆਪ 'ਚ ਵੱਡੀ ਗੱਲ ਹੈ।
ਇਹ ਖ਼ਬਰ ਵੀ ਪੜ੍ਹੋ - 'ਮੈਂ ਕਾਲਾ ਹਿਰਨ ਨਹੀਂ ਮਾਰਿਆ'
2001 'ਚ ਲਿਆ ਸੀ ਸੰਨਿਆਸ
ਰੋਨ ਨੇ ਸਾਲ 2001 'ਚ ਹੀ ਐਕਟਿੰਗ ਤੋਂ ਸੰਨਿਆਸ ਲੈ ਲਿਆ ਸੀ ਪਰ ਇਸ ਤੋਂ ਬਾਅਦ ਵੀ ਉਹ ਟੈਲੀਵਿਜ਼ਨ ਫ਼ਿਲਮ 'ਐਕਸਪੈਕਟਿੰਗ ਅਮੀਸ਼' (2014) 'ਚ ਐਕਟਿੰਗ ਕਰਦੇ ਨਜ਼ਰ ਆਏ। ਇੰਨਾ ਹੀ ਨਹੀਂ ਐਲੀ ਨੇ ਇਸ ਤੋਂ ਬਾਅਦ ਲਿਖਣਾ ਵੀ ਸ਼ੁਰੂ ਕੀਤਾ ਅਤੇ ਨਾਈਟ ਸ਼ੈਡੋਜ਼ (1994) ਅਤੇ ਈਸਟ ਬੀਚ (1995) ਵਰਗੇ ਨਾਵਲ ਲਿਖੇ। ਰੌਨ ਦਾ ਜਨਮ 21 ਜੂਨ 1938 ਨੂੰ ਟੈਕਸਾਸ ਦੇ ਹੇਅਰਫੋਰਡ 'ਚ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।