ਜਾਨਲੇਵਾ ਸੈਲਫੀ: ਤਸਵੀਰ ਲੈਣ ਦੇ ਚੱਕਰ ''ਚ ਮਸ਼ਹੂਰ ਮਾਡਲ ਸੋਫੀਆ ਨੇ ਗਵਾਈ ਜਾਨ

Friday, Jul 16, 2021 - 10:00 AM (IST)

ਜਾਨਲੇਵਾ ਸੈਲਫੀ: ਤਸਵੀਰ ਲੈਣ ਦੇ ਚੱਕਰ ''ਚ ਮਸ਼ਹੂਰ ਮਾਡਲ ਸੋਫੀਆ ਨੇ ਗਵਾਈ ਜਾਨ

ਮੁੰਬਈ : ਸੈਲਫੀ ਲੈਣ ਦੇ ਚੱਕਰ 'ਚ ਸੁਧ-ਬੁਧ ਖੋਹ ਦੇਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਇਸ ਗੱਲ ਦਾ ਅੰਦਾਜ਼ਾ ਮਸ਼ਹੂਰ ਮਾਡਲ ਸੋਫੀਆ ਦੀ ਮੌਤ ਤੋਂ ਲਾਇਆ ਜਾ ਸਕਦਾ ਹੈ। 32 ਸਾਲ ਦੀ ਸੋਫੀਆ ਚੇਓਗ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਫਾਲੋਅਰਜ਼ ਨੂੰ ਹੈਰਾਨ ਕਰਨ ਦੀ ਕੋਸ਼ਿਸ਼ 'ਚ ਜਾਨ ਤੋਂ ਹੱਥ ਧੋਣੇ ਪਏ ਹਨ। ਦੱਸਿਆ ਜਾ ਰਿਹਾ ਹੈ ਕਿ ਸੋਫੀਆ ਐਡਵੇਂਚਰਜ਼ ਸੈਲਫੀ ਲੈਣ ਦੌਰਾਨ ਉਚਾਈ ਤੋਂ ਹੇਠਾਂ ਡਿੱਗ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ।ਸੋਫੀਆ ਚੇਓਗ ਬੀਤੇ ਸ਼ਨੀਵਾਰ ਨੂੰ ਆਪਣੇ ਦੋਸਤਾਂ ਨਾਲ ਹਾਂਗਕਾਂਗ ਦੇ ਹਾ ਪਾਰਕ ਨਵੀਂ ਨੇਚਰ ਪਾਰਕ ਘੁੰਮਣ ਗਈ ਸੀ।

PunjabKesari ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਸੋਫੀਆ ਨੂੰ ਹਾਦਸੇ ਤੋਂ ਬਾਅਦ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੋਫੀਆ ਵਾਟਰਫਾਲ ਦੇ ਉਪਰੀ ਹਿੱਸੇ 'ਤੇ ਪਹੁੰਚ ਕੇ ਸੈਲਫੀ ਪੋਜ਼ ਬਣਾ ਰਹੀ ਸੀ ਉਦੋਂ ਹੀ ਉਸ ਦਾ ਬੈਲੇਂਸ ਵਿਗੜ ਗਿਆ ਹੈ ਤੇ ਉਹ ਹੇਠਾਂ ਡਿੱਗ ਗਈ। ਸੋਫੀਆ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਕਾਫੀ ਦੁਖੀ ਹਨ।


author

Aarti dhillon

Content Editor

Related News