ਫ਼ਿਲਮ 'ਪੁਸ਼ਪਾ' ਦੇ ਰੰਗ 'ਚ ਰੰਗਿਆ ਆਸਟ੍ਰੇਲੀਆ ਕ੍ਰਿਕਟ ਟੀਮ ਦਾ ਬੱਲੇਬਾਜ਼ ਡੇਵਿਡ ਵਾਰਨਰ, ਵੇਖੋ ਵੀਡੀਓ

Thursday, Jan 27, 2022 - 04:09 PM (IST)

ਫ਼ਿਲਮ 'ਪੁਸ਼ਪਾ' ਦੇ ਰੰਗ 'ਚ ਰੰਗਿਆ ਆਸਟ੍ਰੇਲੀਆ ਕ੍ਰਿਕਟ ਟੀਮ ਦਾ ਬੱਲੇਬਾਜ਼ ਡੇਵਿਡ ਵਾਰਨਰ, ਵੇਖੋ ਵੀਡੀਓ

ਮੁੰਬਈ (ਬਿਊਰੋ) : ਫ਼ਿਲਮ 'ਪੁਸ਼ਪਾ' ਦਾ ਕ੍ਰੇਜ਼ ਇਨ੍ਹੀਂ ਦਿਨੀਂ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਦਾ ਸਭ ਤੋਂ ਜ਼ਿਆਦਾ ਰੰਗ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਦਮਦਾਰ ਬੱਲੇਬਾਜ਼ ਡੇਵਿਡ ਵਾਰਨਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਫ਼ਿਲਮ ਦੇ ਗੀਤ 'ਤੇ ਡਾਂਸ ਕਰਦੇ ਡੇਵਿਡ ਵਾਰਨਰ ਨੇ ਇਕ ਤੋਂ ਬਾਅਦ ਇਕ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ, ਜਿਸ 'ਚ ਉਹ ਫ਼ਿਲਮ ਦੇ ਐਕਸ਼ਨ ਸੀਨ 'ਚ ਹੱਥ ਅਜ਼ਮਾਉਂਦੇ ਨਜ਼ਰ ਆ ਰਹੇ ਹਨ। 

ਹੀਰੋ ਬਣੇ ਡੇਵਿਡ
ਇਸ ਵਾਇਰਲ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਡੇਵਿਡ ਵਾਰਨਰ ਨੇ ਫ਼ਿਲਮ 'ਪੁਸ਼ਪਾ' 'ਚੋਂ ਕੁਝ ਬਿਹਤਰੀਨ ਐਕਸ਼ਨ ਸੀਨਜ਼ ਦੀ ਚੋਣ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਸਾਰੇ ਦ੍ਰਿਸ਼ਾਂ 'ਚ ਅੱਲੂ ਅਰਜੁਨ ਦੇ ਚਿਹਰੇ 'ਤੇ ਆਪਣਾ ਚਿਹਰਾ ਮਰਜ਼ ਕਰ ਦਿੱਤਾ ਹੈ। ਚਿਹਰਿਆਂ ਨੂੰ ਇੰਨਾ ਮਰਜ਼ ਕਰ ਦਿੱਤਾ ਗਿਆ ਹੈ ਕਿ ਤੁਸੀਂ ਇੱਕ ਪਲ ਲਈ ਵੀ ਨਹੀਂ ਸੋਚੋਗੇ ਕਿ ਇਹ ਇੱਕ ਫੇਸ ਮਰਜ਼ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਡੇਵਿਡ ਵਾਰਨਰ ਹੀ ਫ਼ਿਲਮ ਦੇ ਅਸਲੀ ਹੀਰੋ ਹਨ।

ਦੱਸ ਦਈਏ ਕਿ ਡੇਵਿਡ ਵਾਰਨਰ ਦੇ ਇਸ ਅੰਦਾਜ਼ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਡੇਵਿਡ ਵਾਰਨਰ ਨੇ ਕੈਪਸ਼ਨ 'ਚ ਲਿਖਿਆ, "ਅੱਲੂ ਅਰਜੁਨ ਨੇ ਐਕਟਿੰਗ ਨੂੰ ਕਾਫ਼ੀ ਆਸਾਨ ਕਰ ਦਿੱਤਾ ਹੈ।" ਇਸ ਤੋਂ ਪਹਿਲਾਂ ਵੀ ਫ਼ਿਲਮ 'ਪੁਸ਼ਪਾ' 'ਤੇ ਡੇਵਿਡ ਵਾਰਨਰ ਕਈ ਵੀਡੀਓਜ਼ ਬਣਾ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਨੇ ਫ਼ਿਲਮ ਦੇ ਗੀਤ 'ਸ਼੍ਰੀਵੱਲੀ' ਦਾ ਹੁੱਕ ਸਟੈਪ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਸੀ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News