ਧੀ ਵੰਸ਼ਿਕਾ ਨੇ ਸਤੀਸ਼ ਕੌਸ਼ਿਕ ਦੇ ਜਨਮਦਿਨ 'ਤੇ ਪੜ੍ਹੀ ਪਿਤਾ ਨੂੰ ਲਿਖੀ ਚਿੱਠੀ, ਕਿਹਾ- ਦੁਨੀਆ ਦੇ ਸਭ ਤੋਂ ਵਧੀਆ ਪਾਪਾ
Friday, Apr 14, 2023 - 02:24 PM (IST)
ਮੁੰਬਈ- ਅਦਾਕਾਰ ਸਤੀਸ਼ ਕੌਸ਼ਿਕ ਹੁਣ ਸਾਡੇ 'ਚ ਨਹੀਂ ਰਹੇ। ਅਦਾਕਾਰ ਦਾ 9 ਮਾਰਚ 2023 ਨੂੰ ਦਿਹਾਂਤ ਹੋ ਗਿਆ ਸੀ। ਬੀਤੇ ਦਿਨ ਯਾਨੀ 13 ਅਪ੍ਰੈਲ ਨੂੰ ਸਤੀਸ਼ ਦਾ 67ਵਾਂ ਜਨਮ ਦਿਨ ਸੀ, ਜਿਸ ਨੂੰ ਉਨ੍ਹਾਂ ਦੇ ਦੋਸਤ ਅਨੁਪਮ ਖੇਰ ਨੇ ਮਨਾਇਆ ਸੀ। ਅਦਾਕਾਰ ਦੇ ਜਨਮਦਿਨ 'ਤੇ ਜਿੱਥੇ ਸਿਤਾਰਿਆਂ ਨੇ ਉਨ੍ਹਾਂ ਨਾਲ ਜੁੜੀਆਂ ਕਹਾਣੀਆਂ ਅਤੇ ਯਾਦਾਂ ਸਾਂਝੀਆਂ ਕੀਤੀਆਂ, ਉਥੇ ਸਤੀਸ਼ ਦੀ ਧੀ ਵੰਸ਼ਿਕਾ ਨੇ ਆਪਣੇ ਪਿਤਾ ਨੂੰ ਲਿਖੀ ਚਿੱਠੀ ਪੜ੍ਹੀ। ਇਹ ਚਿੱਠੀ ਵੰਸ਼ਿਕਾ ਨੇ ਪਿਤਾ ਲਈ ਉਦੋਂ ਲਿਖੀ ਸੀ ਜਦੋਂ ਉਸ ਦੀ ਲਾਸ਼ ਘਰ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ- ਸਿੱਖਿਆ ਮੰਤਰੀ ਬੈਂਸ ਵੱਲੋਂ ਸਰਹੱਦੀ ਖੇਤਰਾਂ ਦੇ ਸਕੂਲਾਂ ਦਾ ਦੌਰਾ, ਕਹੀ ਵੱਡੀ ਗੱਲ
मेरे दोस्त #SatishKaushik की मृत्यु पर #सतीश की 11साल की बेटी #Vanshika ने एक चिट्ठी बंद लिफ़ाफ़े मुझे दी। ये कहकर कि प्लीज़ इसे बिना खोले पापा की चिता पर रख देना।जो मैंने किया। पर मैंने उससे चिट्ठी की फोटो लेने के लिए भी कहा।Yesterday when we celebrated #Satish’s 67th birthday,… pic.twitter.com/hTeXyhMQgw
— Anupam Kher (@AnupamPKher) April 14, 2023
ਵੰਸ਼ਿਕਾ ਨੇ ਚਿੱਠੀ ਪੜ੍ਹਦੇ ਹੋਏ ਕਿਹਾ ਕਿ ਹੈਲੋ ਪਾਪਾ, ਤੁਸੀਂ ਹੁਣ ਨਹੀਂ ਰਹੇ ਪਰ ਮੈਂ ਜਾਣਦੀ ਹਾਂ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਖੜ੍ਹੀ ਰਹਾਂਗੀ। ਤੁਹਾਡੇ ਕਈ ਦੋਸਤਾਂ ਨੇ ਮੈਨੂੰ ਸਟ੍ਰੋਨਗ ਹੋਣ ਲਈ ਕਿਹਾ ਹੈ, ਪਰ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ। ਮੈਂ ਤੁਹਾਨੂੰ ਬਹੁਤ ਯਾਦ ਕਰ ਰਹੀ ਹਾਂ। ਜੇ ਮੈਨੂੰ ਪਤਾ ਹੁੰਦਾ ਕਿ ਅਜਿਹਾ ਕੁਝ ਹੋਣ ਵਾਲਾ ਹੈ, ਤਾਂ ਮੈਂ ਸਕੂਲ ਨਹੀਂ ਜਾਂਦੀ ਅਤੇ ਤੁਹਾਡੇ ਨਾਲ ਸਮਾਂ ਬਿਤਾਉਂਦੀ। ਕਾਸ਼ ਮੈਂ ਤੁਹਾਨੂੰ ਇੱਕ ਵਾਰ ਜੱਫੀ ਪਾ ਸਕਦੀ, ਪਰ ਹੁਣ ਤੁਸੀਂ ਚਲੇ ਗਏ ਹੋ।
ਇਹ ਵੀ ਪੜ੍ਹੋ- ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਵੱਲੋਂ 'ਪਰਿਵਰਤਨ' ਸਕੀਮ ਦਾ ਅਗਾਜ਼
ਵੰਸ਼ਿਕਾ ਨੇ ਚਿੱਠੀ ਪੜ੍ਹਦੇ ਹੋਏ ਅੱਗੇ ਕਿਹਾ ਕਾਸ਼ ਕੋਈ ਅਜਿਹਾ ਜਾਦੂ ਹੁੰਦਾ, ਜੋ ਫ਼ਿਲਮਾਂ 'ਚ ਹੁੰਦਾ ਹੈ। ਮੈਨੂੰ ਨਹੀਂ ਪਤਾ ਕਿ ਜਦੋਂ ਮੈਂ ਹੋਮਵਰਕ ਪੂਰਾ ਨਾ ਕਰਾਂ ਗਈ ਤਾਂ ਮੰਮੀ ਦੀਆਂ ਝਿੜਕਾਂ ਤੋਂ ਕੌਣ ਬਚਾਵੇਗਾ। ਮੇਰਾ ਹੁਣ ਸਕੂਲ ਜਾਣ ਦਾ ਮਨ ਨਹੀਂ ਹੁੰਦਾ, ਮੇਰੇ ਦੋਸਤ ਕੀ ਕਹਿਣਗੇ। ਕਿਰਪਾ ਕਰਕੇ ਪਾਪਾ ਹਰ ਰੋਜ਼ ਮੇਰੇ ਸੁਫ਼ਨਿਆਂ 'ਚ ਆਓ। ਅਸੀਂ ਤੁਹਾਡੇ ਲਈ ਇੱਕ ਪੂਜਾ ਰੱਖੀ ਹੈ। ਕੋਈ ਨਹੀਂ ਤੁਸੀਂ ਫ਼ਿਰ ਤੋਂ ਜਨਮ ਨਾ ਲੈਣਾ, ਅਸੀਂ ਦੋਵੇਂ 90 ਸਾਲਾਂ ਬਾਅਦ ਫ਼ਿਰ ਮਿਲਾਂਗੇ। ਪਾਪਾ ਕਿਰਪਾ ਕਰਕੇ ਮੈਨੂੰ ਯਾਦ ਰੱਖਣਾ ਮੈਂ ਤੁਹਾਨੂੰ ਹਮੇਸ਼ਾ ਯਾਦ ਰੱਖਾਂਗੀ ਅਤੇ ਹਮੇਸ਼ਾ ਆਪਣੇ ਦਿਲ ਵਿੱਚ ਰੱਖਾਂਗੀ। ਜਦੋਂ ਵੀ ਮੈਂ ਆਪਣੀਆਂ ਅੱਖਾਂ ਬੰਦ ਕਰਾਂ ਤਾਂ ਮੈਂ ਸਿਰਫ਼ ਤੁਹਾਨੂੰ ਹੀ ਦੇਖਾ। ਤੁਹਾਡੀ ਆਤਮਾ ਸਦਾ ਮੇਰੇ ਦਿਲ 'ਚ ਮੌਜੂਦ ਰਹੇਗੀ। ਜਦੋਂ ਵੀ ਮੈਨੂੰ ਕਿਸੇ ਗਾਈਡ ਦੀ ਲੋੜ ਹੋਵੇਗੀ ਤੁਸੀਂ ਮੇਰੇ ਨਾਲ ਹੋਵੋਗੇ। ਮੇਰੇ ਕੋਲ ਦੁਨੀਆ ਦਾ ਸਭ ਤੋਂ ਵਧੀਆ ਪਾਪਾ ਸੀ।
ਇਹ ਵੀ ਪੜ੍ਹੋ- ਟਰੈਕਟਰ ਟਰਾਲੀ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਔਰਤ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।