ਫ਼ਿਲਮ ‘ਦਸਵੀਂ’ ਦਾ ਨਵਾਂ ਗੀਤ ‘ਘਨੀ ਟਰਿਪ’ ਰਿਲੀਜ਼ (ਵੀਡੀਓ)

Wednesday, Apr 06, 2022 - 12:31 PM (IST)

ਫ਼ਿਲਮ ‘ਦਸਵੀਂ’ ਦਾ ਨਵਾਂ ਗੀਤ ‘ਘਨੀ ਟਰਿਪ’ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ‘ਗਲੀ-ਗਲੀ ਮੇਂ ਸ਼ੋਰ, ਇਸ ਜੈਸਾ ਨਾ ਕੋਈ ਔਰ’! ਦਸਵੀਂ ਦੇ ਨੇਤਾ ਤੋਂ ਵਿਦਿਆਰਥੀ ਬਣੇ ਗੰਗਾ ਰਾਮ ਚੌਧਰੀ ਨੇ ਆਪਣੇ ਦੇਸੀ ਕੂਲ ਐਟੀਚਿਊਡ ਨਾਲ ਸੋਸ਼ਲ ਮੀਡੀਆ ’ਤੇ ਅੱਗ ਲਾ ਦਿੱਤੀ ਹੈ ਤੇ ਜੇਕਰ ਫ਼ਿਲਮ ਦੇ ਲੇਟੈਸਟ ਟ੍ਰੈਕ ’ਤੇ ਧਿਆਨ ਦਿਓ ਤਾਂ ਗੰਗਾ ਦੇ ਕੋਲ ਆਪਣਾ ਰੌਅਬ ਦਿਖਾਉਣ ਦੇ ਕਈ ਹੋਰ ਤਰੀਕੇ ਵੀ ਹਨ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਵਿਰੁੱਧ ਜਾਰੀ ਸੰਮਨ ’ਤੇ 5 ਮਈ ਤੱਕ ਰੋਕ

‘ਘਨੀ ਟਰਿਪ’ ’ਚ ਅਭਿਸ਼ੇਕ ਬੱਚਨ ਨੂੰ ਸ਼ਾਹੀ ਰੌਅਬ ਦੇ ਨਾਲ ਇਸ ਸਪੈਸ਼ਲ ਸਾਂਗ ’ਚ ਚੌਧਰਾਹਟ ਦੀ ਤਾਕਤ ਦਿਖਾਉਂਦੇ ਦੇਖਿਆ ਜਾ ਸਕਦਾ ਹੈ। ਅਦਾਕਾਰ ਜਦੋਂ ਫੰਕੀ ਸ਼ੇਡਸ ’ਤੇ ਫੰਕੀ ਠੁਮਕੇ ਦਿਖਾਉਂਦੇ ਹਨ ਤਾਂ ਉਨ੍ਹਾਂ ਦਾ ਸੀਟੀ ਮਾਰ ਗ੍ਰੈਂਡ ਵੈਲਕਮ ਹੁੰਦਾ ਹੈ।

ਗਾਣੇ ’ਚ ਯਾਮੀ ਗੌਤਮ ਨੂੰ ਆਪਣੇ ਟਰੇਡਮਾਰਕ ਸਖ਼ਤ ਆਈ. ਪੀ. ਐੱਸ. ਅਫਸਰ ਅੰਦਾਜ਼ ’ਚ ਦੇਖਿਆ ਜਾ ਸਕਦਾ ਹੈ। ਸਚਿਨ-ਜਿਗਰ ਦੁਆਰਾ ਕੰਪੋਜ਼ ਕੀਤੇ ਗਏ ਇਸ ਗਾਣੇ ਦੇ ਬੋਲ ਗਾਏ ਹਨ। ਮੈਲੋ ਡੀ., ਕੀਰਤੀ ਸਗਥਿਆ ਤੇ ਸਚਿਨ-ਜਿਗਰ ਤੇ ਅਾਸ਼ੀਸ਼ ਪੰਡਿਤ ਦੁਆਰਾ ਇਸ ਨੂੰ ਲਿਖਿਆ ਗਿਆ ਹੈ।

ਜਿਓ ਸਟੂਡੀਓਜ਼ ਐਂਡ ਦਿਨੇਸ਼ ਨਿਰਜਨ ਵਲੋਂ ਪੇਸ਼ ‘ਦਸਵੀਂ’ ਮੈਡਾਕ ਫ਼ਿਲਮਜ਼ ਪ੍ਰੋਡਕਸ਼ਨ, ਤੁਸ਼ਾਰ ਜਲੋਟਾ ਵਲੋਂ ਨਿਰਦੇਸ਼ਿਤ, ਦਿਨੇਸ਼ ਨਿਰੰਜਨ ਤੇ ਬੇਕ ਮਾਈ ਕੇਕ ਫ਼ਿਲਮਜ਼ ਦੁਆਰਾ ਨਿਰਮਿਤ, ਜਿਓ ਸਿਨੇਮਾ ਐਂਡ ਨੈੱਟਫਲਿਕਸ ’ਤੇ 7 ਅਪ੍ਰੈਲ, 2022 ਨੂੰ ਰਿਲੀਜ਼ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News