‘ਡਾਂਸ ਦੀਵਾਨੇ 3’ ਦੇ ਜੱਜ ਧਰਮੇਸ਼ ਯੇਲਾਂਦੇ ਨੂੰ ਹੋਇਆ ਕੋਰੋਨਾ, ਬੀਤੇ ਦਿਨੀਂ 18 ਕਰੂ ਮੈਂਬਰਜ਼ ਪਾਏ ਗਏ ਸਨ ਪਾਜ਼ੇਟਿਵ

Thursday, Apr 08, 2021 - 10:09 AM (IST)

‘ਡਾਂਸ ਦੀਵਾਨੇ 3’ ਦੇ ਜੱਜ ਧਰਮੇਸ਼ ਯੇਲਾਂਦੇ ਨੂੰ ਹੋਇਆ ਕੋਰੋਨਾ, ਬੀਤੇ ਦਿਨੀਂ 18 ਕਰੂ ਮੈਂਬਰਜ਼ ਪਾਏ ਗਏ ਸਨ ਪਾਜ਼ੇਟਿਵ

ਮੁੰਬਈ: ਰਿਐਲਿਟੀ ਟੀ.ਵੀ. ਸ਼ੋਅ ਡਾਂਸ ਦੀਵਾਨੇ 3 ਦੇ ਜੱਜ ਧਰਮੇਸ਼ ਯੇਲਾਂਡੇ ਹਾਲ ਹੀ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਧਰਮੇਸ਼ ਦੀ ਪ੍ਰਸਿੱਧੀ ਕਾਫ਼ੀ ਜ਼ਿਆਦਾ ਹੈ ਅਤੇ ਬੀਤੇ ਦਿਨੀਂ ਇਸ ਸ਼ੋਅ ਦੇ ਕਈ ਕਰੂ ਮੈਂਬਰਸ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਹੁਣ ਧਰਮੇਸ਼ ਦੇ ਕੋਵਿਡ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਹਾਲ ਹੀ ’ਚ ਇਹ ਖ਼ਬਰ ਆਈ ਸੀ ਕਿ ਡਾਂਸ ਦੀਵਾਨੇ ਦੇ ਜੱਜ ਧਰਮੇਸ਼ ਆਉਣ ਵਾਲੇ ਐਪੀਸੋਡ ਦਾ ਹਿੱਸਾ ਨਹੀਂ ਬਣਨਗੇ। ਹਾਲਾਂਕਿ ਉਨ੍ਹਾਂ ਦੀ ਗੈਰਹਾਜ਼ਰੀ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ ਸੀ। 

PunjabKesari
ਦੱਸ ਦੇਈਏ ਕਿ ਇਸ ਸ਼ੋਅ ’ਚ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ, ਤੁਸ਼ਾਰ ਕਾਲੀਆ, ਧਰਮੇਸ਼ ਯੇਲਾਂਦੇ ਬਤੌਰ ਜੱਜ ਨਜ਼ਰ ਆਉਂਦੇ ਹਨ ਅਤੇ ਰਾਧਵ ਜੁਯਅ ਸ਼ੋਅ ਨੂੰ ਹੋਸਟ ਕਰਦੇ ਹਨ। ਮੇਕਰਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਸਾਡੇ ਸ਼ੋਅ ਡਾਂਸ ਦੀਵਾਨੇ ਨਾਲ ਜੁੜੇ ਕੁਝ ਕਰੂ ਮੈਂਬਰ ਕੋਵਿਡ ਪਾਜ਼ੇਟਿਵ ਪਾਏ ਗਏ ਹਨ। 
ਰਿਐਲਿਟੀ ਡਾਂਸ ਸ਼ੋਅ ਡਾਂਸ ਦੀਵਾਨੇ ਦੀ ਫੈਨ ਫਲੋਇੰਗ ਕਮਾਲ ਦੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਡਾਂਸ ਦੀਵਾਨੇ ਦੇ ਸੈੱਟ ’ਤੇ ਕਈ ਕਰੂ ਮੈਂਬਰਸ ਕੋਵਿਡ-19 ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮੇਕਅਰਸ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸੈੱਟ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ਰ ਕੀਤਾ ਗਿਆ ਹੈ ਅਤੇ ਸਾਰਿਆਂ ਦਾ ਕੋਵਿਡ ਟੈਸਟ ਕਰਵਾਇਆ ਜਾ ਰਿਹਾ ਹੈ। 

PunjabKesari
ਲਗਾਤਾਰ ਮਾਨੀਟਰ ਕਰ ਰਹੀ ਹੈ ਟੀਮ
ਮੇਕਅਰਸ ਨੇ ਕਿਹਾ ਕਿ ਸੁਰੱਖਿਆ ਨਾਲ ਜੁੜੀ ਸਾਰੀ ਪ੍ਰਕਿਰਿਆ ਨੂੰ ਧਿਆਨ ’ਚ ਰੱਖਿਆ ਗਿਆ ਹੈ ਅਤੇ ਉਸ ਜਗ੍ਹਾ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ਰ ਕੀਤਾ ਗਿਆ ਹੈ ਜਿਥੇ ਕਰੂ ਮੈਂਬਰਸ ਇਕ ਦੂਜੇ ਨਾਲ ਮੁਲਾਕਾਤ ਕਰਿਆ ਕਰਦੇ ਸਨ। ਅਸੀਂ ਆਪਣੇ ਕਰੂ ਮੈਂਬਰ ਦੀ ਸੁਰੱਖਿਆ ਅਤੇ ਸਿਹਤ ਨੂੰ ਲਗਾਤਾਰ ਮਾਨੀਟਰ ਕਰ ਰਹੇ ਹਾਂ ਅਤੇ ਤੈਅ ਗਾਈਡਲਾਈਨਜ਼ ਦੇ ਹਿਸਾਬ ਨਾਲ ਅਸੀਂ ਸਾਰੇ ਪ੍ਰੀਕਾਸ਼ਨਸ ਨੂੰ ਫੋਲੋ ਕਰਾਂਗੇ। 


author

Aarti dhillon

Content Editor

Related News