'ਡੈਡ, ਮੈਂ ਜੇਲ੍ਹ 'ਚ ਆਰੀਅਨ ਨੂੰ ਇਕੱਲੇ ਨਹੀਂ ਛੱਡ ਸਕਦਾ', ਪਰੇਸ਼ਾਨ ਅਰਬਾਜ਼ ਨੇ ਪਿਤਾ ਨੂੰ ਦੱਸੀ ਇਹ ਗੱਲ

Wednesday, Oct 27, 2021 - 04:19 PM (IST)

'ਡੈਡ, ਮੈਂ ਜੇਲ੍ਹ 'ਚ ਆਰੀਅਨ ਨੂੰ ਇਕੱਲੇ ਨਹੀਂ ਛੱਡ ਸਕਦਾ', ਪਰੇਸ਼ਾਨ ਅਰਬਾਜ਼ ਨੇ ਪਿਤਾ ਨੂੰ ਦੱਸੀ ਇਹ ਗੱਲ

ਮੁੰਬਈ- ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਪਿਛਲੇ 18 ਦਿਨਾਂ ਤੋਂ ਡਰੱਗਸ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਆਰੀਅਨ ਦੇ ਨਾਲ ਇਸ ਸਮੇਂ ਉਸ ਦੇ ਦੋਸਤ ਅਰਬਾਜ਼ ਮਰਚੈਂਟ ਜੇਲ੍ਹ 'ਚ ਕੈਦ ਹਨ। ਇਸ ਦੌਰਾਨ ਅਰਬਾਜ਼ ਦੇ ਪਿਤਾ ਅਸਲਮ ਮਰਚੈਂਟ ਨੇ ਕਿਹਾ ਕਿ ਉਸ ਦਾ ਪੁੱਤਰ ਆਰੀਅਨ ਨੂੰ ਲੈ ਕੇ ਕਾਫੀ ਚਿਤਿੰਤ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਇਕੱਲੇ ਜੇਲ੍ਹ 'ਚ ਨਹੀਂ ਛੱਡ ਸਕਦਾ। 


ਹਾਲ ਹੀ 'ਚ ਮੀਡੀਆ ਨਾਲ ਗੱਲਬਾਤ 'ਚ ਅਰਬਾਜ਼ ਮਰਚੈਂਟ ਦੇ ਪਿਤਾ ਅਸਲਮ ਨੇ ਦੱਸਿਆ ਕਿ ਟ੍ਰਾਇਲ ਤੋਂ ਬਾਅਦ ਜਦੋਂ ਉਹ ਨਿਕਲ ਰਹੇ ਸਨ ਤਾਂ ਉਨ੍ਹਾਂ ਦੇ ਪੁੱਤਰ ਅਰਬਾਜ਼ ਨੇ ਉਸ ਨੂੰ ਕਿਹਾ, ਡੈਡ', ਮੈਂ ਆਰੀਅਨ ਨੂੰ ਇਕੱਲੇ ਜੇਲ੍ਹ 'ਚ ਨਹੀਂ ਛੱਡ ਸਕਦਾ। ਆਰੀਅਨ ਨੂੰ ਜੇਲ੍ਹ 'ਚ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਅਸੀਂ ਇਕੱਠੇ ਇਥੇ ਆਏ ਸੀ ਇਥੋਂ ਬਾਹਰ ਵੀ ਇਕੱਠੇ ਹੀ ਨਿਕਲਾਂਗੇ। 
ਅਸਲਮ ਨੇ ਕਿਹਾ ਕਿ ਪੁੱਤਰ ਅਰਬਾਜ਼ ਦੀਆਂ ਇਹ ਗੱਲਾਂ ਉਨ੍ਹਾਂ ਦੇ ਦਿਲ ਨੂੰ ਛੂਹ ਗਈਆਂ ਕਿ ਉਸ ਦੇ ਲਈ ਦੋਸਤੀ ਸਭ ਤੋਂ ਉਪਰ ਹੈ। ਇਸ ਤੋਂ ਪਹਿਲਾਂ ਵੀ ਅਸਲਮ ਨੇ ਦੱਸਿਆ ਸੀ ਕਿ ਅਰਬਾਜ਼ ਅਤੇ ਆਰੀਅਨ ਜ਼ਮਾਨਤ ਮਿਲਣ 'ਚ ਹੋ ਰਹੀ ਦੇਰੀ ਦੀ ਵਜ੍ਹਾ ਨਾਲ ਕਾਫੀ ਪਰੇਸ਼ਾਨ ਹਨ।


ਦੱਸ ਦੇਈਏ ਕਿ ਐੱਨ.ਸੀ.ਬੀ. ਨੇ 2 ਅਕਤੂਬਰ ਨੂੰ ਮੁੰਬਈ ਕਰੂਜ਼ ਡਰੱਗ ਪਾਰਟੀ 'ਚ ਛਾਪਾ ਮਾਰਿਆ ਸੀ ਅਤੇ ਸ਼ਾਹਰੁਖ ਦੇ ਪੁੱਤਰ ਆਰੀਅਨ ਸਮੇਤ 8 ਲੋਕਾਂ ਨੂੰ ਆਪਣੀ ਹਿਰਾਸਤ 'ਚ ਲਿਆ ਸੀ। ਅੱਜ ਆਰੀਅਨ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ 'ਚ ਸੁਣਵਾਈ ਹੋ ਰਹੀ ਹੈ।


author

Aarti dhillon

Content Editor

Related News