ਅਮਿ੍ਰਤਾ ਰਾਓ ਅਤੇ ਪਤੀ ਅਨਮੋਲ ਨੇ ਸਾਂਝੀ ਕੀਤੀ ਪੁੱਤਰ ਦੀ ਕਿਊਟ ਤਸਵੀਰ

04/29/2021 2:59:22 PM

ਮੁੰਬਈ: ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ਬਾਲੀਵੁੱਡ ਅਦਾਕਾਰਾ ਅਮਿ੍ਰਤਾ ਰਾਓ ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ’ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਆਰ.ਜੇ ਅਨਮੋਲ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਘਰ 1 ਨਵੰਬਰ 2020 ਨੂੰ ਪੁੱਤਰ ਨੇ ਜਨਮ ਲਿਆ। ਉਦੋਂ ਤੋਂ ਦੋਵੇਂ ਸੋਸ਼ਲ ਮੀਡੀਆ ’ਤੇ ਪੁੱਤਰ ਦੀਆਂ ਕਿਊਟ ਅਤੇ ਪਿਆਰੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੇ ਹਨ। ਦੋਵਾਂ ਨੇ ਆਪਣੇ ਪੁੱਤਰ ਦਾ ਨਾਂ ਵੀਰ ਰੱਖਿਆ ਹੈ। ਅਮਿ੍ਰਤਾ ਦੇ ਪ੍ਰਸ਼ੰਸਕ ਉਨ੍ਹਾਂ ਦੇ ਪੁੱਤਰ ਨੂੰ ਲੈ ਕੇ ਵੱਖ-ਵੱਖ ਸਵਾਲ ਵੀ ਪੁੱਛਦੇ ਹਨ।

PunjabKesari
ਅਨਮੋਲ ਵੀ ਹਮੇਸ਼ਾ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਅਨਮੋਲ ਨੇ ਹੁਣ ਇਕ ਹੋਰ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਵੀਰ ਨੂੰ ਦੇਖਿਆ ਜਾ ਸਕਦਾ ਹੈ। ਉਹ ਬਹੁਤ ਪਿਆਰਾ ਲੱਗ ਰਿਹਾ ਹੈ। ਅਨਮੋਲ ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵੀ ਕਾਫ਼ੀ ਵੱਖਰੀ ਲਿਖੀ ਹੈ। ਉਨ੍ਹਾਂ ਨੇ ਲਿਖਿਆ ਕਿ ‘ਜਦੋਂ ਮੈਂ ਡਰਾਈਵ ਕਰਦਾ ਹਾਂ ਕੋਈ ਮੇਰੇ ’ਤੇ ਡੂੰਘੀ ਨਜ਼ਰ ਰੱਖਦਾ ਹੈ। ਕੋਈ ਦੱਸੇਗਾ ਇਥੇ ਪਿਓ ਕੌਣ ਹੈ?


ਤਸਵੀਰ ’ਚ ਅਸੀਂ ਦੇਖ ਸਕਦੇ ਹਾਂ ਕਿ ਅਮਿ੍ਰਤਾ ਰਾਓ ਕਾਰ ਦੀ ਅੱਗੇ ਵਾਲੀ ਸੀਟ ’ਤੇ ਬੈਠੀ ਹੋਈ ਹੈ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਵੀਰ ਨੂੰ ਬਾਹਾਂ ’ਚ ਲਿਆ ਹੋਇਆ ਹੈ। ਅਮਿ੍ਰਤਾ ਦਾ ਚਿਹਰਾ ਤਸਵੀਰ ’ਚ ਨਹੀਂ ਦਿਖ ਰਿਹਾ ਜਦੋਂਕਿ ਅਨਮੋਲ ਡਰਾਈਵਿੰਗ ਸੀਟ ’ਤੇ ਬੈਠੇ ਹੋਏ ਹਨ ਅਤੇ ਤਸਵੀਰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਤਸਵੀਰ ਨੂੰ ਕਲਿੱਕ ਕੀਤਾ ਹੈ। ਵੀਰ ਆਪਣੇ ਪਿਤਾ ਵੱਲ ਦੇਖ ਰਿਹਾ ਹੈ ਜਦੋਂ ਅਨਮੋਲ ਨੇ ਆਪਣੇ ਪੁੱਤਰ ਦਾ ਪਰਫੈਕਟ ਸ਼ਾਟ ਲਿਆ।


Aarti dhillon

Content Editor

Related News