ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਸੈੱਟ ''ਤੇ ਵਾਪਸ ਆਈ ਮਾਧੁਰੀ ਦੀਕਸ਼ਿਤ, ਤਸਵੀਰਾਂ ਵਾਇਰਲ

Thursday, May 13, 2021 - 10:19 AM (IST)

ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਸੈੱਟ ''ਤੇ ਵਾਪਸ ਆਈ ਮਾਧੁਰੀ ਦੀਕਸ਼ਿਤ, ਤਸਵੀਰਾਂ ਵਾਇਰਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਮਾਧੁਰੀ ਦਿਕਸ਼ਿਤ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਹੈ। ਉਨ੍ਹਾਂ ਦੀਆਂ ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਕਾਫ਼ੀ ਵਾਇਰਲ ਵੀ ਹੋ ਰਹੀਆਂ ਹਨ।

PunjabKesari

ਤਸਵੀਰਾਂ 'ਚ ਮਾਧੁਰੀ ਦਿਕਸ਼ਿਤ ਨੂੰ ਸਿਲਵਰ ਕਲਰ ਦੀ ਸਾੜ੍ਹੀ 'ਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਮੈਚਿੰਗ ਬਲਾਊਜ਼ ਵੀ ਪਾਇਆ ਹੈ। ਮਾਧੁਰੀ ਦਿਕਸ਼ਿਤ ਨੇ ਈਅਰ ਰਿੰਗ ਤੇ ਬ੍ਰੈਸਲੇਟ ਵੀ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਲਵਰ ਕਲਰ ਦੀ ਹਿਲਸ ਵੀ ਪਾਈ ਹੈ। ਮਾਧੁਰੀ ਦਿਕਸ਼ਿਤ ਦੀਆਂ ਇਹ ਤਸਵੀਰਾਂ ਲੋਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਮਾਧੁਰੀ ਦੀਕਸ਼ਿਤ ਨੇ ਲਿਖਿਆ- 'ਮੈਂ ਸੈੱਟ 'ਤੇ ਵਾਪਸ ਆ ਗਈ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕੈਮਰਾ ਦੀ ਈਮੋਜੀ ਵੀ ਸ਼ੇਅਰ ਕੀਤੀ ਹੈ। ਜਿਵੇਂ ਹੀ ਮਾਧੁਰੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ, ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ।' ਇਸ 'ਤੇ ਨੋਰਾ ਫਤੇਹੀ ਤੇ ਈਸ਼ਾ ਗੁਪਤਾ ਵਰਗੀ ਅਦਾਕਾਰਾ ਨੇ ਵੀ ਕੁਮੈਂਟ ਕੀਤਾ ਹੈ। 

PunjabKesari

ਦੱਸਣਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਮਾਧੁਰੀ ਦਿਕਸ਼ਿਤ ਨੇ ਕੋਰੋਨਾ ਵਾਇਰਸ ਵੈਕਸੀਨ ਦੀ ਦੂਜੀ ਡੋਜ਼ ਲਗਵਾਈ ਹੈ। ਵੈਕਸੀਨ ਦਾ ਡੋਜ਼ ਲਗਵਾਉਣ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਸੀ, 'ਮੈਂ ਵੈਕਸੀਨ ਦੀ ਦੂਜੀ ਡੋਜ਼ ਲਗਵਾ ਲਈ ਹੈ। ਮੈਂ ਸਾਰਿਆਂ ਤੋਂ ਅਪੀਲ ਕਰਦੀ ਹਾਂ ਕਿ ਉਹ ਜਾ ਕੇ ਆਪਣਾ ਵੈਕਸੀਨੇਸ਼ਨ ਕਰਵਾਉਣ।'

PunjabKesari


author

sunita

Content Editor

Related News