ਅਦਾਕਾਰ ਸੰਜੇ ਦੱਤ ਅਤੇ ਰਾਮਿਆ ਕ੍ਰਿਸ਼ਣਨ ਨੇ ਲਗਵਾਈ ਕੋਰੋਨਾ ਵੈਕਸੀਨ

Wednesday, Mar 24, 2021 - 10:49 AM (IST)

ਅਦਾਕਾਰ ਸੰਜੇ ਦੱਤ ਅਤੇ ਰਾਮਿਆ ਕ੍ਰਿਸ਼ਣਨ ਨੇ ਲਗਵਾਈ ਕੋਰੋਨਾ ਵੈਕਸੀਨ

ਮੁੰਬਈ: ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਦੇਸ਼ ਦੇ ਹਰ ਜ਼ਿਲੇ੍ਹ ’ਚ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨੂੰ ਧਿਆਨ ’ਚ ਰੱਖਦੇ ਹੋਏ ਭਾਰਤ ਸਰਕਾਰ ਨੇ ਕੋਰੋਨਾ ਵੈਕਸੀਨ ਲਗਾਉਣ ਦੇ ਆਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਸ ਭਿਆਨਕ ਬਿਮਾਰੀ ਦੀ ਲਪੇਟ ’ਚ ਆਮ ਲੋਕਾਂ ਦੇ ਨਾਲ-ਨਾਲ ਦੇਸ਼ ਦੀਆਂ ਮਸ਼ਹੂਰ ਹਸਤੀਆਂ ਅਤੇ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ’ਚ ਆ ਗਏ ਹਨ। ਇਸ ਬਿਮਾਰੀ ਤੋਂ ਪਿੱਛਾ ਛੁਡਾਉਣ ਲਈ ਦੇਸ਼ ’ਚ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ ਹੈ। ਆਮ ਜਨਤਾ ਤੋਂ ਲੈ ਕੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। 

PunjabKesari
ਹਾਲ ਹੀ ’ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੇ ਦੱਤ ਅਤੇ ਬਾਹੁਬਲੀ ਫੇਮ ਅਦਾਕਾਰਾ ਰਾਮਿਆ ਕ੍ਰਿਸ਼ਣਨ ਨੇ ਵੀ ਕੋਵਿਡ ਦੀ ਪਹਿਲੀ ਡੋਜ ਲਈ। ਸੰਜੇ ਦੱਤ ਨੇ ਮੁੰਬਈ ਦੇ ਬੀ.ਕੇ.ਸੀ. ਜੰਬੋ ਵੈਕਸੀਨੇਸ਼ਨ ਸੈਂਟਰ ’ਤੋਂ ਵੈਕਸੀਨ ਲਗਵਾਈ। ਇਸ ਦੌਰਾਨ ਦੀ ਤਸਵੀਰ ਖ਼ੁਦ ਸੰਜੇ ਦੱਤ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਸਾਂਝੀ ਕੀਤੀ। ਤਸਵੀਰ ’ਚ ਸੰਜੇ ਦੱਤ ਵੈਕਸੀਨ ਲਗਵਾਉਂਦੇ ਹੋਏ ਕੈਮਰੇ ਵੱਲ ਦੇਖ ਕੇ ਪੋਜ ਦੇ ਰਹੇ ਹਨ। 

PunjabKesari
ਤਸਵੀਰ ਸਾਂਝੀ ਕਰਕੇ ਸੰਜੇ ਦੱਤ ਨੇ ਸਾਰੇ ਡਾਕਟਰਾਂ ਅਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਅਗਸਤ 2020 ’ਚ ਸੰਜੇ ਦੱਤ ਕੈਂਸਰ ਵਰਗੀ ਭਿਆਨਕ ਬੀਮਾਰੀ ਦੀ ਲਪੇਟ 'ਚ ਆਏ ਸਨ।
‘ਬਾਹੁਬਲੀ’ ਫੇਮ ਅਦਾਕਾਰਾ ਰਾਮਿਆ ਕ੍ਰਿਸ਼ਣਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੈਕਸੀਨ ਲਗਵਾਉਂਦੇ ਹੋਏ ਆਪਣੀ ਤਸਵੀਰ ਸਾਂਝੀ ਕੀਤੀ ਅਤੇ ਟਵੀਟ ਕਰਦੇ ਹੋਏ ਲਿਖਿਆ-ਵੈਕਸੀਨੇਟਿਡ। ਉਨ੍ਹਾਂ ਨੇ ਹੈਸ਼ਟੈਗ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਵੀ ਕੋਵਿਡ-19 ਦੀ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ। ਤਸਵੀਰ ’ਚ ਰਾਮਿਆ ਕ੍ਰਿਸ਼ਣਨ ਮਾਸਕ ਲਗਾਏ ਹੋਏ ਨਜ਼ਰ ਆ ਰਹੀ ਹੈ ਅਤੇ ਕੈਮਰੇ ਦੇ ਵੱਲ ਦੇਖ ਕੇ ਪੋਜ ਦੇ ਰਹੀ ਹੈ। 

PunjabKesari
ਰਾਮਿਆ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਲੀਗਰ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਫ਼ਿਲਮ ’ਚ ਸੁਪਰਸਟਾਰ ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਲੀਡ ਰੋਲ ’ਚ ਹੋਣਗੇ। ਇਹ ਫ਼ਿਲਮ 9 ਸਤੰਬਰ 2021 ਨੂੰ ਤਮਿਲ, ਤੇਲਗੂ, ਹਿੰਦੀ, ਕੰਨੜ ਅਤੇ ਮਲਿਆਲਮ ਭਾਸ਼ਾ ’ਚ ਰਿਲੀਜ਼ ਹੋਵੇਗੀ। ਉੱਧਰ ਸੰਜੇ ਦੱਤ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ਆਖ਼ਿਰੀ ਵਾਰ ਫ਼ਿਲਮ ‘ਟੋਰਬਾਜ਼’ ’ਚ ਨਜ਼ਰ ਆਏ ਸਨ। ਉਸ ਫ਼ਿਲਮ ’ਚ ਉਸ ਦੇ ਆਪੋਜ਼ਿਟ ਅਦਾਕਾਰਾ ਨਰਗਿਸ ਫਾਖਰੀ ਸੀ ਤਾਂ ਉੱਧਰ ਸੰਜੇ ਦੱਤ ਫ਼ਿਲਮ ‘ਕੇ.ਜੀ.ਐੱਫ. ਚੈਪਟਰ2’ ’ਚ ਨਜ਼ਰ ਆਉਣ ਵਾਲੇ ਹਨ ਜੋ 16 ਜੁਲਾਈ ਨੂੰ ਰਿਲੀਜ਼ ਹੋਵੇਗੀ।

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News