ਕੋਰੋਨਾ ਨਾਲ ਜੂਝ ਰਹੀ ਗੀਤਾ ਬਸਰਾ ਨੇ ਕਿਹਾ-''ਇਹ ਮੇਰੇ ਅਤੇ ਭੱਜੀ ਲਈ ਬੇਹੱਦ ਦਰਦਨਾਕ ਸਮਾਂ''

Saturday, Jan 29, 2022 - 07:03 PM (IST)

ਕੋਰੋਨਾ ਨਾਲ ਜੂਝ ਰਹੀ ਗੀਤਾ ਬਸਰਾ ਨੇ ਕਿਹਾ-''ਇਹ ਮੇਰੇ ਅਤੇ ਭੱਜੀ ਲਈ ਬੇਹੱਦ ਦਰਦਨਾਕ ਸਮਾਂ''

ਮੁੰਬਈ- ਜੇਕਰ ਮਾਤਾ-ਪਿਤਾ ਦੋਵਾਂ ਨੂੰ ਵੱਖ-ਵੱਖ ਰਹਿਣ ਦਾ ਆਦੇਸ਼ ਦਿੱਤਾ ਜਾਵੇ ਤਾਂ ਛੋਟੇ ਬੱਚਿਆਂ ਦੇ ਨਾਲ ਇਹ ਆਸਾਨ ਨਹੀਂ ਹੁੰਦਾ ਹੈ ਪਰ ਅਦਾਕਾਰਾ ਗੀਤਾ ਬਸਰਾ ਅਤੇ ਉਸ ਦੇ ਕ੍ਰਿਕਟਰ ਪਤੀ ਹਰਭਜਨ ਸਿੰਘ ਦੇ ਨਾਲ ਠੀਕ ਅਜਿਹਾ ਹੀ ਹੋਇਆ ਹੈ। ਗੀਤਾ ਅਤੇ ਹਰਭਜਨ ਇਨ੍ਹੀਂ ਦਿਨੀਂ ਕੋਰੋਨਾ ਨਾਲ ਜੂਝ ਰਹੇ ਹੈ। ਇਸ ਵਿਚਾਲੇ ਜੋੜੇ ਨੇ ਖੁਲਾਸਾ ਕੀਤਾ ਹੈ ਕਿ ਇਹ ਉਨ੍ਹਾਂ ਲਈ ਬਹੁਤ ਦਰਦਨਾਕ ਸਮਾਂ ਰਿਹਾ ਹੈ।  ਹਾਲ ਹੀ 'ਚ ਮੀਡੀਆ ਦੇ ਨਾਲ ਇੰਟਰਵਿਊ 'ਚ ਗੀਤਾ ਬਸਰਾ ਨੇ ਦੱਸਿਆ ਕਿ ਭੱਜੀ, ਮੈਂ ਅਤੇ ਸਾਡੇ ਬੱਚੇ ਪੰਜਾਬ 'ਚ ਹਨ। ਇਸ ਲਈ ਸਾਡੇ ਕੋਲ ਭੱਜੀ ਦੇ ਮਾਤਾ-ਪਿਤਾ ਦੀ ਸਪੋਰਟ ਹੈ।

PunjabKesari

ਗੀਤਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਲੋਹੜੀ ਸੈਲੀਬ੍ਰੇਸ਼ਨ 'ਚ ਵਾਇਰਸ ਨਾਲ ਸੰਕਰਮਿਤ ਹੋ ਗਈ ਪਰ ਅਸੀਂ ਬਹੁਤ ਘੱਟ ਮਹਿਮਾਨਾਂ ਨੂੰ ਬੁਲਾਇਆ ਸੀ। ਅਦਾਕਾਰਾ ਨੇ ਕਿਹਾ ਕਿ ਅਸੀਂ ਹੁਣ ਨੈਗੇਟਿਵ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਗੀਤਾ ਅਤੇ ਹਰਭਜਨ ਨੇ ਕਰੀਬ 4 ਦਿਨ ਪਹਿਲੇ ਆਪਣਾ ਟੈਸਟ ਕਰਵਾਇਆ ਸੀ ਪਰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਦੱਸ ਦੇਈਏ ਕਿ ਗੀਤਾ ਬਸਰਾ ਨੇ 21 ਜਨਵਰੀ ਨੂੰ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਪਤੀ ਹਰਭਜਨ ਸਿੰਘ ਕੋਰੋਨਾ ਸੰਕਰਮਿਤ ਹੋ ਗਏ ਸਨ। ਹਾਲਾਂਕਿ ਹੁਣ ਇਹ ਜੋੜਾ ਇਕਾਂਤਵਾਸ 'ਚ ਰਹਿ ਕੇ ਜਲਦ ਸਿਹਤਮੰਦ ਹੋਣ ਦੀ ਰਾਹ 'ਤੇ ਹੈ।
 


author

Aarti dhillon

Content Editor

Related News