ਵਿਵਾਦਾਂ ਚ ਪੰਜਾਬੀ ਗਾਇਕ ਸ਼੍ਰੀ ਬਰਾੜ, ਨਵੇਂ ਗੀਤ ''ਚ ਹਿੰਸਾ ਫੈਲਾਉਣ ਦੇ ਲੱਗੇ ਇਲਜ਼ਾਮ

Friday, Sep 20, 2024 - 12:59 PM (IST)

ਵਿਵਾਦਾਂ ਚ ਪੰਜਾਬੀ ਗਾਇਕ ਸ਼੍ਰੀ ਬਰਾੜ, ਨਵੇਂ ਗੀਤ ''ਚ ਹਿੰਸਾ ਫੈਲਾਉਣ ਦੇ ਲੱਗੇ ਇਲਜ਼ਾਮ

ਜਲੰਧਰ- ਪੰਜਾਬੀ ਗਾਇਕਾਂ ਨਾਲ ਜੁੜੇ ਵਿਵਾਦਾਂ ਦਾ ਸਿਲਸਿਲਾ ਘੱਟ ਹੋਣ ਦੀ ਬਜਾਏ ਦਿਨੋਂ-ਦਿਨ ਹੋਰ ਜੋਰ ਫੜ ਰਿਹਾ ਹੈ, ਜਿਸ ਦੀ ਨਵੀਂ ਕੜੀ 'ਚ ਚਰਚਿਤ ਗਾਇਕ ਸ਼੍ਰੀ ਬਰਾੜ ਦਾ ਨਾਮ ਸਾਹਮਣੇ ਆਇਆ ਹੈ। ਜਿਨ੍ਹਾਂ ਉਪਰ ਨਵੇਂ ਗੀਤ 'ਮਰਡਰ' ਦੁਆਰਾ ਹਿੰਸਾ ਨੂੰ ਭੜਕਾਉਣ ਦਾ ਦੋਸ਼ ਲਗਾਉਂਦਿਆਂ ਪੰਜਾਬ ਦੇ ਕੁਝ ਸੀਨੀਅਰ ਵਕੀਲਾਂ ਵੱਲੋਂ ਪੰਜਾਬ ਦੇ ਡੀ.ਜੀ.ਪੀ ਨੂੰ ਲੀਗਲ ਨੋਟਿਸ ਜਾਰੀ ਕਰਦਿਆਂ ਸਬੰਧਤ ਮਾਮਲੇ 'ਚ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਉਕਤ ਮਾਮਲੇ ਸਬੰਧੀ ਪੰਜਾਬ ਦੇ ਮਾਨਯੋਗ ਡੀ.ਜੀ.ਪੀ ਨੂੰ ਲੀਗਲ ਨੋਟਿਸ ਜਾਰੀ ਕਰਦਿਆਂ ਸੀਨੀਅਰ ਐਡਵੋਕੇਟ ਹਾਰਦਿਕ ਆਹਲੂਵਾਲੀਆ ਨੇ ਕਿਹਾ ਕਿ ਸ਼੍ਰੀ ਬਰਾੜ ਵੱਲੋਂ ਹਾਲ ਹੀ ਦੇ ਦਿਨਾਂ 'ਚ ਜਾਰੀ ਕੀਤੇ ਗਏ ਉਕਤ ਗੀਤ 'ਚ ਹਿੰਸਾ ਨੂੰ ਬਹੁਤ ਹੀ ਖੁੱਲ੍ਹ ਕੇ ਦਿਖਾਇਆ ਗਿਆ ਹੈ। ਜਿਸ ਨਾਲ ਨੌਜਵਾਨ ਪੀੜੀ ਦੇ ਮਨਾਂ 'ਚ ਬੁਰੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ -ਗੁਰਦਾਸ ਮਾਨ ਨੇ ਸਿੱਖ ਜਥੇਬੰਦੀਆਂ ਤੋਂ ਮੰਗੀ ਮੁਆਫ਼ੀ, ਹੋਏ ਭਾਵੁਕ

ਹਾਈਕੋਰਟ ਨੇ ਦਿੱਤੇ ਸੀ ਸਖ਼ਤ ਹੁਕਮ

ਉਨ੍ਹਾਂ ਉਕਤ ਸਬੰਧੀ ਆਪਣਾ ਪੱਖ ਸਾਂਝਾ ਕਰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਾਲ 2019 ਵਿੱਚ ਜਾਰੀ ਕੀਤੇ ਇੱਕ ਵਿਸ਼ੇਸ਼ ਨਿਰਦੇਸ਼ ਦੁਆਰਾ ਡੀਜੀਪੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਹਦਾਇਤ ਜਾਰੀ ਕੀਤੀ ਗਈ ਸੀ ਕਿ ਵਿਵਾਦਿਤ ਗੀਤ ਸਾਹਮਣੇ ਲਿਆਉਣ ਵਾਲੇ ਗਾਇਕਾਂ 'ਤੇ ਰੋਕ ਲਗਾਈ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਸਮੇਂ ਦਰ ਸਮੇਂ ਅੰਜ਼ਾਮ ਦਿੱਤੀ ਜਾਵੇ। ਖਾਸ ਕਰ ਜੋ ਅਪਣੇ ਗੀਤਾਂ 'ਚ ਅਸਲੇ, ਮਾਰਧਾੜ ਅਤੇ ਗੈਂਗਸਟਰ ਸਿਸਟਮ ਨੂੰ ਪ੍ਰਮੋਟ ਕਰਦੇ ਹਨ। ਉਨਾਂ ਉਕਤ ਸਬੰਧੀ ਅੱਗੇ ਅਪਣੀ ਗੱਲ ਕਰਦਿਆਂ ਕਿਹਾ ਕਿ ਮਾਨਯੋਗ ਉੱਚ ਅਦਾਲਤ ਦੇ ਨਿਰਦੇਸ਼ਾਂ ਦੇ ਬਾਵਜੂਦ ਗਾਇਕਾਂ ਵੱਲੋਂ ਉਕਤ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਆਪਣੇ ਗੀਤਾਂਵਿਚ ਖੁੱਲ੍ਹ ਕੇ ਉਨਾਂ ਗੱਲਾਂ ਨੂੰ ਉਭਾਰਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਕਿ ਹੁਲਾਰਾ ਨਹੀਂ ਦਿੱਤਾ ਜਾਣਾ ਚਾਹੀਦਾ। ਐਡਵੋਕੇਟ ਆਹਲੂਵਾਲੀਆ ਅਨੁਸਾਰ ਉਕਤ ਗਾਣੇ 'ਚ ਗਾਇਕ ਸ਼੍ਰੀ ਬਰਾੜ ਵੱਲੋਂ ਮਰਡਰ ਦੇ ਬਦਲੇ ਮਰਡਰ ਦੀ ਗੱਲ ਕੀਤੀ ਗਈ ਹੈ, ਜਿਸ ਸਬੰਧੀ ਕੀਤੀ ਗਈ ਇੰਨਫਲੈਂਸ ਨੌਜਵਾਨਾਂ ਨੂੰ ਹੋਰ ਕੁਰਾਹੇ ਪਾਉਣ 'ਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ -Karan Aujla ਦੇ ਲਾਈਵ ਸ਼ੋਅ ਦੌਰਾਨ ਆਪਸ 'ਚ ਭਿੜੇ ਫੈਨਜ਼, ਵੀਡੀਓ ਵਾਇਰਲ

ਜੇਕਰ ਰਿਲੀਜ਼ ਹੋਏ ਉਕਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਸ਼੍ਰੀ ਬਰਾੜ ਵੱਲੋਂ ਆਪਣੇ ਨਿੱਜੀ ਪਲੇਟਫਾਰਮ 'ਤੇ ਜਾਰੀ ਕੀਤੇ ਗਏ ਉਕਤ ਗਾਣੇ ਦੇ ਬੋਲ ਵੀ ਉਨਾਂ ਨੇ ਖੁਦ ਲਿਖੇ ਹਨ ਅਤੇ ਆਵਾਜ਼ ਉਨਾਂ ਦੇ ਨਾਲ ਗੁਰਲੇਜ਼ ਅਖਤਰ ਵੱਲੋਂ ਦਿੱਤੀ ਗਈ ਹੈ, ਜਦਕਿ ਗਾਣੇ ਨੂੰ ਸੰਗ਼ੀਤਬੱਧ ਪ੍ਰੀਤ ਹੁੰਦਲ ਵੱਲੋ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News