ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ ਤੋਂ ਬਿਹਤਰ

Friday, Aug 21, 2026 - 12:02 PM (IST)

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ ਤੋਂ ਬਿਹਤਰ

ਐਂਟਰਟੇਨਮੈਂਟ ਡੈਸਕ - ਰਿਐਲਿਟੀ ਸ਼ੋਅ 'ਦਿ ਟ੍ਰੇਟਰਸ ਸੀਜ਼ਨ 2' ਵਿੱਚ ਆਪਣੀ ਇਕ ਵਿਵਾਦਤ ਟਿੱਪਣੀ ਕਾਰਨ ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਚਰਚਾ ਵਿੱਚ ਆ ਗਈ ਹੈ। ਦਰਅਸਲ ਸ਼ੋਅ ਦੇ ਇੱਕ ਐਪੀਸੋਡ ਦੌਰਾਨ ਮੱਲਿਕਾ ਨੇ ਯੂਰਪੀਅਨ ਮਰਦਾਂ ਨੂੰ ਭਾਰਤੀ ਮਰਦਾਂ ਨਾਲੋਂ ਡੇਟਿੰਗ ਲਈ ਬਿਹਤਰ ਦੱਸਿਆ, ਜਿਸ ਨਾਲ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਸ਼ੁਰੂ ਹੋ ਗਈ ਹੈ ਅਤੇ ਮੱਲਿਕਾ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ ਹੈ।

ਇਹ ਵੀ ਪੜ੍ਹੋ: ਇਸ ਅਦਾਕਾਰਾ ਨੇ ਜ਼ਿੱਦ ਕਰਕੇ ਮੰਗਿਆ ਸੀ Bold ਰੋਲ, ਬਿਨਾਂ ਕਿਸੇ ਝਿਜਕ ਦੇ ਦਿੱਤੇ ਇੰਟੀਮੇਟ ਸੀਨ

PunjabKesari

ਅਦਾਕਾਰਾ ਨੇ ਇਹ ਟਿੱਪਣੀ 6ਵੇਂ ਐਪੀਸੋਡ ਦੌਰਾਨ ਬਿਲੀਅਰਡਸ ਰੂਮ ਵਿੱਚ ਸ਼ਵੇਤਾ ਤਿਵਾਰੀ ਅਤੇ ਰੀਆ ਚੱਕਰਵਰਤੀ ਨਾਲ ਗੱਲਬਾਤ ਕਰਦੇ ਹੋਏ ਕੀਤੀ, ਜਿਸ ਵਿੱਚ ਮੱਲਿਕਾ ਸ਼ਵੇਤਾ ਲਈ ਮੈਚਮੇਕਰ ਬਣਨ ਦੀ ਕੋਸ਼ਿਸ਼ ਕਰ ਰਹੀ ਸੀ। ਮੱਲਿਕਾ ਨੇ ਕਿਹਾ ਕਿ, "ਮੈਂ ਸ਼ਵੇਤਾ ਨੂੰ ਵਾਅਦਾ ਕੀਤਾ ਹੈ ਕਿ ਮੈਂ ਉਸਦੀ ਇੱਕ ਚੰਗੇ ਯੂਰਪੀਅਨ ਆਦਮੀ ਨਾਲ ਮੁਲਾਕਾਤ ਕਰਾਵਾਂਗੀ, ਜੋ ਉਸ ਨੂੰ ਪਿਆਰ ਕਰੇਗਾ ਅਤੇ ਖੁਸ਼ ਰੱਖੇਗਾ।"

ਇਹ ਵੀ ਪੜ੍ਹੋ: ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ ਸੀ ਬਾਲੀਵੁੱਡ ਦਾ ਇਹ ਸੁਪਰਸਟਾਰ

 
 
 
 
 
 
 
 
 
 
 
 
 
 
 
 

A post shared by Lockup : Season 2 (@lockupshowedits)

ਇਸ ਦੌਰਾਨ ਜਦੋਂ ਰੀਆ ਨੇ ਮੱਲਿਕਾ ਨੂੰ ਪੁੱਛਿਆ ਕਿ ਕੀ ਉਹ ਸਚਮੁੱਚ ਮੰਨਦੀ ਹੈ ਕਿ ਡੇਟਿੰਗ ਲਈ ਯੂਰਪੀਅਨ ਮਰਦ, ਭਾਰਤੀ ਮਰਦਾਂ ਨਾਲੋਂ ਬਿਹਤਰ ਹੁੰਦੇ ਹਨ, ਜਿਸ 'ਤੇ ਮੱਲਿਕਾ ਨੇ ਹੈਰਾਨੀ ਪ੍ਰਗਟ ਕਰਦਿਆਂ ਜਵਾਬ ਦਿੱਤਾ, "ਕੀ ਇਹ ਵੀ ਕੋਈ ਪੁੱਛਣ ਵਾਲਾ ਸਵਾਲ ਹੈ?" ਇਸ ਮਗਰੋਂ ਸ਼ਵੇਤਾ ਹੱਸ ਪਈ ਅਤੇ ਉਸ ਨੇ ਮਲਿਕਾ ਨੂੰ ਪੁੱਛਿਆ, "ਮੇਰੇ ਪਿੱਛੇ ਕਿਉਂ ਪੈ ਗਏ ਹੋ?"

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

PunjabKesari

ਇਸ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਮੱਲਿਕਾ ਸ਼ੇਰਾਵਤ ਨੂੰ ਔਨਲਾਈਨ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਉਪਭੋਗਤਾ ਨੇ ਟਿੱਪਣੀ ਕਰਦਿਆਂ ਲਿਖਿਆ, ਚੰਗੇ ਅਤੇ ਮਾੜੇ ਲੋਕ ਹਰ ਜਗ੍ਹਾ ਮੌਜੂਦ ਹੁੰਦੇ ਹਨ। ਇਸ ਲਈ ਇਸ ਤਰ੍ਹਾਂ ਤੁਲਨਾ ਕਰਨਾ ਗਲਤ ਹੈ। ਇਕ ਹੋਰ ਨੇ ਮਜ਼ਾਕ ਵਿੱਚ ਟਿੱਪਣੀ ਕਰਿਦਆਂ ਲਿਖਿਆ, ਮੱਲਿਕਾ ਇਸ ਤਰ੍ਹਾਂ ਬੋਲ ਰਹੀ ਸੀ ਜਿਵੇਂ ਉਸਨੇ ਇੱਕ ਗਲੋਬਲ ਡੇਟਿੰਗ ਸਰਵੇਖਣ ਕੀਤਾ ਹੋਵੇ।

ਇਹ ਵੀ ਪੜ੍ਹੋ: ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ ਲਈ ਵਾਪਸ

ਦੱਸ ਦੇਈਏ ਕਿ ਇਹ ਗੱਲਬਾਤ ਸ਼ਵੇਤਾ ਵੱਲੋਂ 'ਦਿ ਟ੍ਰੇਟਰਸ 2' ਦੇ ਸ਼ੁਰੂਆਤੀ ਐਪੀਸੋਡ ਵਿੱਚ ਇੱਕ ਨਿੱਜੀ ਖੁਲਾਸਾ ਕਰਨ ਤੋਂ ਬਾਅਦ ਹੋਈ। ਝੂਠ ਬੋਲਣ ਵਾਲਿਆਂ ਨੂੰ ਪਛਾਣਨ ਦੀ ਉਸਦੀ ਯੋਗਤਾ ਬਾਰੇ ਪੁੱਛੇ ਜਾਣ 'ਤੇ, ਉਸਨੇ ਕਿਹਾ, "ਆਪਣੇ ਪਤੀਆਂ ਨੂੰ ਧੋਖਾ ਦਿੰਦੇ ਹੋਏ ਮੈਂ ਹੀ ਫੜਿਆ ਸੀ।" ਸ਼ਵੇਤਾ ਦਾ ਪਹਿਲਾ ਵਿਆਹ ਅਦਾਕਾਰ ਰਾਜਾ ਚੌਧਰੀ ਨਾਲ ਹੋਇਆ ਸੀ ਅਤੇ ਬਾਅਦ ਵਿੱਚ ਅਭਿਨਵ ਕੋਹਲੀ ਨਾਲ। ਉਸਦੇ ਵਿਆਹ ਅਤੇ ਵੱਖ ਹੋਣ ਦੀ ਚਰਚਾ ਸਾਲਾਂ ਤੋਂ ਵਿਆਪਕ ਤੌਰ 'ਤੇ ਹੁੰਦੀ ਰਹੀ ਹੈ।

ਇਹ ਵੀ ਪੜ੍ਹੋ: ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ ਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News