ਵਿਵਾਦਾਂ ’ਚ ਘਿਰੀ ਰਹੀ ‘ਸੰਸਕਾਰੀ ਬਾਬੂ ਜੀ’ ਆਲੋਕ ਨਾਥ ਦੀ ਜ਼ਿੰਦਗੀ, ਲੱਗ ਚੁੱਕੇ ਹਨ ਇਹ ਦੋਸ਼

07/10/2021 3:53:45 PM

ਮੁੰਬਈ : ਹਿੰਦੀ ਸਿਨੇਮਾ ’ਚ ‘ਸੰਸਕਾਰੀ ਬਾਬੂ ਜੀ’ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਅਲੋਕ ਨਾਥ ਆਪਣਾ 64ਵਾਂ ਜਨਮਦਿਨ ਮਨ੍ਹਾ ਰਹੇ ਹਨ। ਆਲੋਕ ਨਾਥ ਇਕ ਅਜਿਹੇ ਅਦਾਕਾਰ ਹਨ ਜੋ ਆਪਣੇ ਅਭਿਨਵ ਦੇ ਦਮ ’ਤੇ ਇੰਡਸਟਰੀ ’ਚ ਲੰਬੇ ਸਮੇਂ ਤੋਂ ਬਣੇ ਹੋਏ ਹਨ। 1982 ’ਚ ਫ਼ਿਲਮ ‘ਗਾਂਧੀ’ ਨਾਲ ਬਾਲੀਵੁੱਡ ’ਚ ਐਂਟਰੀ ਕਰਨ ਵਾਲੇ ਆਲੋਕ ਨਾਥ ਹੁਣ ਤੱਕ 500 ਤੋਂ ਜ਼ਿਆਦਾ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਜ਼ਿਆਦਾਤਰ ਫ਼ਿਲਮਾਂ ’ਚ ਚੰਗੇ ਪਿਤਾ ਦੀ ਭੂਮਿਕਾ ਨਿਭਾਈ ਜਿਸ ਦੀ ਵਜ੍ਹਾ ਨਾਲ ਉਹ ਸੰਸਕਾਰੀ ਬਾਬੂ ਜੀ ਦੇ ਨਾਂ ਨਾਲ ਮਸ਼ਹੂਰ ਹੋਏ। ਉਨ੍ਹਾਂ ਨੇ ਆਪਣੀ ਐਕਟਿੰਗ ਨਾਲ ਜਿੰਨਾ ਨਾਂ ਕਮਾਇਆ, ਉਨ੍ਹਾਂ ਦਾ ਜੀਵਨ ਓਨਾ ਹੀ ਵਿਵਾਦਾਂ ’ਚ ਘਿਰਿਆ ਰਿਹਾ। 

PunjabKesari
ਖ਼ੁਦ ਤੋਂ ਵੱਡੀ ਉਮਰ ਦੇ ਹੀਰੋ ਦੇ ਪਿਤਾ ਬਣੇ
ਫ਼ਿਲਮਾਂ ’ਚ ਹੀਰੋ ਬਣਨ ਦੀ ਚਾਹਤ ਲੈ ਕੇ ਆਲੋਕ ਨਾਥ ਮੁੰਬਈ ਆਏ ਸਨ। ਉਨ੍ਹਾਂ ਨੇ ‘ਕਾਮਾਗਿਨ’ ਵਰਗੀ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਈ ਪਰ ਪਿਤਾ ਦੇ ਅਕਸ ਤੋਂ ਬਾਹਰ ਨਹੀਂ ਨਿਕਲ ਸਕੇ। ਉਨ੍ਹਾਂ ਨੇ ਕਈ ਅਜਿਹੇ ਸਿਤਾਰਿਆਂ ਦੇ ਪਿਤਾ ਦਾ ਰੋਲ ਕੀਤਾ ਜੋ ਉਨ੍ਹਾਂ ਤੋਂ ਉਮਰ ਤੋਂ ਵੱਡੇ ਸਨ। ਫ਼ਿਲਮ ‘ਅਗਨੀਪਥ’ ’ਚ 34 ਸਾਲ ਦੇ ਆਲੋਕ ਨਾਥ 48 ਸਾਲ ਦੇ ਅਮਿਤਾਭ ਬੱਚਨ ਦੇ ਪਿਤਾ ਬਣੇ। 

PunjabKesari
ਕਈ ਯਾਦਗਾਰ ਭੂਮਿਕਾ ਨਿਭਾਈ
ਹਿੰਦੀ ਸਿਨੇਮਾ ’ਚ ਆਲੋਕ ਨਾਥ ਨੇ ਕਈ ਯਾਦਗਾਰ ਰੋਲ ਕੀਤੇ। 1986 ’ਚ ਦੂਰਦਰਸ਼ਨ ਦੇ ਸੀਰੀਅਲ ‘ਬੁਨਿਆਦ’ ’ਚ ਉਨ੍ਹਾਂ ਦੇ ਕਿਰਦਾਰ ਨੂੰ ਖ਼ੂਬ ਪਸੰਦ ਕੀਤਾ ਗਿਆ। ਸਾਲ 1989 ’ਚ ਉਨ੍ਹਾਂ ਨੇ ਫ਼ਿਲਮ ‘ਮੈਨੇ ਪਿਆਰ ਕੀਆ’ ’ਚ ਅਦਾਕਾਰਾ ਭਾਗਿਆਸ਼੍ਰੀ ਦੇ ਪਿਤਾ ਦਾ ਕਿਰਦਾਰ ਨਿਭਾਇਆ। ਟੀ.ਵੀ. ਸੀਰੀਅਲ ‘ਬਿਦਾਈ’ ’ਚ ਵੀ ਬਾਬੂ ਜੀ ਰੋਲ ਨੂੰ ਬਹੁਤ ਪਸੰਦ ਕੀਤਾ ਗਿਆ। 

PunjabKesari
ਦੋ ਅਭਿਨੇਤਰੀਆਂ ਨਾਲ ਟੁੱਟਿਆ ਵਿਆਹ
ਹਿੰਦੀ ਸਿਨੇਮਾ ’ਚ ਆਲੋਕ ਨਾਥ ਭਾਵੇਂ ਹੀ ਸਫ਼ਲ ਅਦਾਕਾਰ ਰਹੇ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ’ਚ ਕਾਫ਼ੀ ਵਿਵਾਦਿਤ ਰਹੀ। ਉਨ੍ਹਾਂ ਨੇ 1987 ’ਚ ਪ੍ਰੋਡਕਸ਼ਨ ਅਸਿਸਟੈਂਟ ਆਸ਼ੂ ਸਿੰਘ ਦੇ ਨਾਲ ਵਿਆਹ ਕੀਤਾ ਪਰ ਉਨ੍ਹਾਂ ਦਾ ਨਾਂ ਕਈ ਅਭਿਨੇਤਰੀਆਂ ਦੇ ਨਾਲ ਜੁੜਿਆ। ਅਭਿਨੇਤਰੀ ਅਨਿਤਾ ਕੰਵਰ ਅਤੇ ਨੀਨਾ ਗੁਪਤਾ ਦੇ ਨਾਲ ਤਾਂ ਮੰਗਣੀ ਹੋਈ ਪਰ ਵਿਆਹ ਨਹੀਂ ਹੋ ਸਕਿਆ।

PunjabKesari
ਮੀਟੂ ’ਚ ਫਸੇ ਆਲੋਕ ਨਾਥ
ਆਲੋਕ ਨਾਥ ਮੀਟੂ ਦੇ ਦੋਸ਼ ’ਚ ਵੀ ਫਸ ਚੁੱਕੇ ਹਨ। 2018 ’ਚ ਇੰਡਸਟਰੀ ਦੀਆਂ ਕਈ ਔਰਤਾਂ ਨੇ ਉਨ੍ਹਾਂ ’ਚ ਛੇੜਛਾੜ ਅਤੇ ਜ਼ਬਰਦਸਤੀ ਕਰਨ ਦਾ ਦੋਸ਼ ਲਗਾਇਆ। ਪ੍ਰੋਡਿਊਸਰ ਵਿਨਿਤਾ ਨੰਦਾ ਨੇ ਫੇਸਬੁੱਕ ਪੋਸਟ ਦੇ ਰਾਹੀਂ ਖੁਲਾਸਾ ਕੀਤਾ ਸੀ ਕਿ ਆਲੋਕ ਨਾਥ ਨੇ ਸ਼ਰਾਬ ਦੇ ਨਸ਼ੇ ’ਚ ਉਨ੍ਹਾਂ ਦੇ ਨਾਲ ਰੇਪ ਕੀਤਾ।


Aarti dhillon

Content Editor

Related News