ਬੱਚਿਆਂ ’ਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ ਨੂੰ ਯੋਗਦਾਨ ਦਿਓ : ਸੋਨੂੰ ਸੂਦ

Tuesday, Feb 27, 2024 - 12:25 PM (IST)

ਬੱਚਿਆਂ ’ਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ ਨੂੰ ਯੋਗਦਾਨ ਦਿਓ : ਸੋਨੂੰ ਸੂਦ

ਮੁੰਬਈ (ਬਿਊਰੋ) - ਅਭਿਨੇਤਾ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਵੀਡੀਓ ਸ਼ੇਅਰ ਕਰ ਕੇ ਬੱਚਿਆਂ ’ਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਕੂਲਾਂ ਦੇ ਨਿਰਮਾਣ ’ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਵੀਡੀਓ ’ਚ ਉਹ ਸਰਕਾਰੀ ਵਿਦਿਅਕ ਅਦਾਰਿਆਂ ਦਾ ਉਦਘਾਟਨ ਕਰਦੇ ਹੋਏ ਸਕੂਲੀ ਬੱਚਿਆਂ ਤੇ ਅਧਿਕਾਰੀਆਂ ਨਾਲ ਘਿਰਿਆ ਨਜ਼ਰ ਆ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਲਖਨਊ ’ਚ ਅਕਸ਼ੇ ਕੁਮਾਰ ਤੇ ਟਾਈਗਰ ਸ਼ਰਾਫ ਦੇ ਇਵੈਂਟ ’ਚ ਵੱਡਾ ਹੰਗਾਮਾ, ਲੋਕਾਂ ਨੇ ਸੁੱਟੀਆਂ ਚੱਪਲਾਂ, ਦੇਖੋ ਵੀਡੀਓ

ਸੋਨੂੰ ਸੂਦ ਵਿਦਿਆਰਥੀਆਂ ਤੋਂ ਮਿਲ ਰਹੇ ਪਿਆਰ ਤੋਂ ਖੁਸ਼ ਸੀ, ਜਿਸ ਨਾਲ ਮਾਹੌਲ ਬਹੁਤ ਖੁਸ਼ਗਵਾਰ ਹੋ ਗਿਆ ਸੀ। ਵੀਡੀਓ ਨੂੰ ਸਾਂਝਾ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ, ‘‘ਬਿਲਡ ਸਕੂਲਜ਼ ਫਾਰ ਦਿ ਪੁਅਰ ਟੂ ਮੇਕ ਆਵਰ ਕੰਟਰੀ ਇਵਨ ਸਟਰਾਂਗਰ। ਅਡਾਪਟ ਕਿਡਜ਼ ਹੂ ਕਾਂਟ ਸਟਡੀ। ਸਪੋਰਟ ਸਕੂਲਜ਼ ਹੂ ਨੀਡ ਯੂ।’’ ਸੋਨੂੰ ਸੂਦ ਨੂੰ ਹਾਲ ਹੀ ’ਚ ਭਾਰਤ ਦੇ 37ਵੇਂ ਚੀਫ਼ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਨ ਤੇ ਮਾਨਯੋਗ ਜਸਟਿਸ ਗਿਆਨਸੁਧਾ ਮਿਸ਼ਰਾ ਵੱਲੋਂ ਚੈਂਪੀਅਨਸ ਆਫ ਚੇਂਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News