ਸਲਮਾਨ ਖ਼ਾਨ ਗੋਲੀਬਾਰੀ ਮਾਮਲੇ ''ਚ ਦੋਸ਼ੀਆਂ ਦਾ ਕਬੂਲਨਾਮਾ, ਇੰਸਟਾਗ੍ਰਾਮ ''ਤੇ ਗਰੁੱਪ ਬਣਾ ਕੇ ਗੈਂਗ ''ਚ ਹੋਏ ਸੀ ਸ਼ਾਮਲ
Wednesday, Jul 31, 2024 - 02:58 PM (IST)
ਮੁੰਬਈ- ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਮਾਮਲੇ 'ਚ ਪੁਲਸ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਸ ਹੁਣ ਤੱਕ ਇਸ ਮਾਮਲੇ 'ਚ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 14 ਅਪ੍ਰੈਲ ਨੂੰ ਅਦਾਕਾਰ ਦੇ ਘਰ ਦੇ ਬਾਹਰ ਬਾਈਕ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਮਾਮਲੇ 'ਚ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਇਨ੍ਹਾਂ ਦੋਵਾਂ ਸ਼ੱਕੀਆਂ ਨੇ ਮੰਨਿਆ ਹੈ ਕਿ ਉਹ ਚਾਰ ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਲਾਰੇਂਸ ਬਿਸ਼ਨੋਈ ਨੂੰ ਫਾਲੋ ਕਰਦੇ ਸਨ। ਬਾਅਦ 'ਚ ਉਹ ਉਸ ਦੇ ਗਰੋਹ 'ਚ ਸ਼ਾਮਲ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਨੇ ਗੈਂਗ 'ਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ।
ਇਹ ਖ਼ਬਰ ਵੀ ਪੜ੍ਹੋ -ਹਿਨਾ ਖ਼ਾਨ ਨੇ ਪੂਰੀ ਤਰ੍ਹਾਂ ਨਾਲ ਮੁਨਵਾਇਆ ਸਿਰ, ਵੀਡੀਓ 'ਚ ਟੋਪੀ ਪਾਈ ਆਈ ਨਜ਼ਰ
ਖਬਰਾਂ ਮੁਤਾਬਕ ਦੋਹਾਂ ਨੇ ਇਹ ਵੀ ਕਿਹਾ ਕਿ ਉਹ ਕੈਨੇਡਾ 'ਚ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਅਤੇ ਰੋਹਿਤ ਗੋਧਰਾ ਦੇ ਸੰਪਰਕ 'ਚ ਹਨ। ਮੁਲਜ਼ਮ ਹਰਪਾਲ ਸਿੰਘ ਨੇ ਇੱਕ ਇੰਸਟਾਗ੍ਰਾਮ ਗਰੁੱਪ ਰਾਹੀਂ ਗੱਲ ਕੀਤੀ। ਨਾਲ ਹੀ, ਇਹ ਮੁਲਜ਼ਮ ਇੱਕ ਇੰਸਟਾਗ੍ਰਾਮ ਅਕਾਊਂਟ ਦੇ ਤਹਿਤ ਕੰਮ ਕਰਦਾ ਹੈ। ਇਸ ਅਕਾਊਂਟ 'ਤੇ ਇਕ ਵੀਡੀਓ ਹੈ, ਜਿਸ ਵਿਚ ਹਰੀਪਾਲ ਅਤੇ ਰਫੀਕ ਮੁਹੰਮਦ, ਜੋ ਕਿ ਇਸ ਮਾਮਲੇ ਦੇ ਇਕ ਹੋਰ ਦੋਸ਼ੀ ਹਨ, ਵਿਚਕਾਰ ਗੱਲਬਾਤ ਦੀ ਰੀਲ ਹੈ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਹਰੀਪਾਲ ਨੇ ਇਹ ਰੀਲ ਇੱਕ ਗਰੁੱਪ ਵੀਡੀਓ ਕਾਲ ਰਾਹੀਂ ਬਣਾਈ ਸੀ, ਜਿਸ 'ਚ ਲਾਰੈਂਸ ਸਮੇਤ 10 ਗੈਂਗ ਮੈਂਬਰ ਸ਼ਾਮਲ ਸਨ।
ਇਹ ਖ਼ਬਰ ਵੀ ਪੜ੍ਹੋ -ਸੋਨੂੰ ਸੂਦ ਨੇ ਫ਼ਿਲਮ 'ਫਤਿਹ' ਪੋਸਟਰ ਜਾਰੀ ਕਰਕੇ ਰਿਲੀਜ਼ ਡੇਟ ਦਾ ਕੀਤਾ ਖੁਲਾਸਾ
ਸੋਪੂ ਗਰੁੱਪ 29 (ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ) ਦੇ ਨਾਮ ਹੇਠ ਕਈ ਇੰਸਟਾਗ੍ਰਾਮ ਪ੍ਰੋਫਾਈਲਾਂ ਬਿਸ਼ਨੋਈ ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ। ਇਸ ਮਾਮਲੇ 'ਚ ਵਿੱਕੀ ਕੁਮਾਰ ਗੁਪਤਾ, ਸਾਗਰ ਕੁਮਾਰ ਪਾਲ, ਸੋਨੂੰ ਕੁਮਾਰ ਬਿਸ਼ਨੋਈ, ਮੁਹੰਮਦ ਰਫੀਕ ਚੌਧਰੀ, ਹਰਪਾਲ ਸਿੰਘ ਅਤੇ ਅਨੁਜ ਕੁਮਾਰ ਥਾਪਨ (ਮਰਹੂਮ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਥਾਪਨ ਨੇ ਕਥਿਤ ਤੌਰ 'ਤੇ ਗ੍ਰਿਫਤਾਰੀ ਤੋਂ ਬਾਅਦ ਪੁਲਸ ਹਿਰਾਸਤ 'ਚ ਖੁਦਕੁਸ਼ੀ ਕਰ ਲਈ ਸੀ। ਇਸ ਦੌਰਾਨ, ਬਾਕੀ ਪੰਜ ਅਜੇ ਵੀ ਨਿਆਂਇਕ ਹਿਰਾਸਤ 'ਚ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8