ਕੋਲਕਾਤਾ ਕਾਂਡ ਮਗਰੋਂ ਦੇਸ਼ 'ਚ ਛਿੜੀ ਔਰਤਾਂ ਦੀ ਸੁਰੱਖਿਆ 'ਤੇ ਚਰਚਾ, ਅਦਾਕਾਰਾ ਨੀਨਾ ਗੁਪਤਾ ਨੇ ਪ੍ਰਗਟਾਏ ਵਿਚਾਰ

Monday, Aug 19, 2024 - 06:01 PM (IST)

ਮੁੰਬਈ (ਬਿਊਰੋ) : ਅਦਾਕਾਰਾ ਨੀਨਾ ਗੁਪਤਾ ਨੇ ਕੋਲਕਾਤਾ ਦੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਪੋਸਟ ਗ੍ਰੈਜੂਏਟ ਸਿਖਾਂਦਰੂ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਹੱਲ ਲੱਭਣ ਦੀ ਲੋੜ ਹੈ। 

ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...

ਅਦਾਕਾਰਾ ਨੀਨਾ ਗੁਪਤਾ ਨੇ ਕਿਹਾ ਕਿ, ''ਪਿਛਲੇ ਕੁੱਝ ਦਿਨਾਂ 'ਚ ਉਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਬਹੁਤ ਸੋਚਿਆ ਹੈ। ਅਪਰਾਧ ਦੀ ਨਿੰਦਾ ਕਰਨਾ ਠੀਕ ਹੈ ਪਰ ਸਾਨੂੰ ਹੱਲ ਦੀ ਜ਼ਰੂਰਤ ਹੈ। ਹੱਲ ਕੀ ਹੋ ਸਕਦਾ ਹੈ, ਸਾਡਾ ਦੇਸ਼ ਬਹੁਤ ਵੱਡਾ ਹੈ। ਹਰ ਸੂਬੇ, ਜ਼ਿਲ੍ਹੇ, ਖੇਤਰ ਜਾਂ ਪਿੰਡ 'ਚ ਕਮੇਟੀਆਂ ਹੋਣ ਜਿੱਥੇ ਉਹ (ਔਰਤਾਂ) ਕੰਮ ਕਰਨਗੀਆਂ, ਨਿਗਰਾਨੀ ਕਰਨਗੀਆਂ ਅਤੇ ਰਿਪੋਰਟਾਂ ਦਾਇਰ ਕਰਨਗੀਆਂ।''

ਇਹ ਖ਼ਬਰ ਵੀ ਪੜ੍ਹੋ -  ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....

ਨੀਨਾ ਗੁਪਤਾ ਨੇ ਅੱਗੇ ਕਿਹਾ, ''ਉਦਾਹਰਣ ਵਜੋਂ, ਇਕ ਪਿੰਡ 'ਚ, ਇਕ ਅਧਿਆਪਕਾ ਨੂੰ ਸ਼ਾਮ ਨੂੰ ਜਾਂ ਰਾਤ ਨੂੰ ਘਰ ਪਹੁੰਚਣ ਤੋਂ ਪਹਿਲਾਂ ਕਈ ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ... ਅਜਿਹੇ 'ਚ ਜੋ ਔਰਤਾਂ ਸੁਰੱਖਿਆ ਲਈ ਜਾਂਦੀਆਂ ਹਨ ਉਨ੍ਹਾਂ ਨੂੰ ਵੀ ਖ਼ਤਰਾ ਹੈ। ਮੈਂ ਬਹੁਤ ਸੋਚਿਆ ਪਰ ਕੋਈ ਹੱਲ ਨਹੀਂ ਲੱਭ ਸਕੀ। ਸਮਾਜ ਨੂੰ ਬਦਲਣ 'ਚ ਬਹੁਤ ਸਮਾਂ ਲੱਗੇਗਾ।'' ਸਰਕਾਰ ਦੀ 'ਬੇਟੀ ਬਚਾਓ ਬੇਟੀ ਪੜ੍ਹਾਉੁ' ਯੋਜਨਾ ਦਾ ਜ਼ਿਕਰ ਕਰਦਿਆਂ ਅਦਾਕਾਰਾ ਨੇ ਕਿਹਾ ਕਿ ਸਿੱਖਿਆ ਤੋਂ ਬਾਅਦ ਅਗਲਾ ਕਦਮ ਰੁਜ਼ਗਾਰ ਵਲ ਹੈ ਪਰ ਧੀਆਂ ਕੰਮ ਵਾਲੀ ਥਾਂ 'ਤੇ ਸੁਰੱਖਿਅਤ ਨਹੀਂ ਹਨ। ਨੀਨਾ ਗੁਪਤਾ ਨੇ ਕਿਹਾ, ''ਬੇਟੀ ਪੜ੍ਹਾਓ ਤੋਂ ਬਾਅਦ ਬੇਟੀ ਕੰਮ ਤਾਂ ਕਰੇਗੀ ਨਾ। ਕੰਮ ਕਰੇਗੀ ਤਾਂ ਵੀ ਸੁਰੱਖਿਅਤ ਨਹੀਂ ਹੈ, ਇਸ ਲਈ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਹੱਲ ਕੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News