ਜਿਨਸੀ ਸ਼ੋਸ਼ਣ ਮਾਮਲਾ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ ਸਮੇਤ 3 ਵਿਰੁੱਧ ਸ਼ਿਕਾਇਤ ਦਰਜ

Wednesday, Jun 21, 2023 - 12:24 PM (IST)

ਜਿਨਸੀ ਸ਼ੋਸ਼ਣ ਮਾਮਲਾ : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ ਸਮੇਤ 3 ਵਿਰੁੱਧ ਸ਼ਿਕਾਇਤ ਦਰਜ

ਮੁੰਬਈ, (ਭਾਸ਼ਾ)– ਮੁੰਬਈ ਪੁਲਸ ਨੇ ਇਕ ਅਦਾਕਾਰਾ ਵਲੋਂ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਤੋਂ ਬਾਅਦ ਟੈਲੀਵਿਜ਼ਨ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਤੇ ਦੋ ਹੋਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਪਵਈ ਪੁਲਸ ਸਟੇਸ਼ਨ ’ਚ ਨਿਰਮਾਤਾ ਤੇ ਹੋਰਨਾਂ ਖ਼ਿਲਾਫ਼ ਧਾਰਾ 354 ਏ (ਜਿਨਸੀ ਸ਼ੋਸ਼ਣ) ਤੇ 509 (ਕਿਸੇ ਵੀ ਔਰਤ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸ਼ਬਦ ਜਾਂ ਇਸ਼ਾਰੇ ਦੀ ਵਰਤੋਂ) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰਾ ਨੇ ਸ਼ੋਅ ਦੇ ਸੰਚਾਲਨ ਦੇ ਮੁਖੀ ਤੇ ਕਾਰਜਕਾਰੀ ਨਿਰਮਾਤਾ ਦਾ ਨਾਂ ਵੀ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੀ ਟੀਮ ’ਤੇ ਭੜਕੇ ਅਰੁਣ ਗੋਵਿਲ, ਫ਼ਿਲਮ ਨੂੰ ਕਿਹਾ ‘ਹਾਲੀਵੁੱਡ ਦਾ ਕਾਰਟੂਨ’, ਗੁੱਸੇ ’ਚ ਆਖੀਆਂ ਇਹ ਗੱਲਾਂ

ਅਧਿਕਾਰੀ ਨੇ ਦੱਸਿਆ ਕਿ ਅਦਾਕਾਰਾ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ’ਚ ਨਾਮਜ਼ਦ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਅਦਾਕਾਰਾ ਨੇ ਦੋਸ਼ ਲਾਇਆ ਹੈ ਕਿ ਸ਼ੋਅ ਦੇ ਨਿਰਮਾਤਾ ਨੇ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ। ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ਸਾਲ 2008 ਤੋਂ ਪ੍ਰਸਾਰਿਤ ਹੋ ਰਿਹਾ ਹੈ। ਇਹ ਭਾਰਤੀ ਟੈਲੀਵਿਜ਼ਨ ਇਤਿਹਾਸ ’ਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਸ਼ੋਅ ਬਣ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News