ਕਾਮੇਡੀਅਨ ਵੀਰ ਦਾਸ ਦਾ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ, ਭੜਕੇ ਲੋਕ

Wednesday, Nov 17, 2021 - 12:57 PM (IST)

ਕਾਮੇਡੀਅਨ ਵੀਰ ਦਾਸ ਦਾ ਭਾਰਤ ਨੂੰ ਲੈ ਕੇ ਵਿਵਾਦਿਤ ਬਿਆਨ, ਭੜਕੇ ਲੋਕ

ਮੁੰਬਈ-ਕਾਮੇਡੀਅਨ ਅਤੇ ਅਦਾਕਾਰ ਵੀਰ ਦਾਸ ਆਪਣੀ ਕਾਮੇਡੀ ਤੋਂ ਜ਼ਿਆਦਾ ਆਪਣੇ ਵਿਵਾਦਿਤ ਬਿਆਨਾਂ ਦੇ ਚੱਲਦੇ ਸੁਰਖੀਆਂ 'ਚ ਆਉਂਦੇ ਰਹਿੰਦੇ ਹਨ। ਹੁਣ ਇਕ ਵਾਰ ਫਿਰ ਉਹ ਭਾਰਤ 'ਚ ਮਹਿਲਾਵਾਂ ਦੀ ਸਥਿਤੀ ਲੈ ਕੇ ਦਿੱਤੇ ਬਿਆਨ ਦੇ ਚੱਲਦੇ ਮੁਸ਼ਕਿਲ 'ਚ ਫਸ ਗਏ ਹਨ। ਦਰਅਸਲ ਵਾਸ਼ਿੰਗਟਨ ਡੀਸੀ 'ਚ ਜਾਨ ਐੱਫ ਕੈਨੇਡੀ ਸੈਂਟਰ ਫਾਰ ਦਿ ਪਰਫਾਰਮਿੰਗ ਆਰਟਸ 'ਚ ਆਪਣੇ ਪਰਫਾਰਮੈਂਸ ਦੀ ਵੀਡੀਓ ਉਨ੍ਹਾਂ ਨੇ ਯੂਟਿਊਬ 'ਤੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਉਹ ਨਿਸ਼ਾਨੇ 'ਤੇ ਆ ਗਏ। ਇਸ ਛੇ ਮਿੰਟ ਦੇ ਵੀਡੀਓ 'ਚ ਵੀਰ ਦਾਸ ਨੇ ਦੇਸ਼ ਦੇ ਲੋਕਾਂ ਦੇ ਦੋਹਰੇ ਚਰਿੱਤਰ 'ਤੇ ਗੱਲ ਕੀਤੀ ਜਿਸ 'ਚ ਉਨ੍ਹਾਂ ਨੇ ਕੋਵਿਡ-19 ਮਹਾਮਾਰੀ, ਬਲਾਤਕਾਰ ਦੀਆਂ ਘਟਨਾਵਾਂ ਅਤੇ ਕਾਮੇਡੀ ਕਲਾਕਾਰਾਂ ਦੇ ਖਿਲਾਫ ਕਾਰਵਾਈ ਤੋਂ ਲੈ ਕੇ ਕਿਸਾਨ ਪ੍ਰਦਰਸ਼ਨ ਵਰਗੇ ਮੁੱਦਿਆਂ ਨੂੰ ਆਪਣੀ ਕਾਮੇਡੀ ਦਾ ਹਿੱਸਾ ਬਣਾਇਆ।

 

ਵੀਰ ਦਾਸ ਨੇ ਆਪਣੇ ਵੀਡੀਓ 'ਚ ਕਿਹਾ ਸੀ- 'ਮੈਂ ਇਕ ਅਜਿਹੇ ਭਾਰਤ ਤੋਂ ਹਾਂ ਜਿਥੇ ਅਸੀਂ ਦਿਨ 'ਚ ਔਰਤਾਂ ਦੀ ਪੂਜਾ ਕਰਦੇ ਹਾਂ ਅਤੇ ਰਾਤ 'ਚ ਉਨ੍ਹਾਂ ਦਾ ਗੈਂਗਰੇਪ ਕਰਦੇ ਹਾਂ'। ਕਿਹਾ ਗਿਆ ਹੈ ਕਿ ਵੀਰ ਦਾਸ ਨੇ ਦੇਸ਼ ਦੇ ਪੀ.ਐੱਮ. ਦੇ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਅਤੇ ਉਨ੍ਹਾਂ 'ਤੇ ਧੋਖਾਧਖੀ ਕਰਨ ਅਤੇ ਪੀ.ਐੱਮ. ਕੇਅਰਸ ਫੰਡ ਨੂੰ ਲੈ ਕੇ ਦੋਸ਼ ਲਗਾਇਆ। ਦਾਸ ਨੇ ਕਥਿਤ ਤੌਰ 'ਤੇ ਪੀ.ਐੱਮ.ਮੋਦੀ ਨੂੰ ਭਾਰਤ ਸੰਘ ਲਈ ਸਭ ਤੋਂ ਵੱਡਾ ਖਤਰਾ ਵੀ ਕਿਹਾ ਸੀ। 

 

Bollywood Tadka
ਵੀਰ ਦਾਸ ਨੂੰ ਹੁਣ ਅਪਮਾਨਿਤ ਕਰਨ ਵਾਲੇ ਸ਼ਬਦਾਂ ਦੇ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਉਨ੍ਹਾਂ ਨੂੰ 'ਦੇਸ਼ਧ੍ਰੋਹੀ' ਦਸ ਰਹੇ ਹਨ। ਵੀਰ ਦਾਸ ਦੇ ਖਿਲਾਫ ਮੁੰਬਈ 'ਚ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਇੰਨਾ ਹੀ ਨਹੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਬੀ.ਜੇ.ਪੀ. ਕਾਰਜਕਰਤਾ ਪ੍ਰੀਤੀ ਗਾਂਧੀ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਨੇ ਲਿਖਿਆ ਹੈ ਕਿ ਦੇਸ਼ ਦੇ ਬਾਰੇ 'ਚ ਇਹ ਬਿਆਨ ਘਿਣੌਨਾ ਅਤੇ ਬਕਵਾਸ ਹੈ। ਇਸ ਬਿਆਨ ਨੂੰ ਲੈ ਕੇ ਬੰਬਈ ਹਾਈ ਕੋਰਟ ਦੇ ਵਕੀਲ ਆਸ਼ੁਤੋਥ ਜੇ ਦੁਬੇ ਨੇ ਕਾਮੇਡੀਅਨ ਦੇ ਖਿਲਾਫ ਸ਼ਿਕਾਇਤ ਕੀਤੀ ਜਿਸ ਦੀ ਇਕ ਕਾਪੀ ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ।
ਉਨ੍ਹਾਂ ਨੇ ਲਿਖਿਆ ਕਿ-'ਮੈਂ ਵੀਰ ਦਾਸ ਇੰਡੀਅਨ ਕਾਮੇਡੀਅਨ ਦੇ ਖਿਲਾਫ ਸੀ.ਪੀ. ਮੁੰਬਈ ਪੁਲਸ ਅਤੇ ਮੁੰਬਈ ਪੁਲਸ 'ਚ ਅਮਰੀਕਾ 'ਚ ਭਾਰਤ ਦੇ ਅਕਸ ਨੂੰ ਖਰਾਬ ਕਰਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ, ਜੋ ਭੜਕਾਊ ਹੈ। ਉਨ੍ਹਾਂ ਨੇ ਜਾਨ ਬੁੱਝ ਕੇ ਭਾਰਤ, ਭਾਰਤੀ ਔਰਤਾਂ ਅਤੇ ਭਾਰਤ ਦੇ ਪੀ.ਐੱਮ. ਦੇ ਖਿਲਾਫ ਉਕਸਾਉਣ ਵਾਲੇ ਅਤੇ ਅਪਮਾਨਜਨਕ ਬਿਆਨ ਦਿੱਤੇ'। ਉਨ੍ਹਾਂ ਨੇ ਲਿਖਿਆ ਕਿ ਵੀਰ ਦਾਸ ਨੇ ਇਹ ਕਹਿ ਕੇ ਭਾਰਤ ਦਾ ਅਕਸ ਖਰਾਬ ਕੀਤਾ ਹੈ ਕਿ ਇਥੇ ਔਰਤਾਂ ਦੀ ਪੂਜਾ ਸਿਰਫ ਦਿਖਾਵਾ ਹੈ ਜਦੋਂ ਕਿ ਮੁੱਖ ਉਦੇਸ਼ ਔਰਤਾਂ ਦੇ ਨਾਲ ਗੈਂਗਰੇਪ ਰਹਿੰਦਾ ਹੈ।

PunjabKesari
ਵਿਰੋਧ ਤੋਂ ਬਾਅਦ ਦਿੱਤੀ ਸਫਾਈ
ਆਪਣੇ ਖਿਲਾਫ ਐਕਸ਼ਨ ਹੁੰਦੇ ਦੇਖ ਅਤੇ ਲੋਕਾਂ ਦੀ ਨਾਰਾਜ਼ਗੀ ਝੱਲਣ ਤੋ ਂਬਾਅਦ ਵੀਰ ਦਾਸ ਨੇ ਸੋਸ਼ਲ ਮੀਡੀਆ 'ਤੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਇਕ ਪੋਸਟ ਕਰ ਲਿਖਿਆ ਕਿ ਉਨ੍ਹਾਂ ਦਾ ਇਰਾਦਾ ਦੇਸ਼ ਦਾ ਅਪਮਾਨ ਕਰਨ ਦਾ ਨਹੀਂ ਸੀ ਸਗੋਂ ਉਨ੍ਹਾਂ ਦਾ ਇਰਾਦਾ ਇਹ ਯਾਦ ਦਿਵਾਉਣਾ ਸੀ ਕਿ ਦੇਸ਼ ਆਪਣੇ ਤਮਾਮ ਮੁੱਦਿਆਂ ਤੋਂ ਬਾਅਦ ਵੀ ਮਹਾਨ ਹੈ। ਇਸ ਹੀ ਵਿਸ਼ੇ ਦੇ ਬਾਰੇ 'ਚ ਦੋ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਦੇ ਬਾਰੇ 'ਚ ਵੀਡੀਓ 'ਚ ਗੱਲ ਹੋ ਰਹੀ ਹੈ ਅਤੇ ਇਹ ਕਿਸੇ ਤਰ੍ਹਾਂ ਦਾ ਕੋਈ ਰਹੱਸ ਨਹੀਂ ਹੈ ਜਿਸ ਨੂੰ ਲੋਕ ਜਾਣਦੇ ਨਹੀਂ ਹਨ। 


author

Aarti dhillon

Content Editor

Related News