ਕਾਮੇਡੀਅਨ ਭਾਰਤੀ ਸਿੰਘ ਨੇ ਪੁੱਤਰ ਨਾਲ ਸਾਂਝੀ ਕੀਤੀ ਕਿਊਟ ਵੀਡੀਓ, ਹੋਈ ਵਾਇਰਲ

Thursday, Aug 04, 2022 - 10:51 AM (IST)

ਕਾਮੇਡੀਅਨ ਭਾਰਤੀ ਸਿੰਘ ਨੇ ਪੁੱਤਰ ਨਾਲ ਸਾਂਝੀ ਕੀਤੀ ਕਿਊਟ ਵੀਡੀਓ, ਹੋਈ ਵਾਇਰਲ

ਮੁੰਬਈ- 'ਕਾਮੇਡੀ ਕੁਈਨ' ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਟੀਵੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਜੋੜਿਆਂ 'ਚੋਂ ਇਕ ਹਨ। ਪ੍ਰਸ਼ੰਸਕਾਂ ਨੂੰ ਹਰਸ਼ ਅਤੇ ਭਾਰਤੀ ਵਿਚਾਲੇ ਦਾ ਪਿਆਰ ਹੀ ਨਹੀਂ ਸਗੋਂ ਜੋੜੇ ਦੀ ਕਾਮਿਕ ਟਾਈਮਿੰਗ ਵੀ ਖੂਬ ਪਸੰਦ ਹੈ। ਅਪ੍ਰੈਲ 'ਚ ਜੋੜੇ ਦੇ ਘਰ ਇਕ ਪਿਆਰੇ ਜਿਹੇ ਪੁੱਤਰ ਦੀ ਕਿਲਕਾਰੀ ਗੂੰਜੀ। ਭਾਰਤੀ ਆਪਣੇ ਨੰਨ੍ਹੇ ਸ਼ਹਿਜ਼ਾਦੇ ਨੂੰ ਗੋਲੂ ਨਾਂ ਨਾਲ ਬੁਲਾਉਂਦੇ ਹਨ। ਹਾਲਾਂਕਿ ਉਸ ਦਾ ਅਸਲ ਨਾਂ ਲਕਸ਼ ਲਿੰਬਾਚਿਆ ਹੈ।

PunjabKesari
ਭਾਰਤੀ ਹਰਸ਼ ਦੀ ਤਰ੍ਹਾਂ ਉਨ੍ਹਾਂ ਦਾ ਪੁੱਤਰ ਗੋਲਾ ਵੀ ਪ੍ਰਸ਼ੰਸਕਾਂ ਦਾ ਪਸੰਦੀਦਾ ਬਣ ਗਿਆ ਹੈ। ਲਕਸ਼ ਦੇ ਨਾਲ ਭਾਰਤੀ ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਗੋਲਾ ਦੀ ਕਿਊਟਨੈੱਸ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੇ ਦੀਵਾਨੇ ਹੋ ਗਏ ਹਨ।

PunjabKesari
ਭਾਰਤੀ ਨੇ ਹਾਲ ਹੀ 'ਚ ਪੁੱਤਰ ਗੋਲਾ ਦੇ ਨਾਲ ਇਕ ਕਿਊਟ ਵੀਡੀਓ ਸਾਂਝੀ ਕੀਤੀ ਹੈ ਜੋ ਹੁਣ ਵਾਇਰਲ ਹੋ ਗਈ ਹੈ। ਵੀਡੀਓ 'ਚ ਭਾਰਤੀ ਗੋਲਾ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਉਧਰ ਗੋਲਾ ਵੱਖਰੇ-ਵੱਖਰੇ ਐਕਸਪ੍ਰੈਸ਼ਨ ਦਿੰਦੇ ਨਜ਼ਰ ਆ ਰਹੇ ਹਨ।


ਵੀਡੀਓ 'ਚ ਭਾਰਤੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ ਉਨ੍ਹਾਂ ਦਾ ਕਿਊਟ ਜਿਹਾ ਪੁੱਤਰ ਕੀ ਚਾਹੁੰਦਾ ਹੈ। ਵੀਡੀਓ 'ਚ ਭਾਰਤੀ ਗੋਲਾ ਨੂੰ ਪੁੱਛਦੀ ਹੈ-ਕੀ ਬੋਲ ਰਹੇ ਹੋ ਬੇਟਾ, ਨਾ ਤੁਸੀਂ ਰੋ ਰਹੇ ਹੋ, ਨਾ ਹੱਸ ਰਹੇ ਹੋ, ਚਾਹੁੰਦੇ ਕੀ ਹੋ'। ਗੋਲਾ ਵੀਡੀਓ 'ਚ ਕਿਊਟ ਲੱਗ ਰਿਹਾ ਹੈ। 


ਭਾਰਤੀ ਅਤੇ ਹਰਸ਼ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਰਹਿੰਦੇ ਹਨ। ਭਾਰਤੀ ਅਤੇ ਹਰਸ਼ ਦਾ ਯੂਟਿਊਬ ਚੈਨਲ ਵੀ ਹੈ। ਲਾਈਫ ਆਫ ਲਿੰਬਾਚਿਆ ਜਿਸ 'ਚ ਉਹ ਆਪਣੀ ਡੇਲੀ ਰੂਟੀਨ ਬਾਰੇ ਪ੍ਰਸ਼ੰਸਕਾਂ ਨੂੰ ਦੱਸਦੇ ਹਨ ਅਤੇ ਪੁੱਤਰ ਗੋਲਾ ਦੀ ਝਲਕ ਵੀ ਦਿਖਾਉਂਦੇ ਹਨ। 


author

Aarti dhillon

Content Editor

Related News