ਮਹਾਰਾਸ਼ਟਰ ਦੇ ਸੀ.ਐੱਮ. ਨੂੰ ਵਿਆਹ ਦਾ ਸੱਦਾ ਦੇਣ ਪੁੱਜਿਆ ਅੰਬਾਨੀ ਪਰਿਵਾਰ

Wednesday, Jun 26, 2024 - 03:25 PM (IST)

ਮਹਾਰਾਸ਼ਟਰ ਦੇ ਸੀ.ਐੱਮ. ਨੂੰ ਵਿਆਹ ਦਾ ਸੱਦਾ ਦੇਣ ਪੁੱਜਿਆ ਅੰਬਾਨੀ ਪਰਿਵਾਰ

ਮੁੰਬਈ-  ਦੇਸ਼ ਦੇ ਮਸ਼ਹੂਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਜਲਦ ਹੀ ਬੈਂਡ ਬਾਜਾ ਬਾਰਾਤ ਨਿਕਲੇਗੀ। ਮੁਕੇਸ਼ ਦਾ ਛੋਟਾ ਬੇਟਾ ਅਨੰਤ ਅੰਬਾਨੀ 12 ਜੁਲਾਈ ਨੂੰ ਮੰਗੇਤਰ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਇਸ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਵਿਆਹ ਦੇ ਕਾਰਡ ਵੰਡਣੇ ਸ਼ੁਰੂ ਹੋ ਗਏ ਹਨ। ਹਾਲ ਹੀ 'ਚ ਅੰਬਾਨੀ ਪਰਿਵਾਰ ਮਹਾਰਾਸ਼ਟਰ ਦੇ ਸੀ.ਐੱਮ. ਨੂੰ ਵਿਆਹ ਲਈ ਸੱਦਾ ਦੇਣ ਗਿਆ। ਕਾਰੋਬਾਰੀ ਮੁਕੇਸ਼ ਅੰਬਾਨੀ ਆਪਣੇ ਬੇਟੇ ਅਨੰਤ ਅੰਬਾਨੀ ਅਤੇ ਦੁਲਹਨ ਰਾਧਿਕਾ ਮਰਚੈਂਟ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਘਰ ਪੁੱਜੇ।

 

ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੁਕੇਸ਼ ਅੰਬਾਨੀ ਫੁੱਲਾਂ ਦਾ ਗੁਲਦਸਤਾ ਦੇ ਕੇ ਏਕਨਾਥ ਸ਼ਿੰਦੇ ਨੂੰ ਵਿਆਹ ਲਈ ਸੱਦਾ ਦੇ ਰਹੇ ਹਨ। ਇਸ ਤੋਂ ਬਾਅਦ ਅੰਬਾਨੀ ਦੀ ਹੋਣ ਵਾਲੀ ਨੂੰਹ ਨੂੰ ਵੀ ਸੀ.ਐਮ. ਵੱਲੋਂ ਤੋਹਫ਼ਾ ਦਿੱਤਾ ਗਿਆ। ਇਸ ਦੌਰਾਨ ਅਨੰਤ ਦੀ ਮੰਗੇਤਰ ਰਾਧਿਕਾ ਮਰਚੈਂਟ ਗੁਲਾਬੀ ਸੂਟ ਅਤੇ ਪੀਲੇ ਰੰਗ ਦੇ ਦੁਪੱਟੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ- ਟੀ.ਵੀ. ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਇਕ ਵਾਰ ਮੁੜ ਭੜਕੀ ਅਰਮਾਨ ਮਲਿਕ 'ਤੇ, ਕਿਹਾ ਇਹ

ਬੀਤੇ ਦਿਨ ਮੁਕੇਸ਼ ਅੰਬਾਨੀ ਆਪਣੇ ਬੇਟੇ ਅਨੰਤ ਦੇ ਵਿਆਹ ਦਾ ਸੱਦਾ ਦੇਣ ਲਈ ਅਦਾਕਾਰਾ ਅਜੇ ਦੇਵਗਨ ਦੇ ਘਰ ਪਹੁੰਚੇ ਸਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਸਿਨੇਮਾ ਅਤੇ ਰਾਜਨੀਤੀ ਦੀ ਦੁਨੀਆ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ 12 ਜੁਲਾਈ 2024 ਨੂੰ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News