'ਕਲਾਸ ਆਫ਼ 83' ਦਾ ਟਰੇਲਰ ਰਿਲੀਜ਼, ਦਮਦਾਰ ਅੰਦਾਜ਼ 'ਚ ਦਿਸੇ ਬੌਬੀ ਦਿਓਲ (ਵੀਡੀਓ)
Saturday, Aug 08, 2020 - 11:32 AM (IST)

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਬੌਬੀ ਦਿਓਲ ਦੀ ਫ਼ਿਲਮ 'ਕਲਾਸ ਆਫ਼ 83' ਦਾ ਟਰੇਲਰ ਲਾਂਚ ਹੋ ਚੁੱਕਿਆ ਹੈ। ਇਸ ਫ਼ਿਲਮ 'ਚ ਬੌਬੀ ਦਿਓਲ ਇੱਕ ਪੁਲਸ ਅਧਿਕਾਰੀ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਟਰੇਲਰ ਸਸਪੈਂਸ ਅਤੇ ਥ੍ਰੀਲਰ ਦੇ ਨਾਲ ਭਰਪੂਰ ਹੈ।
ਟਰੇਲਰ ਦੀ ਵੀਡੀਓ :-
ਦੱਸ ਦਈਏ ਕਿ ਬੌਬੀ ਦਿਓਲ ਦੀ ਇਹ ਪਹਿਲੀ ਡਿਜ਼ੀਟਲ ਫ਼ਿਲਮ ਹੈ। ਫ਼ਿਲਮ ਦਾ ਟਰੇਲਰ ਕਾਫ਼ੀ ਦਮਦਾਰ ਹੈ। ਪੁਲਸ ਦੀ ਵਰਦੀ ਦਾ ਬੌਬੀ ਦਿਓਲ ਦਾ ਲੁੱਕ ਕਾਫ਼ੀ ਰੋਹਬਦਾਰ ਹੈ। ਇਸ ਫ਼ਿਲਮ 'ਚ ਉਹ ਪੁਲਸ ਅਧਿਕਾਰੀ ਦੀ ਭੂਮਿਕਾ 'ਚ ਹਨ, ਜਿਸ ਨੂੰ ਬਾਅਦ 'ਚ ਨਾਸਿਕ ਪੁਲਸ ਅਕਾਦਮੀ 'ਚ ਇੰਸਟ੍ਰਕਟਰ ਬਣਾਇਆ ਜਾਂਦਾ ਹੈ। ਇਹ ਇੱਕ ਸੱਚੀ ਘਟਨਾ 'ਤੇ ਅਧਾਰਿਤ ਫ਼ਿਲਮ ਹੈ, ਜਿਸ 'ਚ ਸਿਸਟਮ ਨੂੰ ਵਿਖਾਇਆ ਜਾਂਦਾ ਹੈ ਕਿ ਕਿਵੇਂ ਇੱਕ ਇਮਾਨਦਾਰ ਅਤੇ ਕਾਬਿਲ ਅਧਿਕਾਰੀ ਨੂੰ ਅਸਫ਼ਲ ਕਰਾਰ ਦੇ ਦਿੱਤਾ ਜਾਂਦਾ ਹੈ। ਕਈ ਵਾਰ ਆਦੇਸ਼ਾਂ ਦਾ ਪਾਲਣ ਕਰਨ ਲਈ ਕਨੂੰਨ ਅਤੇ ਨਿਯਮਾਂ ਦਾ ਤਿਆਗ ਕਰਨਾ ਪੈਂਦਾ ਹੈ।