ਸਾਬਕਾ ਪਤੀ ਰਿਚਰਡ ਗੇਰੇ ਅਤੇ ਮੈਂ ਕਦੇ ਦੋਸਤ ਨਹੀਂ ਰਹੇ : ਸਿੰਡੀ ਕ੍ਰਾਫੋਰਡ
Wednesday, Feb 10, 2016 - 12:58 PM (IST)

ਨਿਊਯਾਰਕ : ਸਿੰਡੀ ਕ੍ਰਾਫੋਰਡ ਦੇ ਸਾਬਕਾ ਪਤੀ ਰਿਚਰਡ ਗੇਰੇ ਅੱਜਕਲ ਉਨ੍ਹਾਂ ਲਈ ਇਕ ਅਜਨਬੀ ਵਾਂਗ ਹਨ। ਹਾਲੀਵੁੱਡ ਸਟਾਰ ਰਿਚਰਡ ਨਾਲ ਸੁਪਰ ਮਾਡਲ ਸਿੰਡੀ (49) ਦਾ ਵਿਆਹ ਸਾਲ 1991 ਤੋਂ 1995 ਤੱਕ ਰਿਹਾ। ਦੋਹਾਂ ਦੀ ਉਮਰ ਵਿਚਲਾ ਫਰਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਿਆ। ਜਦੋਂ ਸਿੰਡੀ ਨੇ 42 ਸਾਲਾ ਰਿਚਰਡ ਨਾਲ ਵਿਆਹ ਕੀਤਾ ਸੀ, ਉਸ ਵੇਲੇ ਉਨ੍ਹਾਂ ਦੀ ਆਪਣੀ ਉਮਰ ਸਿਰਫ 26 ਸਾਲ ਸੀ।
ਸਿੰਡੀ ਨੇ ਕਿਹਾ, ''''ਅਸੀਂ ਦੋਸਤਾਨਾ ਹਾਂ ਪਰ ਮੈਨੂੰ ਲੱਗਦੈ ਕਿ ਹੁਣ ਉਹ ਦੁਬਾਰਾ ''ਰਿਚਰਡ ਗੇਰੇ'' ਹੋ ਗਏ ਹਨ। ਇਕ ਅਜਨਬੀ ਵਾਂਗ ਕਿਉਂਕਿ ਅਸੀਂ ਵਾਕਈ ਇਕ-ਦੂਜੇ ਨੂੰ ਬਹੁਤਾ ਨਹੀਂ ਮਿਲਦੇ।''''
ਸਿੰਡੀ ਨੇ ਕਿਹਾ, ''''ਮੈਨੂੰ ਲੱਗਦੈ ਕਿ ਸਾਡੇ ਰਿਸ਼ਤੇ ''ਚ ਸਮੱੱਸਿਆ ਦਾ ਇਕ ਪਹਿਲੂ ਇਹ ਸੀ ਕਿ ਅਸੀਂ ਬਹੁਤ ਕੁਝ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਦੋਸਤ ਵੀ ਸੀ ਕਿਉਂਕਿ ਮੈਂ ਜਵਾਨ ਸੀ ਅਤੇ ਉਹ ਰਿਚਰਡ ਗੇਰੇ ਸਨ। ਫਿਰ ਮੈਂ ਵੱਡੀ ਹੋਣ ਲੱਗੀ। ਮੇਰੀ ਸ਼ਖਸੀਅਤ ਦਾ ਵਿਕਾਸ ਹੋਣ ਲੱਗਾ। ਇਕ ਵਾਰ ਜਦੋਂ ਤੁਸੀਂ ਕਿਸੇ ਰਿਸ਼ਤੇ ''ਚ ਬੱਝ ਜਾਂਦੇ ਹੋ ਤਾਂ ਉਸ ਦੀ ਪ੍ਰਕਿਰਤੀ ਨੂੰ ਬਦਲ ਸਕਣਾ ਔਖਾ ਹੁੰਦਾ ਹੈ।''''