ਸ਼ਿਲਪਾ ਸ਼ੈੱਟੀ ਮੁੜ ਆਈ ਲੋਕਾਂ ਦੇ ਦਿਲ ਚੋਰੀ ਕਰਨ, ਟੀਜ਼ਰ ਦੇਖ ਵੱਧ ਜਾਵੇਗੀ ਧੜਕਨ

Monday, Jul 05, 2021 - 04:55 PM (IST)

ਸ਼ਿਲਪਾ ਸ਼ੈੱਟੀ ਮੁੜ ਆਈ ਲੋਕਾਂ ਦੇ ਦਿਲ ਚੋਰੀ ਕਰਨ, ਟੀਜ਼ਰ ਦੇਖ ਵੱਧ ਜਾਵੇਗੀ ਧੜਕਨ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਤੇ ਸ਼ਿਲਪਾ ਸ਼ੈੱਟੀ ਦੇ ਸਭ ਤੋਂ ਹਿੱਟ ਗੀਤ ‘ਚੁਰਾ ਕੇ ਦਿਲ ਮੇਰਾ’ 27 ਸਾਲਾਂ ਬਾਅਦ ਇਕ ਵਾਰ ਮੁੜ ਰੀਕ੍ਰਿਏਸ਼ਨ ਦੇ ਨਾਲ ਰਿਲੀਜ਼ ਲਈ ਤਿਆਰ ਹੈ। ਦਰਸ਼ਕਾਂ ਨੂੰ ਖੁਸ਼ ਕਰਦਿਆਂ ‘ਹੰਗਾਮਾ 2’ ਦੇ ਨਿਰਮਾਤਾਵਾਂ ਨੇ ‘ਚੁਰਾ ਕੇ ਦਿਲ ਮੇਰਾ 2.0’ ਦਾ ਟੀਜ਼ਰ ਇੰਟਰਨੈੱਟ ’ਤੇ ਜਾਰੀ ਕਰ ਦਿੱਤਾ ਹੈ। ਦਰਸ਼ਕਾਂ ਨੂੰ 90 ਦੇ ਦਹਾਕੇ ’ਚ ਲਿਜਾਂਦੇ ਹੋਏ ਇਸ ਦੇ ਟੀਜ਼ਰ ਨੇ ਬਾਲੀਵੁੱਡ ਪ੍ਰੇਮੀਆਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਮਿਜ਼ਾਨ ਤੇ ਸ਼ਿਲਪਾ ਨੇ ਇਕ ਮਜ਼ੇਦਾਰ ਟਵਿਟਰ ਮਜ਼ਾਕ ਜ਼ਰੀਏ ਟੀਜ਼ਰ ਲਾਂਚ ਕੀਤਾ, ਜਿਥੇ ਮਿਜ਼ਾਨ ਨੇ ਸ਼ਿਲਪਾ ’ਤੇ ਕੁਝ ਚੋਰੀ ਕਰਨ ਦਾ ਦੋਸ਼ ਲਗਾਇਆ, ਸ਼ਿਲਪਾ ਨੇ ਜਵਾਬਾਂ ਦੀ ਲੜੀ ਦੇ ਨਾਲ ਜਵਾਬ ਦਿੱਤਾ ਤੇ ਅਖੀਰ ’ਚ ਖ਼ੁਲਾਸਾ ਹੋਇਆ ਕਿ ਸ਼ਿਲਪਾ ਨੇ ਮਿਜ਼ਾਨ ਦਾ ਦਿਲ ਚੁਰਾਇਆ ਹੈ। ਟੀਜ਼ਰ ਦੇ ਖ਼ੁਲਾਸੇ ਤੋਂ ਬਾਅਦ ਇਹ ਮਜ਼ੇਦਾਰ ਮਜ਼ਾਕ ਖ਼ਤਮ ਹੋ ਗਿਆ।

ਮਿਜ਼ਾਨ ਜ਼ਾਫਰੀ ਅਦਾਕਾਰ ਜਾਵੇਦ ਜ਼ਾਫਰੀ ਦੇ ਬੇਟੇ ਹਨ ਤੇ ਹਾਲ ਹੀ ’ਚ ਉਹ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨਾਲ ਲਿੰਕਅੱਪ ਦੀ ਚਰਚਾ ਨੂੰ ਲੈ ਕੇ ਖ਼ਬਰਾਂ ’ਚ ਸਨ। ਮੰਨਿਆ ਜਾਂਦਾ ਹੈ ਕਿ ਇਹ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਤੇ ਇੰਸਟਾਗ੍ਰਾਮ ’ਤੇ ਪੋਸਟ ਲਾਈਕ ਕਰਦੇ ਰਹਿੰਦੇ ਹਨ।

ਇਹ ਦਿਲਚਸਪ ਹੈ ਕਿ ਸ਼ਿਲਪਾ ਸ਼ੈੱਟੀ ਇਕੋ-ਇਕ ਅਜਿਹੀ ਅਦਾਕਾਰਾ ਹੈ, ਜੋ ਆਪਣੇ ਚਾਰਬਸਟਰ ਗਾਣੇ ਦੇ ਰੀਮੇਕ ਦਾ ਹਿੱਸਾ ਰਹੀ ਹੈ। ਮਿਜ਼ਾਨ, ਸ਼ਿਲਪਾ ਸ਼ੈੱਟੀ, ਪਰੇਸ਼ ਰਾਵਲ ਤੇ ਪ੍ਰਣਿਤਾ ਸੁਭਾਸ਼ ਸਟਾਰਰ 2003 ਦੀ ਬਲਾਕਬਸਟਰ ‘ਹੰਗਾਮਾ’ ਦੀ ਅਗਲੀ ਲੜੀ ਦਾ ਪ੍ਰੀਮੀਅਰ 23 ਜੁਲਾਈ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਹੋਵੇਗਾ।

ਪ੍ਰਿਅਦਰਸ਼ਨ ਵਲੋਂ ਨਿਰਦੇਸ਼ਿਤ ਵੀਨਸ ਰਿਕਾਰਡਜ਼ ਤੇ ਟੇਪ ਐੱਲ. ਐੱਲ. ਪੀ. ਦੀ ਫ਼ਿਲਮ ‘ਹੰਗਾਮਾ 2’ ਹੈ। ਰਤਨ ਜੈਨ, ਗਣੇਸ਼ ਜੈਨ, ਚੇਤਨ ਜੈਨ ਤੇ ਅਰਮਾਨ ਵੈਂਚਰਜ਼ ਵਲੋਂ ਬਣਾਈ ਇਸ ਫ਼ਿਲਮ ’ਚ  ਆਸ਼ੂਤੋਸ਼ ਰਾਣਾ, ਮਨੋਜ ਜੋਸ਼ੀ, ਰਾਜਪਾਲ ਯਾਦਵ, ਜੌਨੀ ਲੀਵਰ ਤੇ ਟੀਕੂ ਤਲਸਾਨੀਆ ਵੀ ਪ੍ਰਮੁੱਖ ਭੂਮਿਕਾਵਾਂ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News