‘ਚੁੰਮ ਚੁੰਮ ਰੱਖਿਆ’ ਗੀਤ ਜ਼ਿੰਦਗੀ ਭਰ ਦੇ ਰਿਸ਼ਤੇ ਨੂੰ ਗੁਆਉਣ ਦੇ ਦਰਦ ਬਾਰੇ ਹੈ : ਬੀ ਪਰਾਕ

10/27/2022 3:55:47 PM

ਚੰਡੀਗੜ੍ਹ (ਬਿਊਰੋ)– ਗਾਇਕ ਤੇ ਸੰਗੀਤ ਨਿਰਦੇਸ਼ਕ ਬੀ ਪਰਾਕ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਤੇ ਅਜੋਕੇ ਸਮੇਂ ’ਚ ਉਨ੍ਹਾਂ ਦੀ ਲਗਭਗ ਹਰ ਰਚਨਾ ਯਕੀਨੀ ਤੌਰ ’ਤੇ ਦਿਲ ਜਿੱਤ ਰਹੀ ਹੈ। ਨੈਸ਼ਨਲ ਫ਼ਿਲਮ ਐਵਾਰਡ ਤੇ ਦੋ ਫ਼ਿਲਮਫੇਅਰ ਐਵਾਰਡ ਦੇ ਨਾਲ ਪ੍ਰਸਿੱਧੀ ਪ੍ਰਾਪਤ ਸੰਗੀਤਕਾਰ ਨੇ ਹੁਣ ਐਮੀ ਵਿਰਕ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਓਏ ਮੱਖਣਾ’ ਨੂੰ ਆਪਣੀ ਪ੍ਰਤਿਭਾ ਦਿੱਤੀ ਹੈ। ਯੂਡਲੀ ਪ੍ਰੋਡਕਸ਼ਨ ਨੇ ਪਹਿਲਾਂ ਹੀ ਫ਼ਿਲਮ ਦੇ ਆਲੇ-ਦੁਆਲੇ ਬਹੁਤ ਉਤਸ਼ਾਹ ਪੈਦਾ ਕੀਤਾ ਹੈ ਤੇ ਹੁਣ ਬੀ ਪਰਾਕ ਦਾ ਗੀਤ ‘ਚੁੰਮ ਚੁੰਮ ਰੱਖਿਆ’ ਆਪਣੇ ਦਿਲਕਸ਼ ਬੋਲਾਂ ਤੇ ਪੇਸ਼ਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਚ ਖਿੱਚ ਪਾ ਰਿਹਾ ਹੈ।

ਬੀ ਪਰਾਕ ਅੱਗੇ ਕਹਿੰਦੇ ਹਨ, ‘‘ਗੀਤ ‘ਚੁੰਮ ਚੁੰਮ ਰੱਖਿਆ’ ਜ਼ਿੰਦਗੀ ਭਰ ਦਾ ਰਿਸ਼ਤਾ ਗੁਆਉਣ ਦੇ ਦਰਦ ਬਾਰੇ ਹੈ ਤੇ ਐਮੀ ਵਿਰਕ ਤੇ ਗੁੱਗੂ ਗਿੱਲ ਵਲੋਂ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਇਹ ਗੀਤ ਉਸ ਸਥਿਤੀ ਨੂੰ ਦਰਸਾਉਂਦਾ ਹੈ ਜਦੋਂ ਤੁਹਾਡੇ ਬਹੁਤ ਪਿਆਰੇ ਕਿਸੇ ਨੂੰ ਤੁਸੀਂ ਯਾਦ ਕਰਦੇ ਹੋ। ਇਹ ਗਲਤਫਹਿਮੀਆਂ ਤੇ ਕਿਸੇ ਨੂੰ ਗੁਆਉਣ ਦੇ ਤਜਰਬੇ ਬਾਰੇ ਵੀ ਹੈ, ਉਹ ਭਾਵਨਾ ਜਿਸ ਦਾ ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਸਮੇਂ ਅਨੁਭਵ ਕੀਤਾ ਹੈ। ਮੈਨੂੰ ਲੱਗਦਾ ਹੈ, ਜੋ ਵੀ ਗੀਤ ਸੁਣੇਗਾ, ਉਹ ਇਸ ਨਾਲ ਜੁੜ ਜਾਵੇਗਾ।’’

ਇਹ ਖ਼ਬਰ ਵੀ ਪੜ੍ਹੋ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ

‘ਕੇਸਰੀ’ ਤੇ ‘ਗੁੱਡ ਨਿਊਜ਼’ ਵਰਗੀਆਂ ਹਿੱਟ ਫ਼ਿਲਮਾਂ ਦੇ ਨਾਲ ਪੂਰੇ ਭਾਰਤ ’ਚ ਧਮਾਲ ਮਚਾਉਣ ਵਾਲੇ ਇਸ ਗਾਇਕ ਦਾ ਕਹਿਣਾ ਹੈ ਕਿ ਗੌਰਵ ਕਾਰਤਿਕ ਦੇ ਜ਼ਬਰਦਸਤ ਸੰਗੀਤ ਤੇ ਕੀਰਤ ਗਿੱਲ ਦੇ ਬੋਲਾਂ ਨੇ ਉਸ ਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਣ ਦੇ ਯੋਗ ਬਣਾਇਆ ਤੇ ਕਿਹਾ, ‘‘ਮੈਂ ਵੀ ਸੋਚਦਾ ਹਾਂ, ਐਮੀ ਤੇ ਗੁੱਗੂ ਗਿੱਲ ਦੇ ਪ੍ਰਦਰਸ਼ਨ ਨੇ ਗੀਤ ਨੂੰ ਇਕ ਹੋਰ ਉੱਚੇ ਪੱਧਰ ’ਤੇ ਲੈ ਆਉਂਦਾ ਹੈ ਤੇ ਮੈਂ ਫ਼ਿਲਮ ਦੀ ਰਿਲੀਜ਼ ਦੀ ਉਡੀਕ ਕਰ ਰਿਹਾ ਹਾਂ।’’

ਸੁਪਰਸਟਾਰ ਐਮੀ ਵਿਰਕ ਦਾ ਕਹਿਣਾ ਹੈ, ‘‘ਗਾਣਾ ਬਹੁਤ ਵਧੀਆ ਗਾਇਆ ਗਿਆ ਹੈ, ਜਿਸ ਨੇ ਸਾਨੂੰ ਅਦਾਕਾਰਾਂ ਤੇ ਸਾਰੇ ਕਲਾਕਾਰਾਂ ਨੂੰ ਇਸ ਨਾਲ ਇਨਸਾਫ ਕਰਨ ਲਈ ਪ੍ਰੇਰਿਤ ਕੀਤਾ ਹੈ। ਗੀਤ ਲਿਖਣਾ ਸੌਖਾ ਨਹੀਂ ਹੈ, ਜੋ ਆਉਣ ਵਾਲੇ ਸਾਲਾਂ ਤੱਕ ਯਾਦ ਰਹੇਗਾ ਪਰ ‘ਚੁੰਮ ਚੁੰਮ ਰੱਖਿਆ’ ਮੇਰਾ ਮੰਨਣਾ ਹੈ ਕਿ ਗੀਤ ਲੋਕਾਂ ਦੀ ਪਲੇਅਲਿਸਟ ਦਾ ਹਿੱਸਾ ਬਣਨ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਪਿਆਰਿਆਂ ਦੀ ਯਾਦ ਦਿਵਾਉਣ ਦੀ ਸਮਰੱਥਾ ਰੱਖਦਾ ਹੈ।’’

‘ਓਏ ਮੱਖਣਾ’ ’ਚ ਤਾਨੀਆ, ਸਿੱਧੀਕਾ ਸ਼ਰਮਾ ਤੇ ਗੁੱਗੂ ਗਿੱਲ ਵੀ ਮੁੱਖ ਭੂਮਿਕਾਵਾਂ ’ਚ ਹਨ। ਇਹ ਫ਼ਿਲਮ 4 ਨਵੰਬਰ, 2022 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

‘ਚੁੰਮ ਚੁੰਮ ਰੱਖਿਆ’ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ ਤੇ ਸਾਰੀਆਂ ਸਟ੍ਰੀਮਿੰਗ ਐਪਸ ’ਤੇ ਰਿਲੀਜ਼ ਹੋ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News