ਚਿਤਰਾਂਗਦਾ ਸਿੰਘ ''ਬੈਟਲ ਆਫ ਗਲਵਾਨ'' ''ਚ ਪਹਿਲੀ ਵਾਰ ਸਲਮਾਨ ਖਾਨ ਨਾਲ ਸਕ੍ਰੀਨ ਕਰੇਗੀ ਸਾਂਝੀ
Thursday, Jul 10, 2025 - 02:14 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ ਫਿਲਮ 'ਬੈਟਲ ਆਫ ਗਲਵਾਨ' ਵਿਚ ਸਲਮਾਨ ਖਾਨ ਨਾਲ ਪਹਿਲੀ ਵਾਲ ਸਕਰੀਨ ਸਾਂਝੀ ਕਰੇਗੀ। ਨਿਰਦੇਸ਼ਕ ਅਪੂਰਨ ਲਾਖੀਆ ਨੇ ਦੱਸਿਆ ਹੈ ਕਿ ਵਾਰ ਡਰਾਮਾ ਫਿਲਮ 'ਬੈਟਲ ਆਫ ਗਲਵਾਨ' ਵਿਚ ਚਿਤਰਾਂਗਦਾ ਸਿੰਘ ਨੂੰ ਸਲਮਾਨ ਖਾਨ ਦੇ ਉਲਟ ਫੀਮੇਲ ਲੀਡ ਦੇ ਤੌਰ 'ਤੇ ਕਾਸਟ ਕੀਤਾ ਗਿਆ ਹੈ। ਅਪੂਰਵ ਲਾਖੀਆ ਨੇ ਕਿਹਾ, ਚਿਤਰਾਂਗਦਾ ਸਿੰਘ ਦੀ ਪ੍ਰਤਿਭਾ ਅਤੇ ਸਕਰੀਨ ਮੌਜੂਦਗੀ ਇਸ ਕਿਰਦਾਰ ਲਈ ਇਕਦਮ ਪਰਫੈਕਟ ਹੈ। ਉਨ੍ਹਾਂ ਕਿਹਾ, ਮੈਂ ਹਮੇਸ਼ਾ ਤੋਂ ਚਿਤਰਾਂਗਦਾ ਨਾਲ ਕੰਮ ਕਰਨਾ ਚਾਹੁੰਦਾ ਸੀ, ਖਾਸ ਕਰਕੇ ਜਦੋਂ ਮੈਂ ਉਨ੍ਹਾਂ ਨੂੰ 'ਹਜ਼ਾਰੋਂ ਖਾਹਿਸ਼ੇ ਐਸੀ' ਅਤੇ 'ਬੌਬ ਬਿਸਵਾਸ' ਵਿਚ ਦੇਖਿਆ।
ਸਾਨੂੰ ਬਹੁਤ ਖੁਸ਼ੀ ਹੈ ਕਿ ਉਹ 'ਬੈਟਲ ਆਫ ਗਲਵਾਨ' ਦੀ ਕਾਸਟ ਦਾ ਹਿੱਸ ਬਣ ਰਹੀ ਹੈ। ਉਹ ਆਪਣੇ ਕਿਰਦਾਰ ਵਿਚ ਇਕ ਅਨੋਖਾ ਸੁਮੇਲ ਲੈ ਕੇ ਆਉਂਦੀ ਹੈ। ਇਕ ਪਾਸੇ ਨਾਰੀ ਪੱਖ ਅਤੇ ਦੂਜੇ ਪਾਸੇ ਮਜ਼ਬੂਤੀ, ਜੋ ਸਲਮਾਨ ਸਰ ਦੀ ਗੰਭੀਰ ਪਰ ਸ਼ਾਂਤ ਸਖਸ਼ੀਅਤ ਨਾਲ ਇਕ ਵਧੀਆ ਤਾਲਮੇਲ ਬਿਠਾਏਗੀ। ਪ੍ਰੋਜੈਕਟ ਨਾਲ ਜੁੜੇ ਸੂਤਰਾਂ ਮੁਤਾਬਕ ਅਪੂਰਵ ਲਾਖੀਆ ਅਜਿਹੇ ਚਿਹਰੇ ਦੀ ਭਾਲ ਵਿਚ ਸਨ, ਜੋ ਸੰਘਰਸ਼, ਭਾਵਨਾਵਾਂ ਅਤੇ ਨਰਮੀ ਨੂੰ ਇਕੱਠੇ ਬਾਖੂਬੀ ਦਿਖਾ ਸਕੇ ਅਤੇ ਚਿਤਰਾਂਗਦਾ ਸਿੰਘ ਨੇ ਇਨ੍ਹਾਂ ਸਾਰੀਆਂ ਖੂਬੀਆਂ ਨੂੰ ਬਿਨਾਂ ਕਿਸੇ ਮੁਸ਼ਕਲ ਤੋਂ ਪੇਸ਼ ਕੀਤਾ। ਲਾਖੀਆ ਉਦੋਂ ਜ਼ਿਆਦਾ ਪ੍ਰਭਾਵਿਤ ਹੋਏ ਜਦੋਂ ਉਨ੍ਹਾਂ ਨੇ ਇੰਡੀਆ ਗੇਟ 'ਤੇ ਖਿਚਵਾਈਆਂ ਗਈਆਂ ਚਿਤਰਾਂਗਦਾ ਦੀਆਂ ਕੁੱਝ ਤਸਵੀਰਾਂ ਦੇਖੀਆਂ।