ਫਿਲਮ ''ਛਾਵਾ'' ਦੀ ਰਿਲੀਜ਼ ਤੋਂ ਪਹਿਲਾਂ ਇਸ ਮੰਦਰ ਪੁੱਜੇ ਵਿੱਕੀ ਕੌਸ਼ਲ, ਲਿਆ ਆਸ਼ੀਰਵਾਦ
Friday, Feb 07, 2025 - 09:27 AM (IST)
ਮੁੰਬਈ- ਅਦਾਕਾਰ ਵਿੱਕੀ ਕੌਸ਼ਲ ਦੀ ਫਿਲਮ 'ਛਾਵਾ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਅਦਾਕਾਰ ਨੇ ਵੀਰਵਾਰ ਨੂੰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿੱਚ ਸਥਿਤ ਬਾਰਾਂ ਜਯੋਤੀਲਿੰਗਾਂ 'ਚੋਂ ਇੱਕ ਘ੍ਰਿਸ਼ਨੇਸ਼ਵਰ ਮੰਦਰ ਦਾ ਦੌਰਾ ਕੀਤਾ ਅਤੇ ਫਿਲਮ ਦੀ ਸਫਲਤਾ ਲਈ ਆਸ਼ੀਰਵਾਦ ਮੰਗਿਆ।
ਇਹ ਵੀ ਪੜ੍ਹੋ-ਗਾਇਕ ਉਦਿਤ ਨਾਰਾਇਣ ਦਾ ਇਕ ਹੋਰ ਕਿਸਿੰਗ ਵੀਡੀਓ ਵਾਇਰਲ
'ਛਾਵਾ' ਦੀ ਰਿਲੀਜ਼ ਤਾਰੀਖ਼
14 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫਿਲਮ 'ਛਾਵਾ' ਦੇ ਪ੍ਰਚਾਰ ਲਈ ਰਵਾਨਾ ਹੋਣ ਤੋਂ ਪਹਿਲਾਂ, ਅਦਾਕਾਰ ਨੇ ਛਤਰਪਤੀ ਸੰਭਾਜੀਨਗਰ 'ਚ ਸ਼੍ਰੀ ਘ੍ਰਿਸ਼ਨੇਸ਼ਵਰ ਜਯੋਤੀਲਿੰਗਾਂ ਦਾ ਦੌਰਾ ਕੀਤਾ ਅਤੇ ਭਗਵਾਨ ਸ਼ਿਵ ਦੀ ਸ਼ਕਤੀ ਨੂੰ ਮੱਥਾ ਟੇਕਿਆ ਅਤੇ ਇਸ ਦੀ ਸਫਲਤਾ ਲਈ ਅਸ਼ੀਰਵਾਦ ਮੰਗਿਆ। ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ਵਿੱਚ, ਵਿੱਕੀ ਕੌਸ਼ਲ ਮੰਦਰ ਦੇ ਪੁਜਾਰੀਆਂ ਦੀ ਅਗਵਾਈ ਹੇਠ ਪੂਜਾ ਕਰਦੇ ਦਿਖਾਈ ਦੇ ਰਹੇ ਸਨ। ਅਦਾਕਾਰ ਨੇ ਚਿੱਟੇ ਪਜਾਮੇ ਦੇ ਨਾਲ ਮਹਿਰੂਨ ਕੁੜਤਾ ਪਾਇਆ ਹੋਇਆ ਸੀ। ਉੱਥੇ, ਮੰਦਰ ਦੇ ਗਰਭ ਗ੍ਰਹਿ ਵਿੱਚ, ਉਸਨੇ ਪਜਾਮੇ ਦੇ ਨਾਲ ਪਟਕਾ ਜਾਂ ਅੰਗਵਸਤਰਮ ਪਹਿਨਿਆ ਹੋਇਆ ਸੀ। ਉਸਨੇ ਆਪਣੇ ਮੱਥੇ 'ਤੇ ਪੀਲੇ ਰੰਗ ਦਾ ਤ੍ਰਿਪੁੰਡ ਵੀ ਲਗਾਇਆ ਹੋਇਆ ਸੀ।
ਲਕਸ਼ਮਣ ਉਤੇਕਰ ਦੁਆਰਾ ਨਿਰਦੇਸ਼ਤ, 'ਛਾਵਾ' 'ਚ ਵਿੱਕੀ ਕੌਸ਼ਲ ਅਤੇ ਰਸ਼ਮੀਕਾ ਮੰਡਾਨਾ ਮੁੱਖ ਭੂਮਿਕਾਵਾਂ 'ਚ ਹਨ। ਇਸ ਫਿਲਮ 'ਚ ਵਿੱਕੀ ਕੌਸ਼ਲ ਛਤਰਪਤੀ ਸੰਭਾਜੀ ਮਹਾਰਾਜ ਦੀ ਭੂਮਿਕਾ 'ਚ ਅਤੇ ਰਸ਼ਮਿਕਾ ਮੰਡਾਨਾ ਮਹਾਰਾਣੀ ਯੇਸੂਬਾਈ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਅਕਸ਼ੈ ਖੰਨਾ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e