ਚੇਤਨ ਭਗਤ ਨੂੰ ਸਟੈਂਡਅੱਪ ਕਾਮੇਡੀ ’ਚ ਹੱਥ ਅਜ਼ਮਾਉਂਦੇ ਦੇਖ ਪ੍ਰਸ਼ੰਸਕ ਹੋਏ ਖੁਸ਼!

Tuesday, Oct 19, 2021 - 01:54 PM (IST)

ਚੇਤਨ ਭਗਤ ਨੂੰ ਸਟੈਂਡਅੱਪ ਕਾਮੇਡੀ ’ਚ ਹੱਥ ਅਜ਼ਮਾਉਂਦੇ ਦੇਖ ਪ੍ਰਸ਼ੰਸਕ ਹੋਏ ਖੁਸ਼!

ਮੁੰਬਈ (ਬਿਊਰੋ)– ‘ਵਨ ਮਾਈਕ ਸਟੈਂਡ ਸੀਜ਼ਨ 2’ ’ਚ ਦਰਸ਼ਕ ਚੇਤਨ ਭਗਤ ਦੀ ਸ਼ਾਨਦਾਰ ਪ੍ਰਫਾਰਮੈਂਸ ਨੂੰ ਦੇਖਣ ਲਈ ਉਤਸ਼ਾਹਿਤ ਹਨ। ਟਰੇਲਰ ’ਚ ਪ੍ਰਸਿੱਧ ਲੇਖਕ ਚੇਤਨ ਭਗਤ ਨੂੰ ਪਹਿਲੀ ਵਾਰ ਸਟੈਂਡਅੱਪ ਕਾਮੇਡੀ ’ਚ ਹੱਥ ਅਜ਼ਮਾਉਂਦੇ ਦਿਖਾਇਆ ਗਿਆ ਹੈ।

ਚੇਤਨ ਭਗਤ ਕਹਿੰਦੇ ਹਨ, ‘ਮੇਰੀਆਂ ਕਿਤਾਬਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਨੂੰ ਪ੍ਰੇਰਿਤ ਕੀਤਾ ਹੈ ਪਰ ‘ਵਨ ਮਾਈਕ ਸਟੈਂਡ 2’ ਕਰਨ ਤੋਂ ਬਾਅਦ ਲਿਖਾਈ ਤੇ ਪ੍ਰਫਾਰਮੈਂਸ ’ਚ ਵੱਡੇ ਫਰਕ ਦਾ ਅਹਿਸਾਸ ਹੋਇਆ।’

ਇਹ ਖ਼ਬਰ ਵੀ ਪੜ੍ਹੋ : ਸਿਡਨਾਜ਼ ਦੇ ਪ੍ਰਸ਼ੰਸਕਾਂ ਦੀ ਬੇਨਤੀ ’ਤੇ ਮੁੜ ਬਦਲਿਆ ਸਿਧਾਰਥ ਸ਼ੁਕਲਾ ਦੇ ਆਖਰੀ ਗੀਤ ਦਾ ਟਾਈਟਲ

ਉਨ੍ਹਾਂ ਅੱਗੇ ਕਿਹਾ, ‘ਮੈਨੂੰ ਇਸ ’ਚ ਜਾਣ ’ਚ ਕੋਈ ਸੰਕੋਚ ਨਹੀਂ ਸੀ, ਇਹ ਜਾਣਦੇ ਹੋਏ ਕਿ ਅਬੀਸ਼ ਮੈਥਿਊ ਇਸ ਪ੍ਰਕਿਰਿਆ ਦੇ ਰਾਹੀਂ ਮੇਰਾ ਮਾਰਗਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਮੇਰੇ ਵਰਗੇ ਨੂੰ ਇਕ ਪ੍ਰੋ ਕਾਮੇਡੀਅਨ ਦੀ ਤਰ੍ਹਾਂ ਤਿਆਰ ਕੀਤਾ ਹੈ। ਇਸ ਦੇ ਲਈ ਉਹ ਇਨਾਮ ਦੇ ਲਾਇਕ ਹਨ।’

ਦੱਸ ਦੇਈਏ ਕਿ ‘ਵਨ ਮਾਈਕ ਸਟੈਂਡ ਸੀਜ਼ਨ 2’ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ 22 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ’ਚ ਚੇਤਨ ਭਗਤ ਤੋਂ ਇਲਾਵਾ ਕਰਨ ਜੌਹਰ, ਸੰਨੀ ਲਿਓਨੀ ਤੇ ਰਫਤਾਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News