ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਅਸੋਪਾ ਬਣੀ ਦੁਲਹਨ, ਰਾਜਸਥਾਨੀ ਲੁੱਕ ’ਚ ਰੈਂਪ ਵਾਕ ਕਰਦੀ ਆਈ ਨਜ਼ਰ

Monday, Jul 11, 2022 - 05:34 PM (IST)

ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਅਸੋਪਾ ਬਣੀ ਦੁਲਹਨ, ਰਾਜਸਥਾਨੀ ਲੁੱਕ ’ਚ ਰੈਂਪ ਵਾਕ ਕਰਦੀ ਆਈ ਨਜ਼ਰ

ਮੁੰਬਈ: ਅਦਾਕਾਰਾ ਚਾਰੂ ਅਸੋਪਾ ਬੀਤੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਖ਼ਬਰ  ਹੈ ਕਿ ਚਾਰੂ ਅਤੇ ਉਸ ਦੇ ਪਤੀ ਰਾਜੀਵ ਸੇਨ ਵਿਚਕਾਰ ਕੁਝ ਠੀਕ ਨਹੀਂ ਚੱਲ ਰਿਹਾ । ਗੱਲ ਇਨ੍ਹੀਂ ਵੱਧ ਗਈ ਹੈ ਕਿ ਚਾਰੂ ਹੁਣ ਰਾਜੀਵ ਨਾਲ ਤਲਾਕ ਲੈਣਾ ਚਾਹੁੰਦੀ ਹੈ । ਇਸ ਦੇ ਨਾਲ ਹਾਲ ਹੀ ’ਚ ਚਾਰੂ ਅਸੋਪਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ’ਚ ਉਹ ਦੁਲਹਨ ਦੀ ਤਰ੍ਹਾਂ ਸਜੀ ਦਿਖਾਈ ਦੇ ਰਹੀ ਹੈ।

PunjabKesari

ਦਰਅਸਲ ਚਾਰੂ ਹਾਲ ਹੀ ’ਚ ਇਕ ਫ਼ੈਸ਼ਨ ਸ਼ੋਅ ’ਚ ਸ਼ੋਅ ਸਟਾਪਰ ਪਹੁੰਚੀ ਸੀ। ਫ਼ੈਸ਼ਨ ਸ਼ੋਅ ’ਚ ਸੁਸ਼ਮਿਤਾ ਸੇਨ ਦੀ ਭਾਬੀ ਨੇ ਆਪਣੇ ਰਾਜਸਥਾਨੀ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਚਾਰੂ ਰਾਜਸਥਾਨੀ ਪਰਿਵਾਰ ਨਾਲ ਸਬੰਧਤ ਰੱਖਦੀ ਹੈ, ਇਸ ਲਈ ਅਦਾਕਾਰਾ ਨੇ ਫ਼ੈਸ਼ਨ ਸ਼ੋਅ ਲਈ ਰਾਜਸਥਾਨੀ ਲੁੱਕ ਨੂੰ ਚੁਣੀ ਸੀ। 

PunjabKesari

ਲੁੱਕ ਦੀ ਗੱਲ ਕਰੀਏ ਤਾਂ ਚਾਰੂ ਨੇ ਪਿੰਕ ਕਲਰ ਦਾ ਲਹਿੰਗਾ-ਚੋਲੀ ਕੈਰੀ ਕੀਤਾ ਹੈ। ਅਦਾਕਾਰਾ ਆਪਣੀ ਲੁੱਕ ਨੂੰ ਰਾਜਸਥਾਨੀ ਸਟਾਈਲ ਜਵੇਲਰੀ ਹੈਵੀ ਨੈਕਲੇਸ , ਮਾਂਗ ਟਿੱਕਾ, ਚੂੜੀਆਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਮਿਨੀਮਲ ਮੇਕਅੱਪ ਅਤੇ ਰੈੱਡ ਲਿਪਸ਼ੇਡ ਨਾਲ ਚਾਰੂ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਇਸ ਦੌਰਾਨ ਚਾਰੂ ਨੇ ਸਿਰ ’ਤੇ ਦੁਪੱਟਾ ਲਿਆ ਸੀ। ਅਦਾਕਾਰਾ ਆਪਣੀ ਓਵਰਆਲ ਲੁੱਕ ’ਚ ਸ਼ਾਨਦਾਰ ਲੱਗ ਰਹੀ ਸੀ।

ਇਹ ਵੀ ਪੜ੍ਹੋ : ਸਹੁਰਿਆਂ ਨਾਲ ਦੀਪਿਕਾ ਨੇ ਮਨਾਈ ਈਦ, ਇਸ ਤਰ੍ਹਾਂ ਸਜੀ ਅਦਾਕਾਰਾ (ਦੇਖੋ ਤਸਵੀਰਾਂ)

PunjabKesari

ਚਾਰੂ ਅਸੋਪਾ ਨੇ ਸਾਲ 2019 ’ਚ ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨਾਲ ਵਿਆਹ ਕੀਤਾ ਸੀ। ਨਵੰਬਰ 2021 ’ਚ ਜੋੜੇ ਦੇ ਘਰ ਪਿਆਰੀ ਧੀ ਜਿਆਨਾ ਸੇਨ ਨੇ ਜਨਮ ਲਿਆ ਸੀ। ਚਾਰੂ ਅਤੇ ਰਾਜੀਵ ਦੇ ਰਿਸ਼ਤਾ ਇਸ ਸਮੇਂ ਠੀਕ ਨਹੀਂ ਹੈ।

PunjabKesari

ਇਹ ਵੀ ਪੜ੍ਹੋ : ਈਦ ’ਤੇ ਫ਼ਿਰ ਅੱਬੂ ਨੂੰ ਯਾਦ ਕਰ ਰਹੀ ਹਿਨਾ, ਪਤੀ ਦੀ ਕਬਰ ’ਤੇ ਪਹੁੰਚੀ ਅਦਾਕਾਰਾ ਦੀ ਮਾਂ

ਚਾਰੂ ਦੇ ਟੀ.ਵੀ. ਕਰੀਅਰ ਨੂੰ ਲੈ ਕੇ ਕੰਮ ਦੀ ਗੱਲ ਕਰੀਏ ਤਾਂ ਚਾਰੂ ਅਸੋਪਾ ਮਸ਼ਹੂਰ ਟੀ.ਵੀ ਸੀਰੀਅਲ ’ਚ ਨਜ਼ਰ ਆ ਚੁੱਕੀ ਹੈ। ਅਦਾਕਾਰਾ ਨੇ ‘ਬਾਲਵੀਰ’, ‘ਅਕਬਰ ਕਾ ਬਲ ਬੀਰਬਲ’, ‘ਮੇਰੇ ਅੰਗਨੇ ਮੇਂ’ ਵਰਗੇ ਸੀਰੀਅਲ ’ਚ ਕੰਮ ਕੀਤਾ ਹੈ।

PunjabKesari


author

Anuradha

Content Editor

Related News