ਹੁਣ ਚੰਦਨ ਪ੍ਰਭਾਕਰ ਨੇ ਛੱਡਿਆ ਕਪਿਲ ਦਾ ਸਾਥ, ਸ਼ੋਅ ''ਚ ਵਾਪਸੀ ਕਰਨ ਤੋਂ ਕੀਤਾ ਇਨਕਾਰ

Thursday, Sep 08, 2022 - 11:50 AM (IST)

ਹੁਣ ਚੰਦਨ ਪ੍ਰਭਾਕਰ ਨੇ ਛੱਡਿਆ ਕਪਿਲ ਦਾ ਸਾਥ, ਸ਼ੋਅ ''ਚ ਵਾਪਸੀ ਕਰਨ ਤੋਂ ਕੀਤਾ ਇਨਕਾਰ

ਜਲੰਧਰ (ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਦੇ ਤੀਜੇ ਸੀਜ਼ਨ ਨਾਲ ਵਾਪਸੀ ਲਈ ਤਿਆਰ ਹਨ। ਇਸ ਵਾਰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਕਈ ਨਵੇਂ ਕਿਰਦਾਰ ਨਜ਼ਰ ਆਉਣ ਵਾਲੇ ਹਨ। ਸਪਨਾ ਯਾਨੀਕਿ ਕ੍ਰਿਸ਼ਣਾ ਅਭਿਸ਼ੇਕ ਸ਼ੋਅ ਦੇ ਇਸ ਸੀਜ਼ਨ 'ਚ ਨਜ਼ਰ ਨਹੀਂ ਆਉਣਗੇ। ਚੰਦੂ ਦਾ ਕਿਰਦਾਰ ਨਿਭਾਉਣ ਵਾਲੇ ਚੰਦਨ ਪ੍ਰਭਾਕਰ ਵੀ ਇਸ ਸੂਚੀ 'ਚ ਸ਼ਾਮਲ ਹੋ ਗਏ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਨੇ ਪੁਸ਼ਟੀ ਕੀਤੀ ਹੈ ਕਿ ਚੰਦਨ ਪ੍ਰਭਾਕਰ ਵੀ ਨਵੇਂ ਸੀਜ਼ਨ 'ਚ ਨਜ਼ਰ ਨਹੀਂ ਆਉਣਗੇ। ਚੰਦਨ ਪ੍ਰਭਾਕਰ ਤੇ ਕਪਿਲ ਸ਼ਰਮਾ ਕਈ ਸਾਲਾਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਨ। ਇਸ ਕਰਕੇ ਦੋਵਾਂ ਵਿਚਾਲੇ ਡੂੰਘੀ ਦੋਸਤੀ ਹੈ।
'ਦਿ ਕਪਿਲ ਸ਼ਰਮਾ ਸ਼ੋਅ' 'ਚ ਚੰਦਨ ਪ੍ਰਭਾਕਰ ਵੱਖ-ਵੱਖ ਕਿਰਦਾਰਾਂ 'ਚ ਲੋਕਾਂ ਨੂੰ ਹਸਾਉਂਦੇ ਨਜ਼ਰ ਆਏ ਸਨ। ਉਹ ਸ਼ੋਅ 'ਚ ਹੌਲਦਾਰ ਹਰਪਾਲ ਸਿੰਘ, ਝੰਡਾ ਸਿੰਘ, ਰਾਜੂ ਅਤੇ ਚੰਦੂ ਚਾਹਵਾਲਾ ਦੇ ਕਿਰਦਾਰ ਨਿਭਾਉਂਦੇ ਸਨ। ਚੰਦਨ ਦੇ ਸ਼ੋਅ ਛੱਡਣ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਸਨ ਕਿ ਕਪਿਲ ਅਤੇ ਉਨ੍ਹਾਂ ਦੀ ਲੜਾਈ ਹੋ ਗਈ ਹੈ। ਹੁਣ ਚੰਦਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ੋਅ ਦਾ ਹਿੱਸਾ ਕਿਉਂ ਨਹੀਂ ਬਣ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਅਰਸ਼ਦੀਪ ਦੇ ਹੱਕ 'ਚ ਨਿੱਤਰੇ ਪੰਜਾਬੀ ਕਲਾਕਾਰ, ਦਿਲਜੀਤ ਤੇ ਜੈਜ਼ੀ ਬੀ ਸਣੇ ਕਈ ਗਾਇਕਾਂ ਨੇ ਵਧਾਇਆ ਹੌਸਲਾ

ਇਸ ਕਾਰਨ ਚੰਦਨ ਨੇ ਛੱਡਿਆ ਸ਼ੋਅ
ਇਕ ਇੰਟਰਵਿਊ 'ਚ ਜਦੋਂ ਚੰਦਨ ਤੋਂ ਪੁੱਛਿਆ ਗਿਆ ਕਿ ਕੀ ਉਹ ਸ਼ੋਅ 'ਚ ਵਾਪਸੀ ਕਰਨ ਜਾ ਰਹੇ ਹਨ? ਇਸ 'ਤੇ ਚੰਦਨ ਨੇ ਕਿਹਾ- ਮੈਂ ਦਿ ਕਪਿਲ ਸ਼ਰਮਾ ਸ਼ੋਅ ਦੇ ਇਸ ਸੀਜ਼ਨ ਦਾ ਹਿੱਸਾ ਨਹੀਂ ਬਣਾਂਗਾ ਅਤੇ ਇਸ ਦੇ ਪਿੱਛੇ ਕੋਈ ਖ਼ਾਸ ਕਾਰਨ ਨਹੀਂ ਹੈ। ਮੈਂ ਬੱਸ ਇੱਕ ਬ੍ਰੇਕ ਲੈਣਾ ਚਾਹੁੰਦਾ ਹਾਂ।

ਭਾਰਤੀ ਸਿੰਘ ਨੇ ਵੀ ਛੱਡ ਚੁੱਕੀ ਹੈ ਸ਼ੋਅ
ਖ਼ਬਰਾਂ ਮੁਤਾਬਕ, ਭਾਰਤੀ ਸਿੰਘ ਵੀ ਇਸ ਸੀਜ਼ਨ ਦਾ ਹਿੱਸਾ ਨਹੀਂ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ- ਮੈਂ ਬ੍ਰੇਕ 'ਤੇ ਹਾਂ ਅਤੇ 'ਸਾਰੇਗਾਮਾਪਾ' ਵੀ ਕਰ ਰਹੀ ਹਾਂ। ਅਜਿਹਾ ਨਹੀਂ ਹੈ ਕਿ ਮੈਂ 'ਦਿ ਕਪਿਲ ਸ਼ਰਮਾ ਸ਼ੋਅ' ਨਹੀਂ ਕਰਨਾ ਚਾਹੁੰਦੀ ਪਰ ਉਹ ਨਿਯਮਿਤ ਤੌਰ 'ਤੇ ਇਸ ਨੂੰ ਨਹੀਂ ਕਰ ਸਕਾਂਗੀ। ਮੈਂ ਸ਼ੋਅ ਕਰਦੀ ਰਹਾਂਗੀ ਪਰ ਤੁਸੀਂ ਮੈਨੂੰ ਸ਼ੋਅ 'ਚ ਬਹੁਤ ਘੱਟ ਦੇਖੋਗੇ। ਹੁਣ ਮੇਰੇ ਕੋਲ ਇੱਕ ਬੱਚਾ ਵੀ ਹੈ ਅਤੇ ਮੇਰੇ ਕੋਲ ਕੁਝ ਸ਼ੋਅ ਅਤੇ ਇਵੈਂਟਸ ਵੀ ਹਨ।

ਪੜ੍ਹੋ ਇਹ ਵੀ ਖ਼ਬਰ: ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦੇਣ ਵਾਲੇ ਰਾਜਸਥਾਨ 'ਚ ਗ੍ਰਿਫ਼ਤਾਰ

ਦੱਸਣਯੋਗ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਸਾਲ 2016 'ਚ ਸ਼ੁਰੂ ਹੋਇਆ ਸੀ। ਹੁਣ ਇਸ ਦਾ ਨਵਾਂ ਸੀਜ਼ਨ 10 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ ਦੇ ਕਈ ਪ੍ਰੋਮੋ ਆ ਚੁੱਕੇ ਹਨ। ਉਦੋਂ ਤੋਂ ਫੈਨਜ਼ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News