ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਸ਼ਾਰਟ ਫ਼ਿਲਮ ਮੁਕਾਬਲੇ ਦੇ ਜੇਤੂਆਂ ਦਾ ਐਲਾਨ

Friday, Nov 13, 2020 - 10:26 AM (IST)

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਸ਼ਾਰਟ ਫ਼ਿਲਮ ਮੁਕਾਬਲੇ ਦੇ ਜੇਤੂਆਂ ਦਾ ਐਲਾਨ

ਚੰਡੀਗੜ੍ਹ (ਸ਼ਰਮਾ) - ਸਮੁੱਚੀ ਚੋਣ ਪ੍ਰਕਿਰਿਆ ਵਿਚ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਵਲੋਂ ਪੇਸ਼ੇਵਰਾਂ ਅਤੇ ਗੈਰ ਪੇਸ਼ੇਵਰਾਂ ਲਈ ਇਕ ਸ਼ਾਰਟ ਫਿਲਮ ਮੁਕਾਬਲਾ ਕਰਵਾਇਆ ਗਿਆ ਸੀ, ਜਿਸਦੇ ਨਤੀਜੇ ਅੱਜ ਇਕ ਫੇਸਬੁੱਕ ਲਾਈਵ ਈਵੈਂਟ ਜ਼ਰੀਏੇ ਐਲਾਨੇ ਗਏ। ਉੱਘੇ ਫ਼ਿਲਮ ਨਿਰਮਾਤਾਵਾਂ ਅਮਰਦੀਪ ਸਿੰਘ ਗਿੱਲ ਅਤੇ ਨਵਤੇਜ ਸੰਧੂ ਦੀ ਜਿਊਰੀ ਨੇ ਐਂਟਰੀਆਂ ਸਬੰਧੀ ਫੈਸਲਾ ਸੁਣਾਇਆ।

ਸ਼੍ਰੇਣੀ ਅਨੁਸਾਰ ਜਿੱਤਣ ਵਾਲੀਆਂ ਐਂਟਰੀਆਂ :

ਸ਼ਾਰਟ ਫਿਲਮ-ਪੇਸ਼ੇਵਰ

ਪਹਿਲਾ ਸਥਾਨ : ਕੇਵਲ ਕ੍ਰਾਂਤੀ ਭਦੌੜ ਅਤੇ ਸਾਹਿਬ ਸੰਧੂ ਭਦੌੜ ਵਲੋਂ ਨਸੀਹਤ

ਦੂਜਾ ਸਥਾਨ : ਚੇਤਨਾ ਫਿਲਮਜ਼ ਵਲੋਂ ਐਥੀਕਲ ਵੋਟਿੰਗ

ਤੀਸਰਾ ਸਥਾਨ: ਸੁਖਦੇਵ ਲੱਧੜ ਵਲੋਂ ਵੋਟ

ਸ਼ਾਰਟ ਫਿਲਮ - ਗੈਰ-ਪੇਸ਼ੇਵਰ

ਪਹਿਲਾ ਸਥਾਨ : ਅਲਕਾ ਬਾਂਸਲ ਵਲੋਂ ਨੋਟਾ

ਦੂਜਾ ਸਥਾਨ: ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਭਾਗ ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ

ਤੀਸਰਾ ਸਥਾਨ: ਗਵਰਨਮੈਂਟ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ

ਐਨੀਮੇਸ਼ਨ - ਗੈਰ-ਪਸ਼ੇਵਰ

ਪਹਿਲਾ ਸਥਾਨ : ਐਲਿਸ ਕਿਰੋ, ਅਕਾਲ ਡਿਗਰੀ ਕਾਲਜ ਫਾਰ ਵੁਮੈਨ, ਸੰਗਰੂਰ

ਦੂਜਾ ਸਥਾਨ: ਨਿਰਮਲਾ ਦੇਵੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ), ਮਾਣਕਪੁਰ

ਤੀਸਰਾ ਸਥਾਨ: ਪਿ੍ਰਆ ਸੋਮਨੀ, ਖਾਲਸਾ ਕਾਲਜ ਆਫ਼ ਐਨੀਮਲ ਐਂਡ ਵੈਟਰਨਰੀ ਸਾਇੰਸਜ਼, ਅੰਮਿ੍ਰਤਸਰ

ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਹਰੇਕ ਪ੍ਰਤੀਯੋਗੀ ਨੂੰ ਉਨ੍ਹਾਂ ਦੀ ਉਤਸ਼ਾਹਜਨਕ ਕਾਰਗੁਜ਼ਾਰੀ ਲਈ ਵਧਾਈ ਦਿੱਤੀ ਅਤੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ। ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ ਮਾਧਵੀ ਕਟਾਰੀਆ ਨੇ ਅਖ਼ੀਰ ਵਿਚ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਹਰਕੇ ਪ੍ਰਤੀਯੋਗੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਭਾਗ ਨਾਲ ਮਿਲ ਕੇ ਵੋਟਰ ਜਾਗਰੂਕਤਾ ਗਤੀਵਿਧੀਆਂ ਵਿਚ ਸਹਿਯੋਗੀ ਭੂਮਿਕਾ ਨਿਭਾਉਣ ਸਬੰਧੀ ਜਾਗਰੂਕ ਕੀਤਾ।


author

sunita

Content Editor

Related News