ਸੇਲਿਨਾ ਜੇਟਲੀ ਨੇ ਬਿਆਨ ਕੀਤਾ ਦਰਦ, ਕਿਹਾ ''ਇਕ ਬੱਚਾ NICU ''ਚ ਸੀ ਤੇ ਦੂਜੇ ਦੇ ਸੰਸਕਾਰ ਦੀ ਹੋ ਰਹੀ ਸੀ ਤਿਆਰੀ''

Friday, Nov 20, 2020 - 09:08 AM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਸੇਲਿਨਾ ਜੇਟਲੀ ਲਈ ਉਹ ਸਮਾਂ ਕਿੰਨਾ ਬੁਰਾ ਰਿਹਾ ਹੋਵੇਗਾ ਜਦੋਂ ਉਨ੍ਹਾਂ ਨੇ ਆਪਣੇ ਇਕ ਬੱਚੇ ਨੂੰ ਗੁਆਇਆ ਹੋਵੇਗਾ। ਆਪਣੇ ਜੁੜਵਾਂ ਬੱਚਿਆਂ 'ਚੋਂ ਇਕ ਨੂੰ ਗੁਆਉਣ ਦਾ ਦਰਦ ਅੱਜ ਵੀ ਉਨ੍ਹਾਂ ਦੇ ਦਿਲ ਨੂੰ ਝੰਜੋੜ ਦਿੰਦਾ ਹੈ। ਸੇਲਿਨਾ ਨੇ 'ਵਰਲਡ ਪ੍ਰੀ-ਮਿਓਚਰ ਡੇਅ' 'ਤੇ ਸੋਸ਼ਲ ਮੀਡੀਆ 'ਤੇ ਇਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਸੀ। ਇਸ ਪੋਸਟ ਰਾਹੀਂ ਉਨ੍ਹਾਂ ਨੇ ਆਪਣੇ 'ਤੇ ਬੀਤੇ ਉਸ ਸਮੇਂ ਬਾਰੇ ਦੱਸਿਆ ਜਦੋਂ ਉਨ੍ਹਾਂ ਨੇ ਆਪਣੇ ਬੱਚੇ ਨੂੰ ਗੁਆਇਆ ਸੀ। ਸੇਲਿਨਾ ਦੀ ਇਹ ਪੋਸਟ ਤੁਹਾਡਾ ਦਿਲ ਛੂਹ ਲਵੇਗੀ।

'ਵਰਲਡ ਪ੍ਰੀ-ਮਿਚਓਰ ਡੇਅ' 17 ਨਵੰਬਰ 2011 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਦਾ ਮਤਲਬ ਹੈ ਕਿ ਉਨ੍ਹਾਂ ਲੱਖਾਂ ਬੱਚਿਆਂ ਦੀਆਂ ਜ਼ਿੰਦਗੀਆਂ ਬਾਰੇ ਜਾਣਕਾਰੀ ਦੇਣਾ, ਜੋ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ। ਉਥੇ ਹੀ ਉਨ੍ਹਾਂ ਦੇ ਜਨਮ ਦੌਰਾਨ ਆਈਆਂ ਸਮੱਸਿਆਵਾਂ ਬਾਰੇ ਵੀ ਦੱਸਿਆ ਜਾਂਦਾ ਹੈ। ਸੇਲਿਨਾ ਨੇ 17 ਨਵੰਬਰ ਨੂੰ ਹੀ ਕਾਫ਼ੀ ਇਮੋਸ਼ਨਲ ਪੋਸਟ ਲਿਖੀ। ਉਨ੍ਹਾਂ ਨੇ ਆਪਣੇ ਬੱਚੇ ਨਾਲ ਕੋਲਾਜ 'ਚ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕ ਕੋਲੋਂ ਆਪਣੇ ਬੱਚੇ ਲਈ ਦੁਆਵਾਂ ਵੀ ਮੰਗੀਆਂ ਹਨ।

ਸੇਲਿਨਾ ਨੇ ਆਪਣੀ ਇਸ ਪੋਸਟ 'ਚ ਲਿਖਿਆ, 'ਹਰ ਸਾਲ ਸਮੇਂ ਤੋਂ ਪਹਿਲਾਂ ਪੈਦਾ ਹੋਣ ਵਾਲੇ ਲੱਖਾਂ ਬੱਚਿਆਂ ਖ਼ਾਤਰ ਜਾਗਰੂਕਤਾ ਪੈਦਾ ਕਰਨ ਲਈ 'ਵਰਲਡ ਪ੍ਰੀ-ਮਿਚਓਰ ਡੇਅ' 17 ਨਵੰਬਰ 2011 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਕਿਸੀ ਵੀ ਬੱਚੇ ਲਈ ਉਸ ਦਾ ਪ੍ਰੀ-ਮਿਚਓਰ ਜਨਮ ਹੋਣਾ ਇਕ ਬਹੁਤ ਹੀ ਗੰਭੀਰ ਸਮੱਸਿਆ ਹੈ। ਹਾਲਾਂਕਿ ਜਿਥੇ ਇਕ ਪਾਸੇ ਇਹ ਦਰਦ ਕਾਫ਼ੀ ਗਹਿਰਾ ਹੈ, ਉਥੇ ਹੀ ਦੂਸਰੇ ਪਾਸੇ ਇਕ ਉਮੀਦ ਦੀ ਕਿਰਨ ਵੀ ਹੈ। ਜੋ ਵੀ ਪੇਰੈਂਟਸ ਨਿਓਨੇਟਲ ਇੰਟੇਸਿਵ ਕੇਅਰ ਯੂਨਿਟ (NICU) 'ਚ ਹਨ, ਉਨ੍ਹਾਂ ਨੂੰ ਮੈਂ ਅਤੇ ਪੀਟਰ ਹੇਗ ਭਰੋਸਾ ਦਿਵਾਉਂਦੇ ਹਾਂ ਕਿ ਚੀਜ਼ਾਂ ਸਹੀ ਹੋ ਰਹੀਆਂ ਹਨ ਅਤੇ ਆਉਣ ਵਾਲਾ ਸਮਾਂ ਬਹੁਤ ਹੀ ਰੋਮਾਂਚਕਾਰੀ ਰਹੇਗਾ। ਅਸੀਂ ਉਸ ਅਸਹਿ ਦਰਦ 'ਚੋਂ ਲੰਘੇ ਹਾਂ, ਜਦੋਂ ਸਾਡਾ ਇਕ ਬੱਚਾ NICU 'ਚ ਸੀ ਅਤੇ ਦੂਸਰੇ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਅਸੀਂ NICU ਦੇ ਡਾਕਟਰ ਅਤੇ ਨਰਸਾਂ ਦਾ ਧੰਨਵਾਦ ਕਰਦੇ ਹਾਂ ਕਿ ਆਰਥਰ ਸਾਡੇ ਨਾਲ ਘਰ ਆ ਸਕਿਆ।

ਉਸ ਨੇ ਲਿਖਿਆ, 'ਕਈ ਪ੍ਰੀ-ਮਿਚਓਰ ਬੇਬੀਜ਼ ਪੂਰੀ ਜ਼ਿੰਦਗੀ ਮੈਡੀਕਲ ਚੈਲੇਂਜਸ ਦੇ ਨਾਲ ਜਿਉਂਦੇ ਹਨ, ਉਥੇ ਹੀ ਕੁਝ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੋ ਜਾਂਦੇ ਹਨ। ਕੁਝ ਤਾਂ ਵਿੰਸਟਨ ਚਰਚਿਲ ਅਤੇ ਅਲਬਰਟ ਆਈਸਟੀਨ ਤੇ ਹਾਂ, ਸਾਡੇ ਬੇਟੇ ਆਰਥਰ ਜੇਟਲੀ ਹੈਗ ਜਿਹੀਆਂ ਮਸ਼ਹੂਰ ਹਸਤੀ ਵੀ ਬਣ ਜਾਂਦੇ ਹਨ। ਆਰਥਰ ਲਈ ਆਪਣੀਆਂ ਦੁਆਵਾਂ ਅਤੇ ਅਸ਼ੀਰਵਾਦ ਜਾਰੀ ਰੱਖੋ ਅਤੇ ਹਾਂ, ਪ੍ਰੀ-ਮਿਚਓਰ ਬੱਚਿਆਂ ਦਾ ਧਿਆਨ ਕਿਵੇਂ ਰੱਖਿਆ ਜਾਵੇ, ਇਸ ਬਾਰੇ ਪੜ੍ਹਦੇ ਰਹੋ।


sunita

Content Editor

Related News