ਸੈਲੇਸਟੀ ਬੈਰਾਗੀ ਨੇ ਆਲੀਆ ਭੱਟ ਦੀ ਹਮਸ਼ਕਲ ਤੋਂ ‘ਰੱਜੋ’ ਤੱਕ ਦੇ ਸਫ਼ਰ ਨੂੰ ਦੱਸਿਆ ਸ਼ਾਨਦਾਰ

08/22/2022 2:37:23 PM

ਮੁੰਬਈ (ਬਿਊਰੋ)– ਭਾਵੇਂ ਇਹ ਉੱਤਰਾਖੰਡ ਦੇ ਹੜ੍ਹਾਂ ’ਤੇ ਆਧਾਰਿਤ ਦਿਲ ਨੂੰ ਛੂਹਣ ਵਾਲੀ ਕਹਾਣੀ ਹੋਵੇ ਜਾਂ ਆਲੀਆ ਭੱਟ ਦੀ ਦਿੱਖ ਵਾਲੀ ਸੈਲੇਸਟੀ ਬੈਰਾਗੀ ਦੀ ਸ਼ੁਰੂਆਤ, ਸਟਾਰਪਲੱਸ ਦੇ ਆਉਣ ਵਾਲੇ ਸ਼ੋਅ ‘ਰੱਜੋ’ ਨੂੰ ਦੇਖਣ ਦੇ ਬਹੁਤ ਸਾਰੇ ਕਾਰਨ ਹਨ। ਜਿਵੇਂ ਕਿ ਸੈਲੇਸਟੀ ਸ਼ੋਅ ਨਾਲ ਡੈਬਿਊ ਕਰ ਰਹੀ ਹੈ, ਇਹ ਸੱਚਮੁਚ ਉਸ ਦੀ ਜ਼ਿੰਦਗੀ ’ਚ ਇਕ ਜੀਵਨ ਬਦਲਣ ਵਾਲਾ ਪਲ ਹੈ।

ਸੈਲੇਸਟੀ ਸ਼ੋਅ ’ਚ ਲੀਡ ‘ਰੱਜੋ’ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ, ਜਿਸ ਨੇ ਆਪਣੀ ਮਾਂ ਨੂੰ ਹੜ੍ਹ ’ਚ ਗੁਆ ਦਿੱਤਾ ਸੀ। ਬਾਅਦ ’ਚ ਉਸ ਨੂੰ ਅਥਲੈਟਿਕਸ ’ਚ ਤਮਗਾ ਜਿੱਤਣ ਦੇ ਆਪਣੀ ਮਾਂ ਦੇ ਸੁਪਨੇ ਬਾਰੇ ਪਤਾ ਲੱਗਾ। ਸ਼ੋਅ ‘ਰੱਜੋ’ ਦੇ ਸਫ਼ਰ ਦੀ ਪ੍ਰੇਰਨਾਦਾਇਕ ਕਹਾਣੀ ਤੇ ਉਸ ਦੀ ਮਾਂ ਦੇ ਅਧੂਰੇ ਸੁਪਨੇ ਦੀ ਪੂਰਤੀ ਨੂੰ ਬਿਆਨ ਕਰੇਗਾ।

ਇਹ ਖ਼ਬਰ ਵੀ ਪੜ੍ਹੋ : ਫਲਾਪ ਫ਼ਿਲਮਾਂ ਲਈ ਅਕਸ਼ੇ ਨੇ ਖ਼ੁਦ ਨੂੰ ਮੰਨਿਆ ਜ਼ਿੰਮੇਵਾਰ, ਕਿਹਾ- ‘ਇਹ ਸਾਰੀ ਮੇਰੀ ਗਲਤੀ...’

ਸੈਲੇਸਟੀ ਪ੍ਰਤਿਭਾਸ਼ਾਲੀ ਗਰਲ ਆਲੀਆ ਭੱਟ ਦੇ ਹਮਸ਼ਕਲ ਚਿਹਰੇ ਲਈ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਸੀ ਪਰ ਜ਼ਿੰਦਗੀ ਰਾਤੋ-ਰਾਤ ਬਦਲ ਗਈ, ਜਦੋਂ ਰੀਲ ਪੋਸਟ ਕੀਤੀ, ਜਿਸ ’ਚ ‘ਗੰਗੂਬਾਈ ਕਾਠੀਆਵਾੜੀ’ ਦੇ ਇਕ ਸੀਨ ਨੂੰ ਰੀਕ੍ਰਿਏਟ ਕਰਦਿਆਂ ਇਕ ਸੀਨ ਪੋਸਟ ਕੀਤਾ ਤੇ ਨਿਰਮਾਤਾਵਾਂ ਦਾ ਧਿਆਨ ‘ਰੱਜੋ’ ਲਈ ਆਪਣੇ ਵੱਲ ਖਿੱਚਿਆ।

ਸੈਲੇਸਟੀ ਨੇ ਕਿਹਾ, ‘‘ਰੱਜੋ ਮੇਰੀ ਜ਼ਿੰਦਗੀ ’ਚ ਇਕ ਖ਼ਾਸ ਸ਼ੋਅ ਬਣ ਕੇ ਆਇਆ ਹੈ। ਆਲੀਆ ਦੀ ਹਮਸ਼ਕਲ ਤੋਂ ਲੈ ਕੇ ‘ਰੱਜੋ’ ਲਈ ਚੁਣੇ ਜਾਣ ਤੱਕ, ਇਹ ਇਕ ਸ਼ਾਨਦਾਰ ਸਫ਼ਰ ਰਿਹਾ ਹੈ। ਇਹ ਹੈਰਾਨੀਜਨਕ ਹੈ ਕਿ ਹੁਣ ਲੋਕ ਮੈਨੂੰ ਮੇਰੀ ਪ੍ਰਤਿਭਾ ਲਈ ਜਾਣਨਗੇ।’’ ‘ਰੱਜੋ’ ਸਟਾਰ ਪਲੱਸ ’ਤੇ 22 ਅਗਸਤ ਨੂੰ ਸ਼ਾਮ 7 ਵਜੇ ਲਾਂਚ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News