ਆਜ਼ਾਦੀ ਦਿਹਾੜਾ 2023 : ਮਸ਼ਹੂਰ ਹਸਤੀਆਂ ਨੇ ਆਜ਼ਾਦੀ ਦੀ ਦਿੱਤੀ ਵਧਾਈ, ‘ਭਾਰਤ ਮਾਤਾ ਦੀ ਜੈ’ ਦੇ ਲਾਏ ਨਾਅਰੇ
Tuesday, Aug 15, 2023 - 04:24 PM (IST)
ਮੁੰਬਈ (ਬਿਊਰੋ)– ਅੱਜ ਦੇਸ਼ ਭਰ ’ਚ 77ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਦੇਸ਼ ਵਾਸੀ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਾਲ ਕਿਲੇ ਤੋਂ ਤਿਰੰਗਾ ਲਹਿਰਾਇਆ। ਫ਼ਿਲਮੀ ਸਿਤਾਰਿਆਂ ਨੇ ਵੀ ਪ੍ਰਸ਼ੰਸਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਸਿਤਾਰਿਆਂ ਨੇ ਆਜ਼ਾਦੀ ਦਾ ਜਸ਼ਨ ਮਨਾਉਂਦਿਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ
ਮਸ਼ਹੂਰ ਹਸਤੀਆਂ ਨੇ ਆਜ਼ਾਦੀ ਦੀ ਵਧਾਈ ਦਿੱਤੀ
ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਹਰ ਇੰਡਸਟਰੀ ਦੇ ਕਲਾਕਾਰਾਂ ’ਤੇ ਦੇਸ਼ ਭਗਤੀ ਦੇ ਰੰਗ ਚੜ੍ਹੇ ਹਨ। ਸਾਊਥ ਸੁਪਰਸਟਾਰ ਮਹੇਸ਼ ਬਾਬੂ ਨੇ ਟਵੀਟ ਕੀਤਾ ਤੇ ਲਿਖਿਆ, ‘‘ਮੈਂ ਅੱਜ ਤੇ ਹਰ ਦਿਨ ਸੰਯੁਕਤ ਭਾਰਤ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹਾਂ। ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦਿਹਾੜੇ 2023 ਦੀਆਂ ਮੁਬਾਰਕਾਂ।’’
ਫ਼ਿਲਮਕਾਰ ਕਰਨ ਜੌਹਰ ਇਸ ਸਮੇਂ ਆਪਣੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਕਰਨ ਨੇ ਦੇਸ਼ਵਾਸੀਆਂ ਨੂੰ ਆਜ਼ਾਦੀ ਦੇ 77 ਸਾਲ ਦੇ ਜਸ਼ਨ ’ਤੇ ਵਧਾਈ ਦਿੰਦਿਆਂ ਭਾਰਤ ਦਾ ਝੰਡਾ ਪੋਸਟ ਕੀਤਾ ਹੈ।
ਈਸ਼ਾ ਦਿਓਲ, ਸੁਨੀਲ ਗਰੋਵਰ, ਹਿਮਾਂਸ਼ੀ ਖੁਰਾਣਾ, ਕਾਜੋਲ ਤੇ ਪ੍ਰਭਾਸ ਨੇ ਇੰਸਟਾਗ੍ਰਾਮ ’ਤੇ ਭਾਰਤੀ ਝੰਡੇ ਦੀਆਂ ਤਸਵੀਰਾਂ ਪੋਸਟ ਕਰਕੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।
ਅਨੁਪਮ ਖੇਰ ਨੇ ਦੇਸ਼ ਦੀ ਆਜ਼ਾਦੀ ਦੇ ਨਾਂ ’ਤੇ ਇਕ ਵੀਡੀਓ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ‘‘ਮੈਂ ਤਿਰੰਗਾ ਹਾਂ... ਮੈਂ ਅਕਸਰ ਸੋਚਦਾ ਹਾਂ ਕਿ ਜੇਕਰ ਕਦੇ ਸਾਡੇ ਤਿਰੰਗੇ ਨੂੰ ਦੇਸ਼ਵਾਸੀਆਂ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ ਤਾਂ ਤਿਰੰਗਾ ਸਾਨੂੰ ਕੀ ਕਹੇਗਾ? ਆਜ਼ਾਦੀ ਦਿਹਾੜੇ ਦੇ ਸ਼ੁਭ ਮੌਕੇ ’ਤੇ ਇਸ ਵੀਡੀਓ ’ਚ ਮੈਂ ਸਾਡੇ ਰਾਸ਼ਟਰੀ ਝੰਡੇ ਦੀ ਤਰਫੋਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ। ਜੈ ਹਿੰਦ! ਭਾਰਤ ਮਾਤਾ ਜ਼ਿੰਦਾਬਾਦ!’’
ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ਦੀ ਮੁੰਨੀ ਯਾਨੀ ਹਰਸ਼ਾਲੀ ਮਲਹੋਤਰਾ ਨੇ ‘ਦੇਸ਼ ਰੰਗੀਲਾ’ ਗੀਤ ’ਤੇ ਡਾਂਸ ਕਰਦਿਆਂ ਵੀਡੀਓ ਪੋਸਟ ਕੀਤੀ ਹੈ। ਉਸ ਦੀ ਇਸ ਵੀਡੀਓ ’ਤੇ ਪ੍ਰਸ਼ੰਸਕਾਂ ਦੇ ਲਗਾਤਾਰ ਕਮੈਂਟਸ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।