''ਬਿੱਗ ਬੌਸ'' ਇਨ੍ਹਾਂ ਕਲਾਕਾਰਾਂ ਲਈ ਬਣਿਆ ਸੰਤਾਪ, ਦਾਅ ''ਤੇ ਲੱਗਾ ਕਰੀਅਰ

06/28/2021 4:55:02 PM

ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਹਰ ਸੀਜ਼ਨ ਨਵੇਂ-ਨਵੇਂ ਮੁਕਾਬਲੇਬਾਜ਼ ਵੇਖਣ ਨੂੰ ਮਿਲਦੇ ਹਨ। 'ਬਿੱਗ ਬੌਸ' ਤੋਂ ਬਾਅਦ ਕਈ ਮੁਕਬਾਲੇਬਾਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਇਸ ਸ਼ੋਅ ਨਾਲ ਬਹੁਤ ਜ਼ਿਆਦਾ ਫੇਮ ਮਿਲਦਾ ਹੈ, ਇਸ ਦੇ ਨਾਲ ਹੀ ਕਈ ਅਜਿਹੇ ਵੀ ਮੁਕਾਬਲੇਬਾਜ਼ ਹੁੰਦੇ ਹਨ, ਜਿਨ੍ਹਾਂ ਦਾ ਅਕਸ ਖ਼ਰਾਬ ਹੋ ਜਾਂਦਾ ਹੈ। ਇਸ ਕਰਕੇ ਉਨ੍ਹਾਂ ਦੀ ਜ਼ਿੰਦਗੀ 'ਚ ਕਈ ਉਤਰਾਅ ਚੜਾਅ ਆਉਂਦੇ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਕਲਾਕਾਰਾਂ ਬਾਰੇ, ਜਿਨ੍ਹਾਂ ਨੂੰ 'ਬਿੱਗ ਬੌਸ' 'ਚ ਐਂਟਰੀ ਮਾਰਨੀ ਮਹਿੰਗੀ ਪੈ ਗਈ।

PunjabKesari

ਵਿਕਾਸ ਗੁਪਤਾ
ਵਿਕਾਸ ਗੁਪਤਾ ਨੂੰ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਘਰ 'ਚ ਕਈ ਵਾਰ ਦੇਖਿਆ ਗਿਆ ਹੈ। ਸ਼ਿਲਪਾ ਸ਼ਿੰਦੇ ਦੇ ਸਾਹਮਣੇ ਮਾਸਟਰਮਾਈਂਡ ਵਿਕਾਸ ਕਮਜ਼ੋਰ ਪੈ ਗਿਆ। ਸ਼ਿਲਪਾ ਨੇ ਵਿਕਾਸ 'ਤੇ ਕਈ ਦੋਸ਼ ਲਗਾਏ, ਜਿਸ ਦਾ ਵਿਕਾਸ ਗੁਪਤਾ ਦੀ ਨਿੱਜੀ ਜ਼ਿੰਦਗੀ 'ਤੇ ਅਸਰ ਪਿਆ।

PunjabKesari

ਸਵਾਮੀ ਓਮ
ਸਵਾਮੀ ਓਮ ਅੱਜ ਦੁਨੀਆਂ ਵਿੱਚ ਨਹੀਂ ਹਨ ਪਰ ਜਦੋਂ ਉਹ 'ਬਿੱਗ ਬੌਸ' 'ਚ ਆਇਆ ਸੀ ਤਾਂ ਉਨ੍ਹਾਂ ਨੂੰ ਆਪਣੀਆਂ ਹਰਕਤਾਂ ਕਾਰਨ ਕਾਫ਼ੀ ਨੈਗੇਟਿਵਿਟੀ ਦਾ ਸਾਹਮਣਾ ਕਰਨਾ ਪਿਆ ਸੀ।

PunjabKesari

ਅਰਸ਼ੀ ਖ਼ਾਨ
'ਬਿੱਗ ਬੌਸ' ਤੋਂ ਬਾਅਦ ਅਰਸ਼ੀ ਖ਼ਾਨ ਨੂੰ ਵੀ ਕਾਫ਼ੀ ਨੈਗੇਟਿਵ ਪ੍ਰਚਾਰ ਦਾ ਸਾਹਮਣਾ ਕਰਨਾ ਪਿਆ। ਅਰਸ਼ੀ ਨੇ ਵਿਕਾਸ ਗੁਪਤਾ ਨੂੰ ਬਹੁਤ ਪ੍ਰੇਸ਼ਾਨ ਕੀਤਾ, ਜਿਸ ਤੋਂ ਬਾਅਦ ਪੂਰਾ ਘਰ ਅਰਸ਼ੀ ਦੇ ਵਿਰੁੱਧ ਖੜ੍ਹਾ ਹੋ ਗਿਆ ਸੀ।

PunjabKesari

ਰਸ਼ਮੀ ਦੇਸਾਈ
ਰਸ਼ਮੀ ਦੇਸਾਈ 'ਬਿੱਗ ਬੌਸ 13' 'ਚ ਬਤੌਰ ਪ੍ਰਤੀਯੋਗੀ ਆਈ ਸੀ। ਉਸੇ ਸਮੇਂ ਉਸ ਦੇ ਬੁਆਏਫ੍ਰੈਂਡ ਅਰਹਾਨ ਖ਼ਾਨ ਨੇ ਵਾਈਲਡ ਕਾਰਡ ਐਂਟਰੀ ਲਈ। ਇਸ ਸ਼ੋਅ 'ਚ ਅਰਹਾਨ ਨੇ ਰਸ਼ਮੀ ਦੇਸਾਈ ਨੂੰ ਵਿਆਹ ਲਈ ਵੀ ਪ੍ਰਪੋਜ਼ ਵੀ ਕੀਤਾ ਸੀ ਪਰ ਜਦੋਂ ਸਲਮਾਨ ਖ਼ਾਨ ਨੇ ਰਸ਼ਮੀ ਨੂੰ ਅਰਹਾਨ ਦੇ ਵਿਆਹ ਅਤੇ ਉਸ ਦੇ ਬੱਚੇ ਬਾਰੇ ਦੱਸਿਆ ਤਾਂ ਉਹ ਹੈਰਾਨ ਰਹਿ ਗਈ। ਇਸ ਖੁਲਾਸੇ ਤੋਂ ਬਾਅਦ ਅਰਹਾਨ ਨੂੰ ਕਾਫ਼ੀ ਨੈਗੇਟਿਵਿਟੀ ਦਾ ਸਾਹਮਣਾ ਕਰਨਾ ਪਿਆ।

PunjabKesari

ਕਵਿਤਾ ਕੌਸ਼ਿਕ
'ਬਿੱਗ ਬੌਸ 14' 'ਚ ਐੱਫ. ਆਈ. ਆਰ. ਗਰਲ ਉਰਫ ਕਵਿਤਾ ਕੌਸ਼ਿਕ ਨੇ ਖ਼ੁਦ ਕਬੂਲ ਕੀਤਾ ਸੀ ਕਿ ਇਸ ਸ਼ੋਅ ਤੋਂ ਬਾਅਦ ਉਸ ਦਾ ਕਰੀਅਰ ਬਰਬਾਦ ਹੋ ਗਿਆ। ਕਵਿਤਾ ਨੇ 'ਬਿੱਗ ਬੌਸ' ਦੇ ਸ਼ੋਅ 'ਚ ਕਈ ਮੁਕਾਬਲੇਬਾਜ਼ਾਂ ਨਾਲ ਝਗੜਾ ਕੀਤਾ ਸੀ ਪਰ ਰੁਬੀਨਾ ਦਿਲਾਇਕ ਨਾਲ ਉਸ ਦੀ ਲੜਾਈ ਕਾਰਨ ਉਸ ਨੂੰ ਸ਼ੋਅ ਛੱਡਣਾ ਪਿਆ। ਇਸ ਤੋਂ ਇਲਾਵਾ ਅਭਿਨਵ ਸ਼ੁਕਲਾ ਲਈ ਸੋਸ਼ਲ ਮੀਡੀਆ 'ਤੇ ਵਿਵਾਦਪੂਰਨ ਟਿੱਪਣੀ ਵੀ ਕਵਿਤਾ ਖ਼ਿਲਾਫ਼ ਗਈ।


sunita

Content Editor

Related News