ਕਪੂਰ ਫੈਮਿਲੀ ''ਚ ਜਲਦ ਵੱਜਣ ਵਾਲੀ ਹੈ ਸ਼ਹਿਨਾਈ!

Saturday, Oct 17, 2020 - 04:57 PM (IST)

ਕਪੂਰ ਫੈਮਿਲੀ ''ਚ ਜਲਦ ਵੱਜਣ ਵਾਲੀ ਹੈ ਸ਼ਹਿਨਾਈ!

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲਿਆ ਭੱਟ ਦੇ ਪ੍ਰਸ਼ੰਸਕ ਇਸ ਸਾਲ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਦੋਵਾਂ ਨੇ ਵਿਆਹ ਨੂੰ ਲੈ ਕੇ ਕਈ ਖ਼ਬਰਾਂ ਵੀ ਸਾਹਮਣੇ ਆਈਆਂ ਪਰ ਉਹ ਸਭ ਮਹਿਜ਼ ਅਫ਼ਵਾਹ ਸੀ। ਦੂਜੇ ਪਾਸੇ ਹੁਣ ਲੱਗਦਾ ਹੈ ਕਿ ਇਨ੍ਹਾਂ ਲਵਬਡਸ ਦੇ ਪ੍ਰਸ਼ੰਸਕਾਂ ਨੂੰ ਹਾਲੇ ਹੋਰ ਇੰਤਜਾਰ ਕਰਨਾ ਪਵੇਗਾ ਪਰ ਕਪੂਰ ਪਰਿਵਾਰ 'ਚ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ। ਬੀਟਾਊਨ ਦੇ ਲਵਬਡਸ ਆਦਰ ਜੈਨ ਤੇ ਤਾਰਾ ਸੁਤਾਰਿਆ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖਬਰੀ ਹੈ।

ਸਪਾਟਬੁਆਏ ਨੇ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਆਦਰ ਜੈਨ ਜਲਦ ਹੀ ਆਪਣੀ ਪ੍ਰੇਮਿਕਾ ਅਦਾਕਾਰਾ ਤਾਰਾ ਸੁਤਾਰਿਆ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਦੋਵੇਂ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਗੰਭੀਰ ਹਨ। ਦੋਵੇਂ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ ਤੇ ਹੁਣ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। ਹਾਲਾਂਕਿ ਵਿਆਹ ਦੀ ਇਸ ਖ਼ਬਰ 'ਤੇ ਦੋਵਾਂ ਵੱਲੋਂ ਆਫੀਸ਼ੀਅਲ ਕੰਫਮੈਸ਼ਨ ਨਹੀਂ ਆਇਆ ਹੈ।

ਤਾਰਾ ਸੁਤਾਰਿਆ ਤੇ ਆਦਰ ਜੈਨ ਅਕਸਰ ਇਕ-ਦੂਜੇ ਨਾਲ ਸਪਾਟ ਕੀਤੇ ਜਾਂਦੇ ਹਨ। ਤਾਰਾ ਨੂੰ ਉਨ੍ਹਾਂ ਦੇ ਫੈਮਿਲੀ ਫੰਕਸ਼ਨ 'ਚ ਵੀ ਦੇਖਿਆ ਜਾਂਦਾ ਹੈ। ਤਾਰਾ ਐਕਟਿੰਗ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਆਪਣੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਤਾਰਾ ਸੁਤਾਰਿਆ ਨੇ ਇਕ ਇੰਟਰਵਿਊ ਦੌਰਾਨ ਆਦਰ ਜੈਨ ਨਾਲ ਲਿੰਕਅਪ ਦੀਆਂ ਖ਼ਬਰਾਂ 'ਤੇ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਹੋ ਤਾਂ ਇਹ ਬਹੁਤ ਨਿੱਜੀ ਹੁੰਦਾ ਹੈ।


author

sunita

Content Editor

Related News