ਸੈਂਸਰ ਬੋਰਡ ਨੇ ਸ਼ਾਹਿਦ ਕਪੂਰ ਤੇ ਕ੍ਰਿਤੀ ਸੈਨਨ ਦੀ ਫ਼ਿਲਮ ’ਤੇ ਚਲਾਈ ਕੈਂਚੀ, ਕੱਟ ਦਿੱਤੇ 25 ਫ਼ੀਸਦੀ ਇੰਟੀਮੇਟ ਸੀਨਜ਼

Wednesday, Feb 07, 2024 - 06:30 PM (IST)

ਮੁੰਬਈ (ਬਿਊਰੋ)– ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ, ਜਦਕਿ ਇਸ ਫ਼ਿਲਮ ਦੀ ਰਿਲੀਜ਼ ’ਚ ਸਿਰਫ਼ 2 ਦਿਨ ਬਾਕੀ ਹਨ ਪਰ ਹੁਣ ਖ਼ਬਰ ਆ ਰਹੀ ਹੈ ਕਿ ਫ਼ਿਲਮ ਦੇ ਕੁਝ ਇੰਟੀਮੇਟ ਸੀਨਜ਼ ’ਤੇ ਸੈਂਸਰ ਬੋਰਡ ਨੇ ਕੈਂਚੀ ਚਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ’ਚੋਂ ਅਜਿਹੇ 25 ਫ਼ੀਸਦੀ ਇੰਟੀਮੇਟ ਸੀਨਜ਼ ਕੱਟ ਦਿੱਤੇ ਗਏ ਹਨ।

ਸ਼ਾਹਿਦ ਤੇ ਕ੍ਰਿਤੀ ਦੀ ਜੋੜੀ ਨੂੰ ਇਕੱਠੇ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਕਿਉਂਕਿ ਫ਼ਿਲਮ ਇਕ ਰੋਮਾਂਟਿਕ ਪ੍ਰੇਮ ਕਹਾਣੀ ਹੈ, ਇਸ ਲਈ ਦਰਸ਼ਕਾਂ ’ਚ ਫ਼ਿਲਮ ਦੇ ਰੋਮਾਂਸ ਲਈ ਖ਼ਾਸ ਕ੍ਰੇਜ਼ ਹੈ। ਹੁਣ ਖ਼ਬਰਾਂ ਮੁਤਾਬਕ ਫ਼ਿਲਮ ਤੋਂ ਕੁਝ ਅਜਿਹੇ ਇੰਟੀਮੇਟ ਸੀਨਜ਼ ਨੂੰ ਹਟਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦੇ ਪਹਿਲੇ ਇੰਟੀਮੇਟ ਸੀਨ 36 ਸਕਿੰਟ ਦੇ ਸਨ। ਹੁਣ ਸੈਂਸਰ ਬੋਰਡ ਦੀਆਂ ਹਦਾਇਤਾਂ ਤੋਂ ਬਾਅਦ ਇਸ ਸੀਨ ਨੂੰ ਲਗਭਗ 9 ਸਕਿੰਟ ਛੋਟਾ ਕਰ ਦਿੱਤਾ ਗਿਆ ਹੈ ਤੇ ਹੁਣ ਇਹ ਸੀਨ 27 ਸਕਿੰਟ ਦਾ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਈਸ਼ਾ ਦਿਓਲ ਤੋਂ ਕਿਉਂ ਦੂਰ ਹੋਣ ਲੱਗਾ ਸੀ ਪਤੀ ਭਰਤ ਤਖਤਾਨੀ? ਅਦਾਕਾਰਾ ਨੇ ਖ਼ੁਦ ਦੱਸਿਆ ਸੱਚ

ਫ਼ਿਲਮ ਦੇ ਡਾਇਲਾਗਸ ਦੇ ਸ਼ਬਦ ਵੀ ਬਦਲ ਦਿੱਤੇ ਗਏ ਹਨ
ਇਸ ਦੇ ਨਾਲ ਹੀ ਫ਼ਿਲਮ ਦੇ ਕੁਝ ਡਾਇਲਾਗ ਵੀ ਬਦਲੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ’ਚੋਂ ‘ਦਾਰੂ’ ਨੂੰ ਹਟਾ ਦਿੱਤਾ ਗਿਆ ਹੈ ਤੇ ਇਸ ਦੀ ਜਗ੍ਹਾ ‘ਡਰਿੰਕ’ ਨੂੰ ਰੱਖਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਸੈਂਸਰ ਬੋਰਡ ਨੇ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਥੇ ਵੀ ਸਿਗਰਟਨੋਸ਼ੀ ਦੇ ਸੀਨ ਹਨ, ਉਥੇ ਵੱਡੇ ਅੱਖਰਾਂ ’ਚ ਤੇ ਹਿੰਦੀ ’ਚ ਇਕ ਸੰਦੇਸ਼ ਲਿਖਿਆ ਜਾਣਾ ਚਾਹੀਦਾ ਹੈ ਕਿ ਇਹ ਸਿਹਤ ਲਈ ਕਿੰਨਾ ਖ਼ਤਰਨਾਕ ਹੈ।

U/A ਸਰਟੀਫਿਕੇਟ ਨਾਲ ਪਾਸ ਕੀਤਾ
ਹਾਲਾਂਕਿ ਫ਼ਿਲਮ ਨੂੰ ਪਹਿਲਾਂ ਹੀ 2 ਫਰਵਰੀ ਨੂੰ CBFC ਵਲੋਂ U/A ਸਰਟੀਫਿਕੇਟ ਦੇ ਨਾਲ ਪਾਸ ਕੀਤਾ ਜਾ ਚੁੱਕਾ ਹੈ। ‘ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ’ ਦਾ ਰਨਟਾਈਮ 143.15 ਮਿੰਟ (2 ਘੰਟੇ 23 ਮਿੰਟ) ਹੈ, ਜਿਵੇਂ ਕਿ ਸੈਂਸਰ ਸਰਟੀਫਿਕੇਟ ’ਤੇ ਦੱਸਿਆ ਗਿਆ ਹੈ।

ਸ਼ਾਹਿਦ ਨੂੰ ਇਕ ਰੋਬੋਟ ਨਾਲ ਪਿਆਰ ਹੋ ਜਾਂਦਾ ਹੈ
ਇਸ ਫ਼ਿਲਮ ’ਚ ਸ਼ਾਹਿਦ ਕਪੂਰ ਤੇ ਕ੍ਰਿਤੀ ਸੈਨਨ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ’ਚ ਸ਼ਾਹਿਦ ਇਕ ਰੋਬੋਟ ਵਿਗਿਆਨੀ ਦੀ ਭੂਮਿਕਾ ਨਿਭਾਅ ਰਹੇ ਹਨ ਤੇ ਕ੍ਰਿਤੀ ਇਕ AI ਰੋਬੋਟ ਦੀ ਭੂਮਿਕਾ ਨਿਭਾਅ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਾਹਿਦ ਨੂੰ ਇਸ ਰੋਬੋਟ ਨਾਲ ਪਿਆਰ ਹੋ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News