ਐਮਾਜ਼ੋਨ ਮਿਨੀ ਟੀ. ਵੀ. ’ਤੇ ‘ਕੇਸ ਤੋ ਬਨਤਾ ਹੈ’ ਦਾ ਪ੍ਰੀਮੀਅਰ 29 ਜੁਲਾਈ ਤੋਂ

Friday, Jul 15, 2022 - 10:11 AM (IST)

ਐਮਾਜ਼ੋਨ ਮਿਨੀ ਟੀ. ਵੀ. ’ਤੇ ‘ਕੇਸ ਤੋ ਬਨਤਾ ਹੈ’ ਦਾ ਪ੍ਰੀਮੀਅਰ 29 ਜੁਲਾਈ ਤੋਂ

ਮੁੰਬਈ (ਬਿਊਰੋ)– ਐਮਾਜ਼ੋਨ ਦੀ ਮੁਫ਼ਤ ਵੀਡੀਓ ਸਟ੍ਰੀਮਿੰਗ ਸੇਵਾ ਐਮਾਜ਼ੋਨ ਮਿਨੀ ਟੀ. ਵੀ. ਨੇ ਨਾਈਸ ਤੇ ਕੈਂਪਸ ਦੇ ਨਾਲ ਮਿਲ ਕੇ ਆਪਣੇ ਵੱਡੇ ਟਾਈਟਲ ‘ਕੇਸ ਤੋ ਬਨਤਾ ਹੈ’ ਦਾ ਐਲਾਨ ਕਰ ਦਿੱਤਾ ਹੈ। ਬਾਨੀਜੇ ਏਸ਼ੀਆ ਵਲੋਂ ਨਿਰਮਿਤ ਵੱਖਰੇ ਤਰ੍ਹਾਂ ਦੇ ਇਸ ਅਨੋਖੇ ਹਫ਼ਤਾਵਾਰੀ ਕਾਮੇਡੀ ਸ਼ੋਅ ’ਚ ਦੇਸ਼ ਦੀਆਂ ਕੁਝ ਮਸ਼ਹੂਰ ਹਸਤੀਆਂ ਜਿਵੇਂ ਰਿਤੇਸ਼ ਦੇਸ਼ਮੁਖ, ਕੁਸ਼ਾ ਕਪਿਲਾ ਤੇ ਵਰੁਣ ਸ਼ਰਮਾ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਕਬੂਤਰਬਾਜ਼ੀ ਮਾਮਲੇ ’ਚ ਦਲੇਰ ਮਹਿੰਦੀ ਦੀ ਦੋ ਸਾਲ ਕੈਦ ਦੀ ਸਜ਼ਾ ਬਰਕਰਾਰ, ਪੁਲਸ ਨੇ ਲਿਆ ਹਿਰਾਸਤ ’ਚ

ਭਾਰਤ ਦੀ ਪਹਿਲੀ ਕੋਰਟ ਕਾਮੇਡੀ ‘ਕੇਸ ਤੋ ਬਨਤਾ ਹੈ’ ’ਚ ਪਬਲਿਕ ਐਡਵੋਕੇਟ ਰਿਤੇਸ਼ ਬਾਲੀਵੁੱਡ ਦੀਆਂ ਕੁਝ ਵੱਡੀਆਂ ਮਸ਼ਹੂਰ ਹਸਤੀਆਂ ਦੇ ਖ਼ਿਲਾਫ਼ ਕੁਝ ਸਭ ਤੋਂ ਅਜੀਬ ਤੇ ਹਾਸੋਹੀਣੇ ਦੋਸ਼ ਲਗਾਉਣਗੇ, ਜਿਨ੍ਹਾਂ ਦਾ ਬਚਾਅ ਉਨ੍ਹਾਂ ਦੇ ਵਕੀਲ ਵਰੁਣ ਕਰਨਗੇ।

ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਵੱਧ ਉਡੀਕਿਆ ਗਿਆ ਕੇਸ ਹੈ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਕਿੰਨਾ ਉਤਸ਼ਾਹਿਤ ਹਾਂ। ‘ਕੇਸ ਤੋ ਬਨਤਾ ਹੈ’ ਦਾ ਪ੍ਰੀਮੀਅਰ 29 ਜੁਲਾਈ ਤੋਂ ਹੋਵੇਗਾ। ਨਵੇਂ ਐਪੀਸੋਡ ਹਰ ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਣਗੇ।

ਐਮਾਜ਼ੋਨ ਐਡਵਰਟਾਈਜ਼ਿੰਗ ਦੇ ਮੁਖੀ ਗਿਰੀਸ਼ ਪ੍ਰਭੂ ਨੇ ਕਿਹਾ ਕਿ ਐਮਾਜ਼ੋਨ ਮਿੰਨੀ ਟੀ. ਵੀ. ਨੂੰ ਭਾਰਤ ਦੇ ਲੋਕਾਂ ਤੇ ਖ਼ਾਸ ਤੌਰ ’ਤੇ ਨੌਜਵਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ’ਚ ਜਵਾਨ ਤੇ ਪ੍ਰਭਾਵਸ਼ਾਲੀ ਕਹਾਣੀਆਂ ਹਨ। ਇਹ ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਅਸੀਂ ਆਪਣੇ ਦਰਸ਼ਕਾਂ ਤੋਂ ਸਿੱਖੀਏ ਤੇ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰੀਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News