CAR ACCIDENT:ਅਦਾਕਾਰਾ ਮਲਾਇਕਾ ਅਰੋੜਾ ਹੋਈ ਸੜਕ ਹਾਦਸੇ ਦੀ ਸ਼ਿਕਾਰ

Sunday, Apr 03, 2022 - 10:19 AM (IST)

CAR ACCIDENT:ਅਦਾਕਾਰਾ ਮਲਾਇਕਾ ਅਰੋੜਾ ਹੋਈ ਸੜਕ ਹਾਦਸੇ ਦੀ ਸ਼ਿਕਾਰ

ਮੁੰਬਈ- ਅਦਾਕਾਰਾ ਅਤੇ ਮਾਡਲ ਮਲਾਇਕਾ ਅਰੋੜਾ ਸ਼ਨੀਵਾਰ ਸ਼ਾਮ ਕਰੀਬ 4.45 ਵਜੇ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ’ਤੇ ਖੋਪੋਲੀ ਕੋਲ ਸੜਕ ਹਾਦਸੇ ਵਿਚ ਮਾਮੂਲੀ ਤੌਰ ’ਤੇ ਜ਼ਖਮੀ ਹੋ ਗਈ। ਉਹ ਪੁਣੇ ਤੋਂ ਮੁੰਬਈ ਪਰਤ ਰਹੀ ਸੀ।

PunjabKesari
ਜਾਣਕਾਰੀ ਅਨੁਸਾਰ ਇਕ ਬੱਸ ਅਤੇ 2 ਕਾਰਾਂ ਵਿਚਾਲੇ ਟੱਕਰ ਹੋਈ ਅਤੇ ਉਨ੍ਹਾਂ ਵਿਚੋਂ ਇਕ ਨੇ ਮਲਾਇਕਾ ਦੀ. ਐੱਸ. ਯੂ. ਵੀ. ਨੂੰ ਟੱਕਰ ਮਾਰ ਦਿੱਤੀ। ਜਿਸ ਸਮੇਂ ਹਾਦਸਾ ਵਾਪਰਿਆ, ਉਸ ਸਮੇਂ ਮਹਾਰਾਸ਼ਟਰ ਨਵਨਿਰਮਾਣ ਫੌਜ (ਮਨਸੇ) ਦਾ ਇਕ ਨੇਤਾ ਵੀ ਉੱਥੇ ਗੁਜਰ ਰਿਹਾ ਸੀ, ਜੋ ਅਦਾਕਾਰਾ ਨੂੰ ਆਪਣੀ ਕਾਰ ’ਚ ਮੁੰਬਈ ਲੈ ਆਇਆ ਅਤੇ ਇਕ ਹਸਪਤਾਲ ਵਿੱਚ ਭਰਤੀ ਕਰਵਾਇਆ।

PunjabKesari
ਦੋਸਤ ਨੇ ਦਿੱਤਾ ਅਪਡੇਟ
ਮਲਾਇਕਾ ਅਰੋੜਾ ਦੇ ਕਰੀਬੀ ਦੋਸਤ ਨੇ ਇਕ ਨਿਊਜ਼ ਪੋਰਟਲ ਨੂੰ ਦੱਸਿਆ ਕਿ ਮਲਾਇਆ ਅਰੋੜਾ ਨੂੰ ਟਾਂਕੇ ਲੱਗੇ ਹਨ ਅਤੇ ਹੁਣ ਉਹ ਠੀਕ ਮਹਿਸੂਸ ਕਰ ਰਹੀ ਹੈ। ਹਾਲਾਂਕਿ ਮਲਾਇਕਾ ਅਰੋੜਾ ਆਪਣੇ ਇਸ ਐਕਸੀਡੈਂਟ ਨਾਲ ਥੋੜਾ ਸਦਮ 'ਚ ਚਲੀ ਗਈ ਹੈ। ਹੁਣ ਉਹ ਬਿਹਤਰ ਹੈ। ਉਨ੍ਹਾਂ ਨੂੰ ਸਿਰ 'ਤੇ ਕੁਝ ਜ਼ਿਆਦਾ ਸੱਟ ਨਹੀਂ ਲੱਗੀ ਹੈ, ਕਿਉਂਕਿ ਅਦਾਕਾਰਾ ਨੇ ਆਪਣੇ ਸਿਰ ਦੇ ਕੋਲ ਕੁਸ਼ਨ ਰੱਖਿਆ ਹੋਇਆ ਹੈ।

PunjabKesari
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਬਾਲੀਵੁੱਡ ਦਾ ਜਾਣਿਆ ਪਛਾਣਿਆ ਚਿਹਰਾ ਹੈ। ਫਿਲਮ 'ਚ ਉਨ੍ਹਾਂ ਨੇ ਕਈ ਆਈਟਮ ਨੰਬਰ ਦਿੱਤੇ ਹਨ। ਇਸ ਤੋਂ ਇਲਾਵਾ ਉਹ ਟੀ.ਵੀ. ਸ਼ੋਅਜ਼ ਜੱਜ ਕਰਦੀ ਦਿਖਦੀ ਹੈ।


author

Aarti dhillon

Content Editor

Related News