'ਕੈਪਟਨ ਅਮਰੀਕਾ' ਫੇਮ ਅਦਾਕਾਰ ਦੇ ਘਰ ਵਿਛੇ ਸਥਰ, ਜਵਾਨ ਪੁੱਤ ਦੀ ਹੋਈ ਮੌਤ

Wednesday, Feb 28, 2024 - 03:10 PM (IST)

'ਕੈਪਟਨ ਅਮਰੀਕਾ' ਫੇਮ ਅਦਾਕਾਰ ਦੇ ਘਰ ਵਿਛੇ ਸਥਰ, ਜਵਾਨ ਪੁੱਤ ਦੀ ਹੋਈ ਮੌਤ

ਨਵੀਂ ਦਿੱਲੀ : 'ਕੈਪਟਨ ਅਮਰੀਕਾ: ਦਿ ਵਿੰਟਰ ਸੋਲਜਰ' ਅਤੇ 'ਫੋਰੈਸਟ ਗੰਪ' ਵਰਗੀਆਂ ਫ਼ਿਲਮਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਅਦਾਕਾਰ ਗੈਰੀ ਸਿਨਿਸ 'ਤੇ ਦੁੱਖਾਂ ਦਾ ਪਹਾੜ ਡਿੱਗਿਆ ਹੈ। ਅਮਰੀਕੀ ਅਦਾਕਾਰ ਗੈਰੀ ਸਿਨਿਸ ਦੇ 33 ਸਾਲਾ ਪੁੱਤਰ ਮੈਕਕੇਨਾ ਐਂਥਨੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੈਕਕੇਨਾ ਲੰਬੇ ਸਮੇਂ ਤੋਂ ਬੀਮਾਰ ਸਨ। ਪੁੱਤਰ ਦੇ ਦਿਹਾਂਤ ਦੀ ਜਾਣਕਾਰੀ ਖ਼ੁਦ ਗੈਰੀ ਸਿਨਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਗੈਰੀ ਸਿਨਿਸ ਦੇ ਪੁੱਤਰ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

PunjabKesari

ਦੱਸ ਦਈਏ ਕਿ 68 ਸਾਲਾ ਅਮਰੀਕੀ ਅਦਾਕਾਰ ਗੈਰੀ ਸਿਨਿਸ ਨੇ ਆਪਣੇ ਪੁੱਤਰ ਦੇ ਦਿਹਾਂਤ ਦੀ ਖ਼ਬਰ ਆਪਣੀ ਵੈੱਬਸਾਈਟ 'ਗੈਰੀ ਸਿਨਾਈਜ਼ ਫਾਊਂਡੇਸ਼ਨ' 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 5 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਮੇਰੇ ਪੁੱਤਰ ਮੈਕ ਕੈਂਸਰ ਦੀ ਲੜਾਈ ਹਾਰ ਗਿਆ। ਮੈਕ ਸਿਨਿਸ ਦੀ ਮੌਤ 5 ਜਨਵਰੀ, 2024 ਨੂੰ ਹੋਈ ਸੀ। ਅਮਰੀਕੀ ਅਭਿਨੇਤਾ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ, '8 ਅਗਸਤ, 2018 ਨੂੰ ਮੈਕ ਨੂੰ ਕੋਰਡੋਮਾ ਨਾਮਕ ਇੱਕ ਦੁਰਲੱਭ ਕੈਂਸਰ ਦਾ ਪਤਾ ਲੱਗਿਆ। ਇਹ ਬੀਮਾਰੀ ਰੀੜ੍ਹ ਦੀ ਹੱਡੀ 'ਚ ਹੁੰਦੀ ਹੈ। ਅਮਰੀਕਾ 'ਚ ਹਰ ਸਾਲ 300 ਤੋਂ ਵੱਧ ਲੋਕ ਇਸ ਤੋਂ ਪੀੜਤ ਹੁੰਦੇ ਹਨ।"

PunjabKesari

ਦੱਸਣਯੋਗ ਹੈ ਕਿ ਅਦਾਕਾਰ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮੇਰੀ ਪਤਨੀ ਮੋਇਰਾ ਹੈਰਿਸ ਦੇ ਤੀਜੇ ਪੜਾਅ ਦੇ ਛਾਤੀ ਦੇ ਕੈਂਸਰ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਮੇਰੇ ਪੁੱਤਰ ਮੈਕ ਨੂੰ ਕੈਂਸਰ ਦਾ ਪਤਾ ਲੱਗਿਆ ਸੀ। ਮੇਰੀ ਪਤਨੀ ਦਾ ਕੈਂਸਰ ਤਾਂ ਠੀਕ ਹੋ ਗਿਆ ਸੀ ਪਰ ਪੁੱਤਰ ਦਾ ਕੈਂਸਰ ਪੂਰੇ ਸਰੀਰ 'ਚ ਫੈਲ ਗਿਆ। ਆਪਣੇ ਪੁੱਤ ਦੇ ਕੈਂਸਰ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਾਲ 2018 'ਚ ਮੇਰੇ ਪੁੱਤ ਨੂੰ ਕੋਰਡੋਮਾ ਕੈਂਸਰ ਦਾ ਪਤਾ ਲੱਗਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News