ਅਪਸਰਾ ਬਣ Cannes ਰੈੱਡ ਕਾਰਪੇਟ ''ਤੇ ਉਤਰੀ ਉਰਵਸ਼ੀ ਰੌਤੇਲਾ, ਚਰਚਾ ਦਾ ਵਿਸ਼ਾ ਬਣਿਆ ਬੈਗ

Friday, May 23, 2025 - 02:15 PM (IST)

ਅਪਸਰਾ ਬਣ Cannes ਰੈੱਡ ਕਾਰਪੇਟ ''ਤੇ ਉਤਰੀ ਉਰਵਸ਼ੀ ਰੌਤੇਲਾ, ਚਰਚਾ ਦਾ ਵਿਸ਼ਾ ਬਣਿਆ ਬੈਗ

ਐਂਟਰਟੇਨਮੈਂਟ ਡੈਸਕ- ਫਰਾਂਸ ਦੇ ਕਾਨਸ ਸ਼ਹਿਰ ਵਿੱਚ ਆਯੋਜਿਤ ਦੁਨੀਆ ਦੇ ਸਭ ਤੋਂ ਵੱਡੇ ਫਿਲਮ ਫੈਸਟੀਵਲ, ਯਾਨੀ ਕਿ ਕਾਨਸ ਫਿਲਮ ਫੈਸਟੀਵਲ ਵਿੱਚ ਕਈ ਤਰ੍ਹਾਂ ਦੇ ਫੈਸ਼ਨ ਸਟਾਈਲ ਦੇਖਣ ਨੂੰ ਮਿਲ ਰਹੇ ਹਨ। ਆਪਣੇ ਲੁੱਕਸ ਲਈ ਸੁਰਖੀਆਂ ਵਿੱਚ ਰਹਿਣ ਵਾਲੀ ਅਦਾਕਾਰਾ ਉਰਵਸ਼ੀ ਰੌਤੇਲਾ ਦੇ ਕਾਨਸ ਫਿਲਮ ਫੈਸਟੀਵਲ ਤੋਂ ਦੋ ਲੁੱਕ ਸਾਹਮਣੇ ਆਏ ਹਨ ਅਤੇ ਦੋਵਾਂ ਦੇ ਕਾਰਨ ਉਹ ਸੁਰਖੀਆਂ ਵਿੱਚ ਰਹੀ। ਹੁਣ ਇੱਕ ਵਾਰ ਫਿਰ ਉਰਵਸ਼ੀ ਦੇ ਨਵੇਂ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹ ਰੈੱਡ ਕਾਰਪੇਟ 'ਤੇ ਇੱਕ ਬੈਗ ਲੈ ਕੇ ਆਈ ਹੈ ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਨੇ ਇਸ ਬੈਗ ਨਾਲ ਇੱਕ ਫੋਟੋਸ਼ੂਟ ਵੀ ਕਰਵਾਇਆ ਹੈ।

PunjabKesari
ਉਰਵਸ਼ੀ ਰੈੱਡ ਕਾਰਪੇਟ 'ਤੇ ਬ੍ਰਾ ਡਿਜ਼ਾਈਨ ਕੀਤਾ ਬੈਗ ਲੈ ਕੇ ਆਈ ਹੈ। ਉਨ੍ਹਾਂ ਦੇ ਬੈਗ ਨੇ ਨੈਕਲੈੱਸ ਵੀ ਪਹਿਨਿਆ ਹੈ। ਉਨ੍ਹਾਂ ਦਾ ਇਹ ਬੈਗ ਬਹੁਤ ਵਾਇਰਲ ਹੋ ਰਿਹਾ ਹੈ। ਉਹ ਰੈੱਡ ਕਾਰਪੇਟ 'ਤੇ ਆਪਣਾ ਬੈਗ ਖੂਬ ਫਲਾਂਟ ਕਰ ਰਹੀ ਹੈ।

PunjabKesari
ਉਰਵਸ਼ੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬੇਜ ਰੰਗ ਦਾ ਗਾਊਨ ਪਾਇਆ ਹੋਇਆ ਹੈ। ਜੋ ਪਾਰਦਰਸ਼ੀ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦਾ ਇਹ ਗਾਊਨ ਬਹੁਤ ਭਾਰੀ ਹੈ। ਅਦਾਕਾਰਾ ਨੇ ਆਪਣਾ ਲੁੱਕ ਗੁਲਾਬੀ ਰੰਗ ਦੇ ਨੈੱਕਪੀਸ ਨਾਲ ਪੂਰਾ ਕੀਤਾ।

PunjabKesari
ਤੁਹਾਨੂੰ ਦੱਸ ਦੇਈਏ ਕਿ ਇਹ ਉਰਵਸ਼ੀ ਦਾ ਤੀਜਾ ਲੁੱਕ ਹੈ। ਇਸ ਤੋਂ ਪਹਿਲਾਂ, ਉਹ ਗੂੜ੍ਹੇ ਮੇਕਅੱਪ ਅਤੇ ਤੋਤੇ ਵਾਲਾ ਬੈਗ ਲੈ ਕੇ ਰੈੱਡ ਕਾਰਪੇਟ 'ਤੇ ਪਹੁੰਚੀ। ਇਸ ਤੋਂ ਬਾਅਦ ਉਹ ਕਾਲੇ ਰੰਗ ਦੀ ਡਰੈੱਸ ਪਾ ਕੇ ਪਹੁੰਚੀ ਜੋ ਕਿ ਫਟੀ ਹੋਈ ਸੀ।

PunjabKesari


author

Aarti dhillon

Content Editor

Related News