ਸਿੱਧੂ ਮੂਸੇ ਵਾਲਾ ਦੇ ਵਿਰੋਧੀ ਵੀ ਆਏ ਉਸ ਦੇ ਹੱਕ ’ਚ, ਰੇਡੀਓ ਹੋਸਟ ਨੂੰ ਪਾਇਆ ਝੂਠਾ

2021-07-17T13:08:22.297

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦਾ ਇਕ ਰੇਡੀਓ ਹੋਸਟ ਨਾਲ ਵਿਵਾਦ ਕਾਫੀ ਭਖਿਆ ਹੋਇਆ ਹੈ। ਰੇਡੀਓ ਹੋਸਟ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਸਿੱਧੂ ਮੂਸੇ ਵਾਲਾ ’ਤੇ ਲਗਾ ਰਿਹਾ ਹੈ। ਨਾਲ ਹੀ ਆਪਣੇ ਸ਼ੋਅ ਦੌਰਾਨ ਉਸ ਨੇ ਸਿੱਧੂ ਨਾਲ ਕੰਮ ਕਰ ਚੁੱਕੇ ਬਿੱਗ ਬਰਡ ਤੇ ਸੰਨੀ ਮਾਲਟਨ ਨੂੰ ਲੈ ਕੇ ਵੀ ਕੁਝ ਗੱਲਾਂ ਆਖੀਆਂ ਹਨ।

ਅਸਲ ’ਚ ਰੇਡੀਓ ਹੋਸਟ ਨੇ ਕਿਹਾ ਕਿ ਬਿੱਗ ਬਰਡ ਤੇ ਸੰਨੀ ਮਾਲਟਨ ਨੇ ਉਸ ਕੋਲ ਆ ਕੇ ਸਿੱਧੂ ਦੀ ਪੋਲ ਖੋਲ੍ਹੀ ਸੀ। ਨਾਲ ਹੀ ਸਿੱਧੂ ਕੀ ਕੁਝ ਕਰਦਾ ਸੀ, ਉਹ ਵੀ ਬਿੱਗ ਬਰਡ ਤੇ ਸੰਨੀ ਮਾਲਟਨ ਨੇ ਉਸ ਨੂੰ ਦੱਸਿਆ ਸੀ।

ਇਹ ਖ਼ਬਰ ਵੀ ਪੜ੍ਹੋ : ਰੇਡੀਓ ਹੋਸਟ ਦੀ ਟਿੱਪਣੀ ਦਾ ਸਿੱਧੂ ਮੂਸੇ ਵਾਲਾ ਨੇ ਦਿੱਤਾ ਜਵਾਬ, ਹੋਰ ਗਾਇਕ ਵੀ ਆਏ ਸੁਪੋਰਟ ’ਚ

ਹਾਲਾਂਕਿ ਸ਼ੋਅ ਦੇ ਹੋਸਟ ਦੀ ਇਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਤਾਂ ਬਿੱਗ ਬਰਡ ਤੇ ਸੰਨੀ ਮਾਲਟਨ ਨੇ ਇੰਸਟਾਗ੍ਰਾਮ ਸਟੋਰੀ ’ਚ ਉਕਤ ਹੋਸਟ ਨੂੰ ਜਵਾਬ ਦਿੱਤਾ।

ਬਿੱਗ ਬਰਡ ਨੇ ਲਿਖਿਆ, ‘ਮੈਂ ਇਸ ਸ਼ਖ਼ਸ ਨੂੰ ਨਾ ਤਾਂ ਕਦੇ ਮਿਲਿਆ ਹਾਂ ਤੇ ਨਾ ਹੀ ਆਪਣੀ ਜ਼ਿੰਦਗੀ ’ਚ ਕਦੇ ਕੋਈ ਗੱਲ ਕੀਤੀ ਹੈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਬੰਦਾ ਕੌਣ ਹੈ। ਪਬਲੀਸਿਟੀ ਲਈ ਲੋਕ ਕੁਝ ਵੀ ਆਖੀ ਜਾਂਦੇ ਨੇ।’

PunjabKesari

ਉਥੇ ਦੂਜੇ ਪਾਸੇ ਸੰਨੀ ਮਾਲਟਨ ਨੇ ਕਿਹਾ, ‘ਮੈਂ ਕਦੇ ਇਸ ਰੇਡੀਓ ਹੋਸਟ ਨਾਲ ਗੱਲ ਨਹੀਂ ਕੀਤੀ। ਕਿਰਪਾ ਕਰਕੇ ਆਪਣੀ ਪਬਲੀਸਿਟੀ ਲਈ ਮੇਰਾ ਨਾਮ ਨਾ ਲਓ।’

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਨੇ ਵੀ ਉਕਤ ਹੋਸਟ ਨੂੰ ਇਕ ਪੋਸਟ ਰਾਹੀਂ ਜਵਾਬ ਦਿੱਤਾ ਹੈ। ਸਿੱਧੂ ਦੀ ਇਸ ਪੋਸਟ ਦੀ ਵੱਖ-ਵੱਖ ਪੰਜਾਬੀ ਕਲਾਕਾਰਾਂ ਵਲੋਂ ਵੀ ਸੁਪੋਰਟ ਕੀਤੀ ਜਾ ਰਹੀ ਹੈ। ਉਥੇ ਸਿੱਧੂ ਦੇ ਵਿਰੋਧੀਆਂ ਵਲੋਂ ਉਸ ਦੀ ਸੁਪੋਰਟ ਕਰਨਾ ਵੱਡੀ ਗੱਲ ਬਣ ਜਾਂਦੀ ਹੈ।

ਨੋਟ– ਬਿੱਗ ਬਰਡ ਤੇ ਸੰਨੀ ਮਾਲਟਨ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh